ਸੰਗਰੂਰ ’ਚ ਵਾਪਰੀ ਦੁਖਦ ਘਟਨਾ, ਪੁੱਤ ਨੂੰ ਕਰੰਟ ਲੱਗਦਾ ਦੇਖ ਬਚਾਉਣ ਗਿਆ ਐੱਸ. ਐੱਚ. ਓ. ਪਿਤਾ, ਦੋਵਾਂ ਦੀ ਮੌਤ

Tuesday, Jul 05, 2022 - 12:40 PM (IST)

ਸੰਗਰੂਰ (ਰਵੀ) : ਸੰਗਰੂਰ ਦੀ ਸ਼ਿਵਮ ਕਾਲੋਨੀ ਤੋਂ ਇਕ ਮੰਦਭਾਗੀ ਘਟਨਾ ਵਾਪਰੀ , ਜਿਸ ਵਿਚ ਆਪਣੇ ਮੁੰਡੇ ਨੂੰ ਕਰੰਟ ਲੱਗਣ ਤੋਂ ਬਚਾਉਣ ਗਏ ਪਿਤਾ ਸਮੇਤ ਮੁੰਡੇ ਦੀ ਵੀ ਮੌਤ ਹੋ ਗਈ। ਜਾਣਕਾਰੀ ਮੁਤਾਬਕ ਹੇਮਰਾਜ ਸਿੰਘ ਵਾਸੀ ਸ਼ਿਵਮ ਕਾਲੋਨੀ ਨੇ ਘਰ 'ਚ ਵੱਛਾ ਰੱਖੀਆ ਹੋਈਆ ਹੈ। ਇਸ ਦੌਰਾਨ ਵੱਛੇ ਨੂੰ ਨਹਾਉਣ ਮੋਟਰ 'ਚ ਕਰੰਟ ਹੋਣ ਕਾਰਨ ਵੱਛਾ ਉਸ ਦੀ ਲਪੇਟ ਵਿਚ ਆ ਗਿਆ। ਵੱਛੇ ਨੂੰ ਕਰੰਟ ਲੱਗਣ ਤੋਂ ਬਚਾਉਣ ਲਈ ਹੇਮਰਾਜ ਸਿੰਘ ਦਾ ਮੁੰਡਾ ਉਸ ਕੋਲ ਗਿਆ ਪਰ ਉਹ ਵੀ ਕਰੰਟ ਦੀ ਲਪੇਟ ਵਿਚ ਆ ਗਿਆ। ਇਸੇ ਦੌਰਾਨ ਹੇਮਰਾਜ ਸਿੰਘ ਦੇਖਦਿਆਂ ਸਾਰ ਹੀ ਜਦੋਂ ਹੇਮਰਾਜ ਸਿੰਘ ਆਪਣੇ ਮੁੰਡੇ ਨੂੰ ਬਚਾਉਣ ਗਿਆ ਤਾਂ ਉਹ ਖ਼ੁਦ ਨੂੰ ਕਰੰਟ ਲੱਗਣ ਤੋਂ ਨਹੀਂ ਬਚਾ ਸਕਿਆ। ਇਸ ਦੇ ਨਾਲ ਹੀ ਦੋਵੇਂ ਪਿਓ-ਪੁੱਤ ਦੀ ਕਰੰਟ ਲੱਗਣ ਨਾਲ ਮੌਕੇ 'ਤੇ ਹੀ ਮੌਤ ਹੋ ਗਈ। 

ਇਹ ਵੀ ਪੜ੍ਹੋ- ਭਗਵੰਤ ਮਾਨ ਨੇ ਵਜ਼ਾਰਤ ਬਣਾ ਕੇ ਸਿਰਜਿਆ ਨਵਾਂ ਇਤਿਹਾਸ, ਉਹ ਕਰ ਵਿਖਾਇਆ ਜੋ ਅੱਜ ਤੱਕ ਨਹੀਂ ਹੋਇਆ

ਇਸ ਸਬੰਧੀ ਜਾਣਕਾਰੀ ਦਿੰਦਿਆਂ ਹੇਮਰਾਜ ਦੇ ਗੁਆਂਢੀ ਨੇ ਦੱਸਿਆ ਕਿ ਜਦੋਂ ਹੇਮਰਾਜ ਦੀ ਘਰਵਾਲੀ ਨੂੰ ਪਤਾ ਲੱਗਾ ਕਿ ਉਸ ਦਾ ਘਰਵਾਲਾ ਅਤੇ ਮੁੰਡਾ ਕਰੰਟ ਦੀ ਲਪੇਟ 'ਚ ਆ ਗਏ ਹਨ ਤਾਂ ਉਸ ਨੇ ਆਂਢ-ਗੁਆਂਢ ਦੇ ਲੋਕਾਂ ਨੂੰ ਮਦਦ ਲਈ ਬੁਲਾਇਆ। ਉਨ੍ਹਾਂ ਕਿਹਾ ਕਿ ਜਦੋਂ ਤੱਕ ਗੁਆਂਢ ਦੇ ਲੋਕ ਉੱਥੇ ਪੁਹੰਚੇ ਉਸ ਵੇਲੇ ਤੱਕ ਕਾਫ਼ੀ ਸਮਾਂ ਹੋ ਗਿਆ ਸੀ। ਇਕੱਠੇ ਹੋਏ ਲੋਕਾਂ ਨੇ ਕਰੰਟ ਦੀਆਂ ਤਾਰਾਂ ਕੱਟ ਕੇ ਉਨ੍ਹਾਂ ਨੂੰ ਹਸਪਤਾਲ ਲੈ ਕੇ ਗਏ ਪਰ ਕਾਫ਼ੀ ਸਮਾਂ ਹੋ ਜਾਣ ਕਾਰਨ ਉਨ੍ਹਾਂ ਦੀ ਮੌਤ ਹੋ ਗਈ ਸੀ ਅਤੇ ਡਾਕਟਰਾਂ ਨੇ ਦੋਵੇਂ ਪਿਓ-ਪੁੱਤ ਨੂੰ ਮ੍ਰਿਤਕ ਐਲਾਨ ਦਿੱਤਾ।

ਇਹ ਵੀ ਪੜ੍ਹੋ- ਵਿਆਹ ਦਾ ਝਾਂਸਾ ਦੇ ਕੇ ਬਣਾਏ ਸਰੀਰਕ ਸਬੰਧ, ਸੋਸ਼ਲ ਮੀਡੀਆ ਪਾ ਦਿੱਤੀ ਅਸ਼ਲੀਲ ਤਸਵੀਰ

ਇਸ ਦੇ ਨਾਲ ਹੀ ਸਿਵਲ ਹਸਪਤਾਲ ਦੇ ਡਾਕਟਰਾਂ ਨੇ ਦੱਸਿਆ ਕਿ ਸਵੇਰੇ 8 ਵਜੇ ਦੇ ਕਰੀਬ ਉਨ੍ਹਾਂ ਕੋਲ 2 ਵਿਅਕਤੀਆਂ ਦੀਆਂ ਲਾਸ਼ਾਂ ਆਈਆਂ ਸਨ, ਜਿੰਨ੍ਹਾਂ ਦੀ ਮੌਤ ਕਰੰਟ ਲੱਗਣ ਨਾਲ ਹੋਈ ਦੱਸੀ ਜਾ ਰਹੀ ਸੀ। ਉਨ੍ਹਾਂ ਕਿਹਾ ਕਿ ਦੋਵੇ ਮ੍ਰਿਤਕ ਦੇਹਾਂ ਦਾ ਪੋਸਟਮਾਰਟਮ ਕੀਤਾ ਜਾਵੇਗੀ। ਦੱਸ ਦੇਈਏ ਕਿ ਹੇਮਰਾਜ ਸਿੰਘ ਪੰਜਾਬ ਪੁਲਸ 'ਚ ਮੌਜੂਦਾ ਐੱਸ.ਐੱਚ.ਓ ਸੀ। ਉਸ ਨੇ ਥੋੜਾ ਸਮਾਂ ਪਹਿਲਾਂ ਹੀ ਆਪਣੀ ਕੁੜੀ ਦਾ ਵਿਆਹ ਕਰਕੇ ਉਸ ਨੂੰ ਕੈਨੇਡਾ ਭੇਜਿਆ ਸੀ। ਹੁਣ ਘਰ ਵਿਚ ਸਿਰਫ਼ ਹੇਮਰਾਜ ਦੀ ਘਰਵਾਲੀ ਅਤੇ ਧੀ ਹੀ ਰਹਿ ਗਈਆਂ ਹਨ।

ਨੋਟ- ਇਸ ਖ਼ਬਰ ਬਾਰੇ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਦਿਓ ਜਵਾਬ।


Anuradha

Content Editor

Related News