ਫਾਦਰ ਐਂਥਨੀ ਮਾਮਲੇ ''ਚ 2 ਦੋਸ਼ੀ 5 ਦਿਨਾਂ ਦੇ ਰਿਮਾਂਡ ''ਤੇ

05/10/2019 12:19:41 PM

ਚੰਡੀਗੜ੍ਹ (ਜੱਸੋਵਾਲ) : ਫਾਦਰ ਐਂਥਨੀ ਦੇ 6 ਕਰੋੜ ਗਾਇਬ ਹੋਣ ਦੇ ਮਾਮਲੇ 'ਚ ਨਾਮਜ਼ਦ ਏ. ਐੱਸ. ਆਈ. ਜੋਗਿੰਦਰ ਸਿੰਘ ਅਤੇ ਰਾਜਪ੍ਰੀਤ ਸਿੰਘ ਸਮੇਤ 8 ਦੋਸ਼ੀਆਂ ਨੂੰ ਸਟੇਟ ਕ੍ਰਾਈਮ ਦੀ ਟੀਮ ਨੇ ਮੋਹਾਲੀ ਅਦਾਲਤ 'ਚ ਪੇਸ਼ ਕੀਤਾ, ਜਿੱਥੇ ਅਦਾਲਤ ਨੇ ਦੋਸ਼ੀ ਜੋਗਿੰਦਰ ਸਿੰਘ ਤੇ ਰਾਜਪ੍ਰੀਤ ਨੂੰ 5 ਦਿਨਾਂ ਦੇ ਪੁਲਸ ਰਿਮਾਂਡ 'ਤੇ ਭੇਜ ਦਿੱਤਾ, ਜਦੋਂ ਕਿ ਮਾਮਲੇ 'ਚ ਦੂਜੇ ਦੋਸ਼ੀਆਂ ਨੂੰ ਫਿਲਹਾਲ ਨਿਆਇਕ ਹਿਰਾਸਤ 'ਚ ਭੇਜ ਦਿੱਤਾ ਗਿਆ ਹੈ।
ੂਬਚਾਅ ਪੱਖ ਦੇ ਵਕੀਲ ਐੱਚ. ਐੱਸ. ਸੰਗੂ ਨੇ 5 ਦਿਨਾਂ ਦੇ ਰਿਮਾਂਡ ਦਾ ਵਿਰੋਧ ਕਰਦੇ ਹੋਏ ਕਿਹਾ ਕਿ ਪੁਲਸ ਕੋਲ ਅਜੇ ਤੱਕ ਪੈਸੇ ਦੀ ਪੂਰੀ ਗਿਣਤੀ ਹੀ ਨਹੀਂ ਹੈ। ਇਸ ਲਈ ਐੱਸ. ਆਈ. ਟੀ. ਬਿਨਾ ਕਾਰਨ ਤਰਕ ਰੱਖ ਕੇ ਆਪਣਾ ਰਿਮਾਂਡ ਵਧਾ ਰਹੀ ਹੈ। ਜ਼ਿਕਰਯੋਗ ਹੈ ਕਿ ਮਾਮਲੇ 'ਚ ਨਾਮਜ਼ਦ ਏ. ਐੱਸ. ਆਈ. ਜੋਗਿੰਦਰ ਸਿੰਘ ਅਤੇ ਏ. ਐੱਸ. ਆਈ. ਰਾਜਪ੍ਰੀਤ ਨੂੰ ਕੇਰਲ ਤੋਂ ਗ੍ਰਿਫਤਾਰ ਕੀਤਾ ਗਿਆ ਸੀ।


Babita

Content Editor

Related News