ਫਤਿਹਵੀਰ ਦੀ ਯਾਦ 'ਚ ਜਲੰਧਰ ਵਾਸੀਆਂ ਨੇ ਕੀਤਾ ਕੁਝ ਖਾਸ

06/15/2019 6:03:03 PM

ਜਲੰਧਰ (ਸੋਨੂੰ)— ਬੋਰਵੈੱਲ 'ਚ ਡਿੱਗਣ ਕਰਕੇ ਫਹਿਤਵੀਰ ਦੀ ਹੋਈ ਮੌਤ ਹੋਣ ਤੋਂ ਬਾਅਦ ਲੋਕ ਪੰਜਾਬ ਸਰਕਾਰ ਖਿਲਾਫ ਜਮ ਕੇ ਭੜਾਸ ਕੱਢ ਰਹੇ ਹਨ। ਇਕ ਪਾਸੇ ਜਿੱਥੇ ਪੰਜਾਬ ਸਰਕਾਰ ਤੋਂ ਨਾਰਾਜ਼ ਲੋਕ ਕਈ ਥਾਵਾਂ 'ਤੇ ਜਮ ਕੇ ਰੋਸ ਪ੍ਰਦਰਸ਼ਨ ਕਰ ਰਹੇ ਹਨ, ਉਥੇ ਹੀ ਜਲੰਧਰ 'ਚ ਅੱਜ ਕੰਪਨੀ ਬਾਗ ਨੇੜੇ ਸਥਿਤ ਡਾਕਘਰ ਦੇ ਬਾਹਰ ਫਤਿਹਵੀਰ ਸਿੰਘ ਦੀ ਯਾਦ ਵਿੱਚ ਲੰਗਰ ਲਗਉਣ ਦੇ ਨਾਲ-ਨਾਲ ਛਬੀਲ ਲਗਾਈ ਗਈ। ਇਸ ਦੌਰਾਨ ਰੂਬਲ ਸੰਧੂ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ...ਸਾਲਾ ਦਾ ਮਾਸੂਮ ਬੱਚਾ ਮਰਿਆ ਨਹੀਂ ਸਗੋਂ ਪੰਜਾਬ ਸਰਕਾਰ ਵੱਲੋਂ ਮਾਰ ਦਿੱਤਾ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਇਹੀ ਬੱਚਾ ਜੇਕਰ ਵੱਡੇ ਅਫਸਰ ਦਾ ਹੁੰਦਾ ਤਾਂ ਇਕ ਦਿਨ ਦੇ ਅੰਦਰ ਹੀ ਬੋਰਵੈੱਲ 'ਚੋਂ ਬਾਹਰ ਕੱਢ ਲਿਆ ਜਾਣਾ ਸੀ।

PunjabKesari
ਜ਼ਿਕਰਯੋਗ ਹੈ ਕਿ 6 ਜੂਨ ਦੀ ਸ਼ਾਮ 4 ਵਜੇ ਸੰਗਰੂਰ ਵਿਖੇ ਭਗਵਾਨਪੁਰਾ ਪਿੰਡ 'ਚ 2 ਸਾਲਾ ਮਾਸੂਮ ਫਹਿਤਵੀਰ ਸਿੰਘ ਘਰ ਦੇ ਬਾਹਰ ਬਣੇ 150 ਫੁੱਟ ਬੋਰਵੈੱਲ 'ਚ ਡਿੱਗ ਗਿਆ ਸੀ। ਪ੍ਰਸ਼ਾਸਨ ਅਤੇ ਐੱਨ. ਡੀ. ਆਰ. ਐੱਫ. ਸਮੇਤ ਸਮਾਜ ਸੇਵੀ ਸੰਸਥਾਵਾਂ ਵੱਲੋਂ ਕਈ ਕੋਸ਼ਿਸ਼ਾਂ ਕਰਨ ਦੇ ਬਾਵਜੂਦ ਵੀ ਬਚਾਇਆ ਨਹੀਂ ਜਾ ਸਕਿਆ ਹੈ। ਕਰੀਬ 5 ਦਿਨ ਬੋਰਵੈੱਲ 'ਚ ਰਹਿਣ ਤੋਂ ਬਾਅਦ 6ਵੇਂ ਦਿਨ ਪਿੰਡ ਦੇ ਹੀ ਇਕ ਨੌਜਵਾਨ ਵੱਲੋਂ ਉਸ ਨੂੰ ਬੋਰਵੈੱਲ 'ਚੋਂ ਬਾਹਰ ਕੱਢਿਆ ਗਿਆ ਸੀ। ਇਸ ਤੋਂ ਬਾਅਦ ਉਸ ਨੂੰ ਪੀ. ਜੀ. ਆਈ. ਚੰਡੀਗੜ੍ਹ ਲਿਜਾਇਆ ਗਿਆ ਸੀ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਸੀ। ਫਤਿਹਵੀਰ ਦੀ ਮੌਤ ਤੋਂ ਬਾਅਦ ਹੀ ਲੋਕ ਪੰਜਾਬ ਸਰਕਾਰ ਅਤੇ ਪ੍ਰਸ਼ਾਸਨ ਖਿਲਾਫ ਭੜਕ ਗਏ ਸਨ। ਲੋਕਾਂ ਦਾ ਕਹਿਣਾ ਹੈ ਕਿ ਪੰਜਾਬ ਸਰਕਾਰ ਜੇਕਰ ਸਮਾਂ ਰਹਿੰਦੇ ਬੱਚੇ ਨੂੰ ਆਧੁਨਿਕ ਤਕਨੀਕਾਂ ਜ਼ਰੀਏ ਬੋਰਵੈੱਲ 'ਚੋਂ ਬਾਹਰ ਕੱਢ ਲੈਂਦੀ ਤਾਂ ਬੱਚੇ ਨੇ ਬੱਚ ਜਾਣਾ ਸੀ।


shivani attri

Content Editor

Related News