ਲੌਂਗੋਵਾਲ ਹਾਦਸੇ ਤੋਂ ਬਾਅਦ ਹਰਕਤ 'ਚ ਆਇਆ ਫਤਿਹਗੜ੍ਹ ਸਾਹਿਬ ਦਾ ਪ੍ਰਸ਼ਾਸਨ

02/17/2020 11:52:15 AM

ਫਤਿਹਗੜ੍ਹ ਸਾਹਿਬ (ਵਿਪਨ): ਸੰਗਰੂਰ 'ਚ ਸਕੂਲ ਬਸ ਹਾਦਸੇ ਦੇ ਬਾਅਦ ਨੀਂਦ ਚੋ ਜਾਗੇ ਫ਼ਤਹਿਗੜ੍ਹ ਸਹਿਬ ਦੇ ਪ੍ਰਸ਼ਾਸਨ ਅਤੇ ਪੁਲਸ ਨੇ ਸੋਮਵਾਰ ਸਵੇਰੇ ਤੋਂ ਹੀ ਨਿਯਮ ਤੋੜਨ ਵਾਲੀਆਂ ਸਕੂਲੀ ਬੱਸਾਂ ਉੱਤੇ ਕਾਰਵਾਈ ਦਾ ਡੰਡਾ ਚਲਾਇਆ, ਜਿਸ ਤਹਿਤ ਫਤਿਹਗੜ੍ਹ ਸਹਿਬ ਅਤੇ ਅਮਲੋਹ 'ਚ  53 ਸਕੂਲੀ ਬੱਸਾਂ ਦੇ ਚਲਾਨ ਕਟੇ ਗਿਆ ਅਤੇ 4 ਸਕੂਲੀ ਬੱਸਾਂ ਬਾਊਂਡ ਵੀ ਕੀਤੀਆਂ ਗਈਆਂ। ਪੁਲਸ ਅਤੇ ਪ੍ਰਸ਼ਾਸਨ ਵਲੋਂ ਸਵੇਰੇ 7 ਵਜੇ ਤੋਂ ਹੀ ਸ਼ਹਿਰ ਅਤੇ ਨਾਲ ਲੱਗਦੇ ਪੇਂਡੂ ਖੇਤਰਾਂ  ਅਤੇ ਸ਼ਹਿਰ ਵਿੱਚ ਨਾਕਾਬੰਦੀ ਕੀਤੀ  ਗਈ ।

PunjabKesari

ਐੱਸ.ਡੀ.ਐੱਮ. ਅਮਲੋਹ ਆਨੰਦ ਸ਼ਰਮਾ ਨੇ ਦੱਸਿਆ ਕਿ  ਬੱਸਾਂ ਨੂੰ ਰੋਕਿਆ ਗਿਆ ਜੋ ਸੇਫ ਸਕੂਲ ਵਾਹਨ ਸਕੀਮ ਦੇ ਨਿਯਮਾਂ ਨੂੰ ਤੋੜ ਕੇ ਬੱਚਿਆਂ ਨੂੰ ਸਕੂਲ ਤੋਂ ਲਿਆਉਣ ਅਤੇ ਲੈ ਜਾਣ ਦਾ ਕੰਮ ਕਰ ਰਹੀਆਂ ਹਨ। 53 ਬੱਸਾਂ ਦੇ ਚਲਾਨ ਕੀਤੇ ਗਏ ਤੇ 4  ਬੱਸਾਂ ਨੂੰ ਬਾਊਂਡ ਕੀਤਾ ਗਿਆ ਹੈ। ਉਨ੍ਹਾਂ 'ਚ ਬੱਚੇ ਸਵਾਰ ਸਨ ਪਰ ਬੱਚਿਆਂ ਨੂੰ ਕੋਈ ਮੁਸ਼ਕਿਲ ਨਾ ਆਏ ਇਸਦੇ ਲਈ ਪੁਲਸ ਨੇ ਪਹਿਲਾਂ ਬੱਚੀਆਂ ਨੂੰ ਸਕੂਲ ਛੱਡ ਕਰ ਫਿਰ ਬੱਸਾਂ ਨੂੰ ਥਾਣੇ 'ਚ ਬੰਦ ਕਰਵਾਇਆ ਤੇ ਉਨ੍ਹਾਂ ਦੱਸਿਆ ਕਿ ਇਨ੍ਹਾਂ ਸਾਰੀਆਂ ਬੱਸਾਂ 'ਚ ਕਿਸੇ 'ਚ ਫਾਇਰ ਸਿਸਟਮ ਨਹੀਂ ਚਲਦਾ ਸੀ ਅਤੇ ਕਿਸੇ 'ਚ ਫਾਸਟ ਏਡ ਬਾਕਸ ,ਸਪੀਡ ਗਵਰਨਰ ਨਹੀਂ ਚਲਦਾ ਇਸ ਲਈ ਇਨ੍ਹਾਂ ਬੱਸਾਂ ਦੇ ਚਲਾਨ ਕਟੇ ਗਏ ਹਨ।ਹਰਭਜਨ ਸਿੰਘ ਮਹਿਮੀ ਜ਼ਿਲਾ ਸੁਰੱਖਿਆ ਅਫਸਰ ਫ਼ਤਹਿਗੜ੍ਹ ਸਹਿਬ ਦਾ ਕਹਿਣਾ ਸੀ ਜੋ ਵੀ ਸਕੂਲੀ ਬੱਸਾਂ ਕਾਨੂੰਨ ਦੀਆਂ ਉਲੰਘਣਾ ਕਰੇ। ਉਨ੍ਹਾਂ ਨੂੰ ਬਖਸ਼ਿਆ ਨਹੀਂ ਜਾਵੇਗਾ।

PunjabKesariਉਥੇ ਹੀ ਇਕ ਸਕੂਲ ਦੇ ਡਰਾਈਵਰ ਦਾ ਕਹਿਣਾ ਸੀ ਕਿ ਸਵੇਰ ਦੇ ਹੀ ਤਿੰਨ ਨਾਕਿਆਂ ਤੇ ਖੜ੍ਹ ਕੇ ਚੈਕਿੰਗ ਕਰਵਾ ਕੇ ਆਇਆ ਹਾਂ, ਜਿਸ ਕਾਰਨ ਸਕੂਲ 'ਚ ਸਮੇ ਤੇ ਵੀ ਨਹੀਂ ਪਹੁੰਚ ਹੋਣਾ ਜਿਸ ਕਾਰਨ ਬੱਚਿਆਂ ਨੂੰ ਵੀ ਦਿਕਤਾ ਦਾ ਸਾਹਮਣਾ ਕਰਨਾ ਪੈ ਰਿਹਾ ਹੈ।


Shyna

Content Editor

Related News