ਫਤਿਹਗੜ੍ਹ ਸਾਹਿਬ 'ਚ ਕੋਰੋਨਾ ਦਾ ਕਹਿਰ, 8 ਮਾਮਲੇ ਆਏ ਸਾਹਮਣੇ

Sunday, May 10, 2020 - 06:05 PM (IST)

ਫਤਿਹਗੜ੍ਹ ਸਾਹਿਬ 'ਚ ਕੋਰੋਨਾ ਦਾ ਕਹਿਰ, 8 ਮਾਮਲੇ ਆਏ ਸਾਹਮਣੇ

ਫਤਿਹਗੜ੍ਹ ਸਾਹਿਬ (ਵਿਪਨ): ਜ਼ਿਲਾ ਫਤਿਹਗੜ੍ਹ ਸਾਹਿਬ 'ਚ ਕੋਰੋਨਾ ਪਾਜ਼ੇਟਿਵ ਮਰੀਜ਼ਾਂ ਦੀ ਗਿਣਤੀ 'ਚ ਲਗਾਤਾਰ ਵਾਧਾ ਹੁੰਦਾ ਜਾ ਰਿਹਾ ਹੈ। ਜਾਣਕਾਰੀ ਮੁਤਾਬਕ ਅੱਜ ਜ਼ਿਲੇ 'ਚ 8ਨਵੇਂ ਕੋਰੋਨਾ ਪਾਜ਼ੇਟਿਵ ਦੇ ਮਾਮਲੇ ਸਾਹਮਣੇ ਆਏ ਹਨ। ਜ਼ਿਲੇ 'ਚ ਇਕੱਠੇ 8 ਕੇਸ ਆਉਣ ਨਾਲ ਲੋਕਾਂ 'ਚ ਦਹਿਸ਼ਤ ਦਾ ਮਾਹੌਲ ਬਣ ਗਿਆ ਹੈ। ਕੋਰੋਨਾ ਪਾਜ਼ੇਟਿਵ ਆਏ ਮਰੀਜ਼ਾਂ 'ਚੋਂ ਇਕ 13 ਸਾਲ ਦਾ ਬੱਚਾ ਹੈ ਜਦਕਿ 5 ਮਰੀਜ਼ ਗੁਆਂਢੀ ਸੂਬਿਆਂ ਤੋਂ ਆਏ ਕੰਬਾਈਨ ਡਰਾਇਵਰ ਹਨ ਅਤੇ ਹੋਰ 2 ਮਰੀਜ਼ ਕੋਰੋਨਾ ਪਾਜ਼ੇਟਿਵ ਮਰੀਜ਼ ਦੇ ਸੰਪਰਕ 'ਚ ਆਏ ਹੋਏ ਹਨ। ਹੁਣ ਜ਼ਿਲੇ 'ਚ ਕੋਰੋਨਾ ਪਾਜ਼ੇਟਿਵ ਮਰੀਜ਼ਾਂ ਦੀ ਗਿਣਤੀ 36 ਹੋ ਗਈ ਹੈ ਅਤੇ ਇਨ੍ਹਾਂ 'ਚੋਂ 2 ਤਬਲੀਗੀ ਜਮਾਤ ਨਾਲ ਸਬੰਧਿਤ ਔਰਤਾਂ ਹਨ ਜੋ ਕਿ ਠੀਕ ਹੋ ਚੁੱਕੀਆਂ ਹਨ, ਜਿਸ ਦੇ ਬਾਅਦ ਜ਼ਿਲੇ 'ਚ ਹੁਣ ਕੋਰੋਨਾ ਪਾਜ਼ੇਟਿਵ ਐਕਟਿਵ ਮਰੀਜ਼ਾਂ ਦੀ ਗਿਣਤੀ 34 ਹੋ ਗਈ ਹੈ।


author

Shyna

Content Editor

Related News