ਪਟਵਾਰੀ ਫਤਿਹ ਸਿੰਘ ਨੂੰ ਮਿਲੇਗਾ ਸਟੇਟ ਐਵਾਰਡ! ਹੜ੍ਹ ''ਚ ਘਿਰੇ ਫ਼ੌਜੀਆਂ ਤੇ ਕਿਸਾਨਾਂ ਦੀ ਬਚਾਈ ਸੀ ਜਾਨ

Monday, Jul 17, 2023 - 06:32 PM (IST)

ਪਟਵਾਰੀ ਫਤਿਹ ਸਿੰਘ ਨੂੰ ਮਿਲੇਗਾ ਸਟੇਟ ਐਵਾਰਡ! ਹੜ੍ਹ ''ਚ ਘਿਰੇ ਫ਼ੌਜੀਆਂ ਤੇ ਕਿਸਾਨਾਂ ਦੀ ਬਚਾਈ ਸੀ ਜਾਨ

ਪਠਾਨਕੋਟ- ਪਠਾਨਕੋਟ ਦੇ ਰਹਿਣ ਵਾਲੇ ਪਟਵਾਰੀ ਫਤਿਹ ਸਿੰਘ ਲੋਕਾਂ ਲਈ ਪ੍ਰੇਰਣਾ ਸਰੋਤ ਬਣਿਆ ਹੈ। ਦੱਸ ਦੇਈਏ ਕਿ 17 ਸਾਲ ਦੇਸ਼ ਦੀ ਸੇਵਾ ਕਰਨ ਵਾਲਾ ਫਤਹਿ ਸਿੰਘ ਅੱਜ ਫੰਗੋਟਾ ਵਿੱਚ ਪਟਵਾਰੀ ਵਜੋਂ ਸੇਵਾ ਨਿਭਾਅ ਰਿਹਾ ਹੈ। ਪਟਵਾਰੀ ਫਤਿਹ ਸਿੰਘ ਜਦੋਂ ਉਹ ਹੜ੍ਹ 'ਚ ਫਸੇ ਫੌਜੀਆਂ ਅਤੇ ਕਿਸਾਨਾਂ ਨੂੰ ਬਚਾਉਣ ਲਈ ਨਿਕਲਿਆ ਤਾਂ ਕਿਸ਼ਤੀ ਦਾ ਇੰਜਣ ਫੇਲ ਹੋ ਗਿਆ।

ਇਹ ਵੀ ਪੜ੍ਹੋ- 20 ਸਾਲ ਦਾ ਨੌਜਵਾਨ ਬਣਿਆ ਪ੍ਰੇਰਣਾ ਸਰੋਤ, 20 ਦਿਨਾਂ 'ਚ ਠੇਕੇ ਦੀ ਜ਼ਮੀਨ 'ਚ ਕਮਾਉਂਦੈ ਲੱਖਾਂ ਰੁਪਏ

ਫਤਿਹ ਸਿੰਘ ਨੇ ਬਚਾਅ ਕਾਰਜ ਸੰਭਾਲਣ ਦੀ ਬਜਾਏ ਕਿਸ਼ਤੀ ਦਾ ਇੰਜਣ ਕੱਢ ਲਿਆ ਅਤੇ ਦਰਿਆ 'ਚ ਫਸੇ ਫੌਜੀਆਂ ਅਤੇ ਕਿਸਾਨਾਂ ਨੂੰ ਬਚਾਉਣ ਚੱਪੂ ਚਲਾਇਆ। ਚੱਪੂ ਨਾਲ ਕਿਸ਼ਤੀ ਚਲਾਕੇ ਉਹ 5 ਕਿਲੋਮੀਟਰ ਦੀ ਦੂਰੀ ਤੋਂ 6 ਕਿਸਾਨਾਂ ਅਤੇ 6 ਬੀ.ਐੱਸ.ਐੱਫ. ਜਵਾਨਾਂ ਨੂੰ ਤੋਂ ਬਮਿਆਲ ਕੋਲ ਲੈ ਆਏ।  ਬੇਮਿਸਾਲ ਹੌਂਸਲੇ ਨੂੰ ਦੇਖ ਕੇ ਫੌਜੀਆਂ ਨੇ ਜੈਕਾਰੇ ਲਗਾ ਕੇ ਫਤਿਹ ਸਿੰਘ ਨੂੰ ਵਧਾਈ ਦਿੱਤੀ। ਹੁਣ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਫਤਿਹ ਸਿੰਘ ਦਾ ਨਾਂ ਸਟੇਟ ਐਵਾਰਡ ਲਈ ਭੇਜਿਆ ਜਾ ਰਿਹਾ ਹੈ। ਫਤਿਹ ਸਿੰਘ ਦੀ ਬਹਾਦਰੀ ਹੋਰਾਂ ਲਈ ਪ੍ਰੇਰਣਾ ਸਰੋਤ ਹੈ।

