ਲਵ ਮੈਰਿਜ ਤੋਂ ਨਾਰਾਜ਼ ਸਹੁਰੇ ਨੇ ਕਰ ''ਤਾ ਨੂੰਹ ਦਾ ਕਤਲ, 8 ਮਹੀਨੇ ਪਹਿਲਾਂ ਹੋਇਆ ਸੀ ਵਿਆਹ

Tuesday, Nov 19, 2024 - 07:23 AM (IST)

ਲਵ ਮੈਰਿਜ ਤੋਂ ਨਾਰਾਜ਼ ਸਹੁਰੇ ਨੇ ਕਰ ''ਤਾ ਨੂੰਹ ਦਾ ਕਤਲ, 8 ਮਹੀਨੇ ਪਹਿਲਾਂ ਹੋਇਆ ਸੀ ਵਿਆਹ

ਅੰਮ੍ਰਿਤਸਰ (ਸੰਜੀਵ) : ਪਿੰਡ ਪੰਡੋਰੀ ਵੜੈਚ ’ਚ ਆਪਣੇ ਪੁੱਤਰ ਦੇ ਪ੍ਰੇਮ ਵਿਆਹ ਤੋਂ ਨਾਰਾਜ਼ ਪਿਤਾ ਨੇ ਆਪਣੀ ਨੂੰਹ ਦਾ ਗਲਾ ਘੁੱਟ ਕੇ ਕਤਲ ਕਰ ਦਿੱਤਾ। ਮੁਲਜ਼ਮ ਸਹੁਰਾ ਆਪਣੇ ਪੁੱਤਰ ਵੱਲੋਂ ਮ੍ਰਿਤਕਾ ਨਾਲ ਕਰਵਾਏ ਗਏ ਪ੍ਰੇਮ ਵਿਆਹ ਤੋਂ ਨਾਰਾਜ਼ ਸੀ। ਮ੍ਰਿਤਕਾ ਦੀ ਪਛਾਣ ਰਾਜਵਿੰਦਰ ਕੌਰ ਵਜੋਂ ਹੋਈ ਹੈ। ਮ੍ਰਿਤਕ ਵਿਆਹੁਤਾ ਦੇ ਜੀਜੇ ਗੁਰਪ੍ਰੀਤ ਸਿੰਘ ਵਾਸੀ ਪਿੰਡ ਕਾਲੇ ਨੰਗਲ ਨੇ ਦੱਸਿਆ ਕਿ ਉਸ ਦੀ ਸਾਲੀ ਰਾਜਵਿੰਦਰ ਕੌਰ ਦਾ ਪੰਡੋਰੀ ਦੇ ਗੋਰਾ ਨਾਂ ਦੇ ਨੌਜਵਾਨ ਨਾਲ 8 ਮਹੀਨੇ ਪਹਿਲਾਂ ਪ੍ਰੇਮ ਵਿਆਹ ਹੋਇਆ ਸੀ। ਰਾਜਵਿੰਦਰ ਦਾ ਸਹੁਰਾ ਅੰਬਾ ਵਿਆਹ ਤੋਂ ਕਾਫੀ ਨਾਰਾਜ਼ ਸੀ। ਉਹ ਅਕਸਰ ਉਸ ਨਾਲ ਲੜਦਾ-ਝਗੜਦਾ ਰਹਿੰਦਾ ਸੀ। ਵਿਆਹ ਤੋਂ ਕੁਝ ਸਮਾਂ ਬਾਅਦ ਹੀ ਰਾਜਵਿੰਦਰ ਕੌਰ ਦਾ ਪਤੀ ਗੋਰਾ ਦੁਬਈ ਚਲਾ ਗਿਆ ਅਤੇ ਰਾਜਵਿੰਦਰ ਦਾ ਸਹੁਰਾ ਉਸ ਨੂੰ ਤੰਗ-ਪ੍ਰੇਸ਼ਾਨ ਕਰਦਾ ਸੀ। ਉਨ੍ਹਾਂ ਦਾ ਅਕਸਰ ਝਗੜਾ ਹੁੰਦਾ ਰਹਿੰਦਾ ਸੀ ਅਤੇ ਉਸ ਦੀ ਕੁੱਟਮਾਰ ਵੀ ਕੀਤੀ ਜਾਂਦੀ ਸੀ।

