ਦੇਸ਼ ਦਾ ਪ੍ਰਧਾਨ ਮੰਤਰੀ ਅੰਬਾਨੀਆਂ ਦੇ ਘਰ ਭਰਨ ’ਚ ਲੱਗਾ : ਦਵਿੰਦਰ ਘੁਬਾਇਆ

Monday, Nov 25, 2019 - 04:00 PM (IST)

ਦੇਸ਼ ਦਾ ਪ੍ਰਧਾਨ ਮੰਤਰੀ ਅੰਬਾਨੀਆਂ ਦੇ ਘਰ ਭਰਨ ’ਚ ਲੱਗਾ : ਦਵਿੰਦਰ ਘੁਬਾਇਆ

ਫਾਜ਼ਿਲਕਾ (ਸੁਨੀਲ ਨਾਗਪਾਲ) - ਮੋਦੀ ਸਰਕਾਰ ਦੀ ਜਨ ਵਿਰੋਧੀ ਨੀਤੀਆਂ ਦੇ ਖਿਲਾਫ ਪ੍ਰਦਰਸ਼ਨ ਕਰਨ ਲਈ ਪੰਜਾਬ ਕਾਂਗਰਸ ਸਰਕਾਰ ਸੜਕਾਂ ’ਤੇ ਉਤਰ ਆਈ ਹੈ। ਇਸੇ ਤਰ੍ਹਾ ਸੋਮਵਾਰ ਨੂੰ ਫਾਜ਼ਿਲਕਾ ਦੇ ਐੱਸ.ਡੀ.ਐੱਮ ਦਫਤਰ ਦੇ ਬਾਹਰ ਇਕੱਠੇ ਹੋਏ ਕਾਂਗਰਸੀ ਵਰਕਰਾਂ ਵਲੋਂ ਮੋਦੀ ਸਰਕਾਰ ਦੀ ਵਾਅਦਾ ਖਿਲਾਫੀ ਦੇ ਵਿਰੁੱਧ ਧਰਨਾ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਫਾਜ਼ਿਲਕਾ ’ਚ ਕੀਤੇ ਜਾ ਰਹੇ ਇਸ ਪ੍ਰਦਰਸ਼ਨ 'ਚ ਵਿਧਾਇਕ ਦਵਿੰਦਰ ਸਿੰਘ ਘੁਬਾਇਆ ਵਿਸੇਸ਼ ਤੌਰ ’ਤੇ ਸ਼ਾਮਲ ਹਨ, ਜਿਨ੍ਹਾ ਨੇ ਆਪਣੇ ਵਰਕਰਾਂ ਦਾ ਸਾਥ ਦਿੱਤਾ। 

PunjabKesari

ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਵਿਧਾਇਕ ਘੁਬਾਇਆ ਨੇ ਕਿਹਾ ਕਿ ਕੇਂਦਰ ਸਰਕਾਰ ਵਲੋਂ ਜਾਰੀ ਕੀਤੀ ਗਈ ਕੋਈ ਵੀ ਸਕੀਮ ਲਾਗੂ ਨਹੀਂ ਹੋ ਰਹੀ। ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਲੋਕਾਂ ਦੇ ਨਹੀਂ ਸਿਰਫ ਅੰਬਾਨੀਆਂ ਦੇ ਘਰ ਭਰਨ 'ਚ ਲੱਗੇ ਹੋਏ ਹਨ। ਦੱਸ ਦੇਈਏ ਕਿ ਮੋਦੀ ਸਰਕਾਰ ਦੀਆਂ ਲੋਕ ਮਾਰੂ ਨੀਤੀਆਂ ਦੇ ਖਿਲਾਫ ਕਾਂਗਰਸ ਐਕਟਿਵ ਨਜ਼ਰ ਆ ਰਹੀ ਹੈ। ਪੰਜਾਬ ਭਰ 'ਚ ਕਾਂਗਰਸੀ ਵਰਕਰ ਮੋਦੀ ਸਰਕਾਰ ਦੇ ਖਿਲਾਫ ਲੋਕਾਂ ਨੂੰ ਜਾਗਰੂਕ ਕਰਨ 'ਚ ਲੱਗੇ ਹੋਏ ਹਨ। 


author

rajwinder kaur

Content Editor

Related News