ਧੀਆਂ ਵਰਗੀ ਨੂੰਹ ’ਤੇ ਬੇਈਮਾਨ ਹੋਇਆ ਸਹੁਰੇ ਦਾ ਦਿਲ, ਸ਼ਰਮਨਾਕ ਕਰਤੂਤਾਂ ਦੀ ਇੰਝ ਖੁੱਲ੍ਹੀ ਪੋਲ

Friday, Dec 03, 2021 - 11:06 AM (IST)

ਧੀਆਂ ਵਰਗੀ ਨੂੰਹ ’ਤੇ ਬੇਈਮਾਨ ਹੋਇਆ ਸਹੁਰੇ ਦਾ ਦਿਲ, ਸ਼ਰਮਨਾਕ ਕਰਤੂਤਾਂ ਦੀ ਇੰਝ ਖੁੱਲ੍ਹੀ ਪੋਲ

ਲੁਧਿਆਣਾ (ਰਾਮ) : ਇਕ ਕਲਯੁਗੀ ਸਹੁਰੇ ਵੱਲੋਂ ਆਪਣੀ ਨੂੰਹ ਨੂੰ ਧਮਕਾ ਕੇ ਜਬਰ-ਜ਼ਿਨਾਹ ਕਰਨ ਦਾ ਸ਼ਰਮਨਾਕ ਮਾਮਲਾ ਸਾਹਮਣੇ ਆਇਆ ਹੈ, ਜਿਸ ’ਤੇ ਥਾਣਾ ਜਮਾਲਪੁਰ ਦੀ ਪੁਲਸ ਨੇ ਉਸ ਖ਼ਿਲਾਫ਼ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਸ ਕੋਲ ਦਰਜ ਕਰਵਾਏ ਬਿਆਨਾਂ ’ਚ ਗਾਰਡਨ ਸਿਟੀ, ਭਾਮੀਆਂ ਰੋਡ ਦੀ ਰਹਿਣ ਵਾਲੀ ਵਿਆਹੁਤਾ ਨੇ ਦੱਸਿਆ ਕਿ ਉਸ ਦਾ ਵਿਆਹ ਦਸੰਬਰ 2017 ’ਚ ਰਵਿੰਦਰ ਕੁਮਾਰ ਪੁੱਤਰ ਤਾਰਾ ਚੰਦ ਦੇ ਲੜਕੇ ਨਾਲ ਹੋਇਆ ਸੀ। ਵਿਆਹ ਤੋਂ ਕੁਝ ਸਮੇਂ ਬਾਅਦ ਹੀ ਉਸ ਦਾ ਸਹੁਰਾ ਰਵਿੰਦਰ ਕੁਮਾਰ ਪੀੜਤਾ ’ਤੇ ਮਾੜੀ ਨਜ਼ਰ ਰੱਖਣ ਲੱਗਾ ਅਤੇ ਮੌਕਾ ਦੇਖ ਕੇ ਪੀੜਤਾ ਨਾਲ ਅਸ਼ਲੀਲ ਛੇੜ-ਛਾੜ ਕਰਦਾ ਰਹਿੰਦਾ ਸੀ। ਪਿਛਲੇ ਕੁਝ ਸਮੇਂ ਤੋਂ ਰਵਿੰਦਰ ਕੁਮਾਰ ਕਥਿਤ ਰੂਪ ਨਾਲ ਧਮਕਾ ਕੇ ਪੀੜਤਾ ਨੂੰ ਆਪਣੀ ਹਵਸ ਦਾ ਸ਼ਿਕਾਰ ਬਣਾਉਂਦਾ ਆ ਰਿਹਾ ਸੀ।

ਇਹ ਵੀ ਪੜ੍ਹੋ : ਫਿਲੌਰ ਦੇ ਅਖੌਤੀ ਬਾਬੇ ਨੇ ਬੱਚੀ ਨਾਲ ਟੱਪੀਆਂ ਹੱਦਾਂ, ਸੋਸ਼ਲ ਮੀਡੀਆ ’ਤੇ ਵਾਇਰਲ ਹੋਈ ਅਸ਼ਲੀਲ ਵੀਡੀਓ

ਹੁਣ ਜਦੋਂ ਪੀੜਤਾ ਦੀ ਸੱਸ ਨੂੰ ਆਪਣੇ ਪਤੀ ਦੀਆਂ ਕਰਤੂਤਾਂ ’ਤੇ ਸ਼ੱਕ ਹੋਇਆ ਤਾਂ ਉਸ ਨੇ ਪੀੜਤਾ ਨਾਲ ਗੱਲ ਕੀਤੀ, ਜਿਸ ਤੋਂ ਬਾਅਦ ਪੀੜਤਾ ਨੇ ਸਾਰੀ ਕਹਾਣੀ ਆਪਣੀ ਸੱਸ ਨੂੰ ਬਿਆਨ ਕਰ ਦਿੱਤੀ। ਸੱਸ ਦੀ ਹੱਲਾਸ਼ੇਰੀ ਤੋਂ ਬਾਅਦ ਪੀੜਤਾ ਨੇ ਥਾਣਾ ਪੁਲਸ ਨੂੰ ਸ਼ਿਕਾਇਤ ਦਿੱਤੀ। ਉਧਰ ਜਾਂਚ ਅਧਿਕਾਰੀ ਚੌਕੀ ਮੂੰਡੀਆਂ ਕਲਾਂ ਇੰਚਾਰਜ ਦਲਬੀਰ ਸਿੰਘ ਨੇ ਦੱਸਿਆ ਕਿ ਪੁਲਸ ਨੇ ਪੀੜਤਾ ਦੇ ਬਿਆਨਾਂ ’ਤੇ ਰਵਿੰਦਰ ਕੁਮਾਰ ਪੁੱਤਰ ਤਾਰਾ ਚੰਦ ਖ਼ਿਲਾਫ਼ ਕੇਸ ਦਰਜ ਕਰਕੇ ਉਸ ਦੀ ਭਾਲ ’ਚ ਛਾਪੇਮਾਰੀ ਸ਼ੁਰੂ ਕਰ ਦਿੱਤੀ ਹੈ। ਪੁਲਸ ਨੂੰ ਸ਼ਿਕਾਇਤ ਦੇਣ ਤੋਂ ਬਾਅਦ ਤੋਂ ਹੀ ਰਵਿੰਦਰ ਕੁਮਾਰ ਫਰਾਰ ਚੱਲ ਰਿਹਾ ਹੈ।

ਇਹ ਵੀ ਪੜ੍ਹੋ : ਪਿਆਰ ਦੀਆਂ ਪੀਂਘਾ ਪਾ ਕੇ ਕੁੜੀ ਨੇ ਵਿਆਹ ਤੋਂ ਕੀਤਾ ਇਨਕਾਰ, ਫਿਰ ਜੋ ਹੋਇਆ ਸੁਣ ਨਹੀਂ ਹੋਵੇਗਾ ਯਕੀਨ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?


author

Gurminder Singh

Content Editor

Related News