ਸਹੁਰਿਆਂ ਨੇ ਧੱਕੇ ਮਾਰ-ਮਾਰ ਕੱਢਿਆ ਜਵਾਈ, ਫਿਰ ਜੋ ਹੋਇਆ ਉਹ ਕਲਪਨਾ ਤੋਂ ਪਰੇ ਸੀ

Thursday, Sep 05, 2024 - 02:13 PM (IST)

ਸਹੁਰਿਆਂ ਨੇ ਧੱਕੇ ਮਾਰ-ਮਾਰ ਕੱਢਿਆ ਜਵਾਈ, ਫਿਰ ਜੋ ਹੋਇਆ ਉਹ ਕਲਪਨਾ ਤੋਂ ਪਰੇ ਸੀ

ਸ੍ਰੀ ਮੁਕਤਸਰ ਸਾਹਿਬ (ਕੁਲਦੀਪ ਰਿਣੀ) : ਸ੍ਰੀ ਮੁਕਤਸਰ ਸਾਹਿਬ ਦੇ ਨੇੜਲੇ ਪਿੰਡ ਵੜਿੰਗ ਦੇ ਵਿਆਹੁਤਾ ਨੌਜਵਾਨ ਨੇ ਘਰੇਲੂ ਕਲੇਸ਼ ਦੇ ਚੱਲਦਿਆਂ ਖ਼ੁਦਕੁਸ਼ੀ ਕਰ ਲਈ। ਪੁਲਸ ਨੇ ਮ੍ਰਿਤਕ ਦੇ ਵਾਰਿਸਾਂ ਦੇ ਬਿਆਨਾਂ ਦੇ ਆਧਾਰ 'ਤੇ ਮ੍ਰਿਤਕ ਦੀ ਪਤਨੀ ਅਤੇ ਸਹੁਰੇ ਪਰਿਵਾਰ ਦੇ ਹੋਰ ਮੈਂਬਰਾਂ ਖ਼ਿਲਾਫ਼ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਪਿੰਡ ਵੜਿੰਗ ਵਾਸੀ ਬੀਰਬਲ ਦਾ ਵਿਆਹ ਪਿੰਡ ਦੂਹੇਵਾਲਾ ਵਾਸੀ ਮਨਪ੍ਰੀਤ ਕੌਰ ਨਾਲ ਹੋਇਆ ਸੀ। ਇਨ੍ਹਾਂ ਦੇ ਦੋ ਬੱਚੇ ਹਨ। ਪਤੀ-ਪਤਨੀ ਵਿਚ ਆਪਸੀ ਲੜਾਈ ਰਹਿੰਦੀ ਸੀ।

ਇਹ ਵੀ ਪੜ੍ਹੋ : ਜਿਸ ਧੀ ਦੇ ਵਿਆਹ ਦੇ ਕਰ ਰਹੇ ਸੀ ਚਾਅ ਉਸ ਨੂੰ ਚਿਤਾ 'ਤੇ ਦੇਖ ਨਿਕਲੀਆਂ ਧਾਹਾਂ, ਦੋ ਭਰਾਵਾਂ ਸਣੇ ਹੋਇਆ ਸਸਕਾਰ

ਮ੍ਰਿਤਕ ਦੇ ਸਹੁਰੇ ਪਰਿਵਾਰ ਦੇ ਮੈਂਬਰ ਉਸਦੀ ਪਤਨੀ ਅਤੇ ਬੱਚਿਆਂ ਨੂੰ ਕੁਝ ਦਿਨ ਪਹਿਲਾਂ ਆਪਣੇ ਨਾਲ ਲੈ ਗਏ। ਬੀਰਬਲ ਜਦੋਂ ਆਪਣੇ ਸਹੁਰੇ ਪਿੰਡ ਦੂਹੇਵਾਲਾ ਵਿਖੇ ਆਪਣੀ ਪਤਨੀ ਅਤੇ ਬੱਚਿਆ ਨੂੰ ਮਿਲਣ ਗਿਆ ਤਾਂ ਪੁਲਸ ਅਨੁਸਾਰ ਉਸਦੇ ਸਹੁਰਾ ਪਰਿਵਾਰ ਨੇ ਉਸ ਨੂੰ ਪਤਨੀ ਅਤੇ ਬੱਚਿਆਂ ਨਾਲ ਮਿਲਣ ਨਹੀਂ ਦਿੱਤਾ। ਬਿਆਨਕਰਤਾ ਅਨੁਸਾਰ ਬੀਰਬਲ ਨੂੰ ਧੱਕੇ ਮਾਰ ਸਹੁਰਾ ਪਰਿਵਾਰ ਨੇ ਘਰੋਂ ਬਾਹਰ ਕੱਢ ਦਿੱਤਾ। ਇਸ 'ਤੇ ਬੀਰਬਲ ਨੇ ਨਹਿਰ 'ਚ ਛਾਲ ਮਾਰ ਆਤਮਹੱਤਿਆ ਕਰ ਲਈ। ਇਸ ਸਬੰਧੀ ਪੁਲਸ ਨੇ ਮ੍ਰਿਤਕ ਦੇ ਸਹੁਰੇ ਅੰਗਰੇਜ ਸਿੰਘ, ਸੱਸ ਕਰਮਜੀਤ ਕੌਰ, ਪਤਨੀ ਮਨਪ੍ਰੀਤ ਕੌਰ ਅਤੇ ਦੋ ਹੋਰਾਂ 'ਤੇ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਬੀਰਬਲ ਦੀ ਲਾਸ਼ ਨਹਿਰ 'ਚੋਂ ਬਰਾਮਦ ਕਰ ਲਈ ਹੈ।

ਇਹ ਵੀ ਪੜ੍ਹੋ : ਤਿੰਨ ਦੋਸਤਾਂ ਨੇ ਕੀਤਾ ਜਿਗਰੀ ਯਾਰ ਦਾ ਕਤਲ, ਕਾਰਣ ਜਾਣ ਨਹੀਂ ਹੋਵੇਗਾ ਯਕੀਨ

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Gurminder Singh

Content Editor

Related News