ਭਿਆਨਕ ਹਾਦਸੇ ਨੇ ਖੋਹ ਲਈਆਂ ਖੁਸ਼ੀਆਂ, 7 ਦਿਨ ਪਹਿਲਾਂ ਵਿਆਹੇ ਮੁੰਡੇ ਅਤੇ ਬਾਪ ਦੀ ਇਕੱਠਿਆਂ ਗਈ ਜਾਨ
Tuesday, Dec 13, 2022 - 03:19 PM (IST)
ਸ੍ਰੀ ਮੁਕਤਸਰ ਸਾਹਿਬ (ਕੁਲਦੀਪ ਰਿਣੀ) : ਮੁਕਤਸਰ 'ਚ ਹੋਏ ਭਿਆਨਕ ਸੜਕ ਹਾਦਸੇ 'ਚ ਪਿਓ-ਪੁੱਤ ਦੀ ਇਕੱਠਿਆਂ ਮੌਤ ਹੋ ਜਾਣ ਦਾ ਦੁਖਦਾਈ ਸਮਾਚਾਰ ਪ੍ਰਾਪਤ ਹੋਇਆ ਹੈ। ਜਾਣਕਾਰੀ ਮੁਤਾਬਕ ਇਹ ਹਾਦਸਾ ਸ੍ਰੀ ਮੁਕਤਸਰ ਸਾਹਿਬ ਦੇ ਬਠਿੰਡਾ ਮਾਰਗ 'ਤੇ ਪਿੰਡ ਸੰਗੂਧੌਣ ਨੇੜੇ ਵਾਪਰਿਆ, ਜਿਸ 'ਚ ਪਿਓ-ਪੁੱਤ ਦੀ ਮੌਕੇ 'ਤੇ ਹੀ ਮੌਤ ਹੋ ਗਈ। ਦੱਸਿਆ ਜਾ ਰਿਹਾ ਹੈ ਕਿ ਇਹ ਹਾਦਸਾ ਤੇਜ਼ ਰਫ਼ਤਾਰ ਕਾਰ ਅਤੇ ਮੋਟਰਸਾਈਕਲ 'ਚ ਹੋਈ ਆਹਮੋ ਸਾਹਮਣੇ ਭਿਆਨਕ ਟੱਕਰ ਕਾਰਨ ਵਾਪਰਿਆਂ। ਜਿਵੇਂ ਹੀ ਦੋਵੇਂ ਵਾਹਨਾਂ ਦੀ ਟੱਕਰ ਹੋਈ ਤਾਂ ਮੋਟਰਸਾਈਕਲ ਨੂੰ ਅੱਗ ਲੱਗ ਗਈ।
ਇਹ ਵੀ ਪੜ੍ਹੋ- ਬਠਿੰਡਾ 'ਚ ਮੁੜ ਖ਼ੌਫ਼ਨਾਕ ਵਾਰਦਾਤ, 4 ਸਾਲਾ ਬੱਚੇ ਦੀ ਮਾਂ ਨੂੰ ਦਿੱਤੀ ਦਰਦਨਾਕ ਮੌਤ
ਇਸ ਭਿਆਨਕ ਹਾਦਸੇ 'ਚ ਮੋਟਰਸਾਈਕਲ ਸਵਾਰ ਪਿੰਡ ਕੋਟਲੀ ਅਬਲੂ ਵਾਸੀ ਕ੍ਰਿਸ਼ਨ ਕੁਮਾਰ ਅਤੇ ਉਸਦੇ ਮੁੰਡੇ ਵਕੀਲ ਸਿੰਘ ਦੀ ਮੌਤ ਹੋ ਗਈ। ਮਿਲੀ ਜਾਣਕਾਰੀ ਮੁਤਾਬਕ ਵਕੀਲ ਸਿੰਘ, ਜੋ ਕਿ ਕਪੂਰਥਲਾ ਵਿਖੇ ਡਾਕ ਵਿਭਾਗ 'ਚ ਤਾਇਨਾਤ ਸੀ, ਦਾ ਬੀਤੀ 7 ਦਸੰਬਰ ਨੂੰ ਵਿਆਹ ਹੋਇਆ ਸੀ। ਦੋਵੇਂ ਪਿਓ-ਪੁੱਤ ਸ੍ਰੀ ਮੁਕਤਸਰ ਸਾਹਿਬ ਕਿਸੇ ਘਰੇਲੂ ਕੰਮ ਆਏ ਸਨ ਅਤੇ ਵਾਪਸ ਪਿੰਡ ਜਾ ਰਹੇ ਸਨ। ਇਸ ਦੌਰਾਨ ਸਾਹਮਣੇ ਤੋਂ ਆ ਰਹੀ ਐਕਸ. ਯੂ. ਵੀ. ਕਾਰ ਨੇ ਜ਼ਬਰਦਸਤ ਟੱਕਰ ਮਾਰ ਦਿੱਤੀ ਅਤੇ ਪਿਓ-ਪੁੱਤ ਦੀ ਮੌਕੇ 'ਤੇ ਮੌਤ ਹੋ ਗਈ ਜਦਕਿ ਕਾਰ ਸਵਾਰ ਫਰਾਰ ਹੋ ਗਏ। ਘਟਨਾ ਦੀ ਸੂਚਨਾ ਮਿਲਣ 'ਤੇ ਪੁਲਸ ਨੇ ਮੌਕੇ 'ਤੇ ਆ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਇਹ ਵੀ ਪੜ੍ਹੋ- ਫਾਜ਼ਿਲਕਾ ਦੀ ਹੈਰਾਨੀਜਨਕ ਘਟਨਾ, ਅਦਲਾ-ਬਦਲੀ ਹੋਈ ਲਾਸ਼, ਸਸਕਾਰ ਮਗਰੋਂ ਪਹੁੰਚਿਆ ਪਰਿਵਾਰ ਤਾਂ ਪਿਆ ਬਖੇੜਾ
ਨੋਟ- ਇਸ ਖ਼ਬਰ ਸਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ।