ਪੰਜਾਬ ''ਚ ਸ਼ਰਮਨਾਕ ਘਟਨਾ, ਸ਼ਰਾਬ ਦੇ ਨਸ਼ੇ ''ਚ ਸੁੱਤੀ ਪਈ ਧੀ ਨਾਲ ਪਿਓ ਨੇ...
Wednesday, Aug 19, 2026 - 04:46 PM (IST)
ਮਹਿਲ ਕਲਾਂ (ਲਕਸ਼ਦੀਪ ਗਿੱਲ) : ਮਹਿਲ ਕਲਾਂ ਵਿਖੇ ਅਜਿਹਾ ਸ਼ਰਮਨਾਕ ਮਾਮਲਾ ਸਾਹਮਣੇ ਆਇਆ ਹੈ, ਜਿਸ ਨੇ ਪਿਓ-ਧੀ ਦੇ ਪਵਿੱਤਰ ਰਿਸ਼ਤੇ ਨੂੰ ਤਾਰ-ਤਾਰ ਕਰਕੇ ਰੱਖ ਦਿੱਤਾ ਹੈ। ਜਿਸ ਵਿਚ ਬਾਪ ਵੱਲੋਂ ਆਪਣੀ ਹੀ 11 ਸਾਲਾ ਮਾਸੂਮ ਧੀ ਨਾਲ ਜਬਰ-ਜ਼ਨਾਹ ਕੀਤਾ ਗਿਆ ਹੈ। ਮਿਲੀ ਜਾਣਕਾਰੀ ਮੁਤਾਬਕ ਮਹਿਲ ਕਲਾਂ ਦਾ ਰਹਿਣ ਵਾਲਾ ਇਕ ਦਰਿੰਦਾ ਪਿਓ ਜੋ ਰੋਜ਼ਾਨਾ ਸ਼ਰਾਬ ਪੀਣ ਦਾ ਆਦੀ ਸੀ, ਵੱਲੋਂ 16-17 ਅਗਸਤ ਦੀ ਦਰਮਿਆਨੀ ਰਾਤ ਨੂੰ ਪਰਿਵਾਰ ਦੇ ਸਾਰੇ ਮੈਂਬਰ ਜਦੋਂ ਵਿਹੜੇ ਵਿਚ ਸੁੱਤੇ ਹੋਏ ਸਨ ਤਾਂ ਉਸਨੇ ਨਸ਼ੇ ਦੀ ਹਾਲਤ ਵਿਚ ਕਮਰੇ ਵਿਚ ਸੁੱਤੀ ਪਈ ਆਪਣੀ 11 ਸਾਲਾ ਬੱਚੀ ਨੂੰ ਹਵਸ ਦਾ ਸ਼ਿਕਾਰ ਬਣਾ ਲਿਆ।
ਇਹ ਵੀ ਪੜ੍ਹੋ : ਪੰਜਾਬ : ਮਸ਼ਹੂਰ ਪੀਜ਼ਾ ਆਊਟਲੈੱਟ 'ਚ ਅੰਨ੍ਹੇਵਾਹ ਫਾਇਰਿੰਗ, ਤਿੰਨ ਸਕਿੰਟਾਂ 'ਚ ਕੱਢੇ ਫਾਇਰ
ਮਾਸੂਮ ਬੱਚੀ ਦੀਆਂ ਦਰਦਨਾਕ ਚੀਕਾਂ ਸੁਣਕੇ ਜਦੋਂ ਪਰਿਵਾਰਕ ਮੈਂਬਰ ਕਮਰੇ ਵੱਲ ਭੱਜੇ ਤਾਂ ਇਸ ਘਿਨਾਉਣੇ ਕਾਰੇ ਦਾ ਪਤਾ ਲੱਗਾ। ਉਪਰੰਤ ਪੀੜਤ ਬੱਚੀ ਦੀ ਮਾਂ ਦੇ ਬਿਆਨਾਂ ਦੇ ਆਧਾਰ 'ਤੇ ਪੁਲਸ ਨੇ ਦਰਿੰਦੇ ਪਿਤਾ ਖਿਲਾਫ ਵੱਖ-ਵੱਖ ਧਾਰਾ ਤਹਿਤ ਮਾਮਲਾ ਦਰਜ ਕਰਕੇ ਬਣਦੀ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਇਲਾਕੇ ਦੇ ਲੋਕਾਂ ਵੱਲੋਂ ਪਿਓ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਦੇਣ ਲਈ ਮੰਗ ਕੀਤੀ ਗਈ।
ਇਹ ਵੀ ਪੜ੍ਹੋ : ਪੰਜਾਬ : ਰੇਪ ਪੀੜਤ ਤਿੰਨ ਕੁੜੀਆਂ ਪਾਣੀ ਵਾਲੀ ਟੈਂਕੀ 'ਤੇ ਚੜ੍ਹੀਆਂ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