ਉਨ੍ਹਾਂ ਦੱਸਿਆ ਕਿ ਬੀਤੀ ਦੇਰ ਰਾਤ ਰਾਜਵਿੰਦਰ ਕੌਰ ਦੇ ਪਰਿਵਾਰਕ ਮੈਂਬਰਾਂ ਨੂੰ ਸੂਚਨਾ ਮਿਲੀ ਕਿ ਉਨ੍ਹਾਂ ਦੀ ਲੜਕੀ ਰਾਜਵਿੰਦਰ ਕੌਰ ਦੀ ਰਸੋਈ ਵਿਚ ਡਿੱਗ ਕੇ ਮੌਤ ਹੋ ਗਈ ਹੈ ਜਿਸ ਤੋਂ ਬਾਅਦ ਉਹ ਸਾਰੇ ਮੌਕੇ ’ਤੇ ਪਹੁੰਚੇ ਅਤੇ ਦੇਖਿਆ ਕਿ ਉਸ ਦੀ ਧੌਣ ’ਤੇ ਕੁਝ ਨਿਸ਼ਾਨ ਸਨ, ਜਿਸ ਤੋਂ ਬਾਅਦ ਪੁਲਸ ਨੂੰ ਸੂਚਨਾ ਦਿੱਤੀ ਗਈ। ਪੁਲਸ ਨੇ ਮੌਕੇ ’ਤੇ ਪਹੁੰਚ ਕੇ ਲਾਸ਼ ਨੂੰ ਕਬਜ਼ੇ ’ਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਹੈ।

ਇਹ ਵੀ ਪੜ੍ਹੋ : ਇੰਡੀਅਨ ਕੋਸਟ ਗਾਰਡ ਨੇ ਦਿਖਾਇਆ ਦਮ, 2 ਘੰਟੇ ਪਿੱਛਾ ਕਰਕੇ ਪਾਕਿਸਤਾਨੀ ਜਹਾਜ਼ ਤੋਂ ਛੁਡਾ ਲਏ ਭਾਰਤੀ ਮਛੇਰੇ

ਥਾਣਾ ਕੰਬੋਅ ਦੀ ਪੁਲਸ ਨੇ ਦੱਸਿਆ ਕਿ ਮ੍ਰਿਤਕ ਰਾਜਵਿੰਦਰ ਦਾ ਆਪਣੇ ਸਹੁਰੇ ਨਾਲ ਝਗੜਾ ਹੋਇਆ ਸੀ, ਜਿਸ ਤੋਂ ਬਾਅਦ ਸਹੁਰੇ ਅੰਬਾ ਨੇ ਉਸ ਦਾ ਗਲਾ ਘੁੱਟ ਕੇ ਕਤਲ ਕਰ ਦਿੱਤਾ। ਪੁਲਸ ਨੇ ਮ੍ਰਿਤਕ ਦੀ ਮਾਂ ਦੀ ਸ਼ਿਕਾਇਤ ’ਤੇ ਮੁਲਜ਼ਮ ਖਿਲਾਫ ਕੇਸ ਦਰਜ ਕਰਕੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਅਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਪੁਲਸ ਨੇ ਦੱਸਿਆ ਕਿ ਇਸ ਮਾਮਲੇ ਵਿਚ ਜੋ ਵੀ ਮੁਲਜ਼ਮ ਪਾਇਆ ਗਿਆ, ਉਸ ਖ਼ਿਲਾਫ਼ ਕਾਨੂੰਨ ਤਹਿਤ ਕੇਸ ਦਰਜ ਕਰਕੇ ਅਗਲੇਰੀ ਕਾਰਵਾਈ ਕੀਤੀ ਜਾਵੇਗੀ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

 


author

Sandeep Kumar

Content Editor

Related News