ਇਹ ਵੀ ਪੜ੍ਹੋ-  ਹੜ੍ਹ ਪ੍ਰਭਾਵਿਤ ਇਲਾਕੇ 'ਚ 9 ਸਾਲਾ ਮਾਸੂਮ ਬੱਚੇ ਦੀ ਮੌਤ, 22 ਸਾਲ ਦੀ ਭੈਣ ਹਸਪਤਾਲ ਦਾਖ਼ਲ

ਇਸ ਦੌਰਾਨ ਫਤਿਹ ਸਿੰਘ ਨੇ ਦੱਸਿਆ ਕਿ ਉਸ ਨੇ ਤੈਰਾਕੀ ਦੀ ਸਿਖਲਾਈ ਹਾਸਲ ਕੀਤੀ ਹੈ। ਜੇਕਰ ਕਿਸ਼ਤੀ ਦੇ ਫੇਲ ਹੋਣ ਕਾਰਨ ਬਚਾਅ ਕਾਰਜ ਰੁਕ ਜਾਂਦੇ ਤਾਂ ਸੈਨਿਕਾਂ ਅਤੇ ਕਿਸਾਨਾਂ ਦੀ ਜਾਨ ਨੂੰ ਖ਼ਤਰਾ ਹੋ ਸਕਦਾ ਸੀ। ਅਜਿਹੀ ਸਥਿਤੀ 'ਚ ਤੁਰੰਤ ਇਹ ਫੈਸਲਾ ਕੀਤਾ ਗਿਆ ਕਿ ਇੰਜਣ ਨੂੰ ਬਾਹਰ ਕੱਢਿਆ ਜਾਵੇ ਤਾਂ ਜੋ ਬੇੜੇ ਦਾ ਭਾਰ ਘੱਟ ਹੋ ਸਕੇ ਅਤੇ ਚੱਪੂ ਲੈ ਕੇ ਬਚਾਅ ਕਾਰਜ ਲਈ ਰਵਾਨਾ ਹੋ ਗਏ। ਬੀਐੱਸਐੱਫ ਦੇ ਜਵਾਨਾਂ ਦੇ ਨਾਲ ਉਨ੍ਹਾਂ ਦੇ ਐੱਲਐੱਮਜੀ ਹਥਿਆਰ, ਰਾਤ ​​ਨੂੰ ਵੇਖਣ ਵਾਲੇ ਉਪਕਰਣ, ਦੂਰਬੀਨ ਅਤੇ ਗੋਲਾ ਬਾਰੂਦ ਨੂੰ ਵੀ ਬਚਾ ਲਿਆ ਗਿਆ ਅਤੇ ਸੁਰੱਖਿਅਤ ਜਗ੍ਹਾ 'ਤੇ ਪਹੁੰਚਾਇਆ ਗਿਆ।

ਇਹ ਵੀ ਪੜ੍ਹੋ- ਭਾਰਤ ਦੀ ਤਰੱਕੀ ਤੋਂ ਬੌਖਲਾਇਆ ਪਾਕਿ, 14 ਅਗਸਤ ਨੂੰ ਲਹਿਰਾਏਗਾ ‘ਤਿਰੰਗੇ ਝੰਡੇ’ ਤੋਂ 80 ਫੁੱਟ ਉੱਚਾ ਝੰਡਾ

ਨੋਟ- ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ 'ਚ ਦੱਸੋ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


 


author

Shivani Bassan

Content Editor

Related News