ਜਦੋਂ ਕਿਸਾਨਾਂ ਨੇ ਘੇਰੀ ਰਾਜਾ ਵੜਿੰਗ ਦੀ ਪਤਨੀ, ਤਾਂ ਗੁੱਸੇ ’ਚ ਆਏ ਵਿਧਾਇਕ ਨੇ ਲਾਈਵ ਹੋ ਕੇ ਕੱਢੀ ਭੜਾਸ (ਵੀਡੀਓ)

Friday, Aug 20, 2021 - 11:16 AM (IST)

ਜਦੋਂ ਕਿਸਾਨਾਂ ਨੇ ਘੇਰੀ ਰਾਜਾ ਵੜਿੰਗ ਦੀ ਪਤਨੀ, ਤਾਂ ਗੁੱਸੇ ’ਚ ਆਏ ਵਿਧਾਇਕ ਨੇ ਲਾਈਵ ਹੋ ਕੇ ਕੱਢੀ ਭੜਾਸ (ਵੀਡੀਓ)

ਸ੍ਰੀ ਮੁਕਤਸਰ ਸਾਹਿਬ (ਕੁਲਦੀਪ ਸਿੰਘ ਰਿਣੀ/ਪਵਨ): ਗਿੱਦੜਬਾਹਾ ਤੋਂ ਵਿਧਾਇਕ ਅਮਰਿੰਦਰ ਸਿੰਘ ਰਾਜਾ ਵੜਿੰਗ ਦੀ ਧਰਮ ਪਤਨੀ ਅੰਮ੍ਰਿਤਾ ਵੜਿੰਗ ਦਾ ਅੱਜ ਗਿੱਦੜਬਾਹਾ ਦੇ ਪਿੰਡ ਕੋਠੇ ਦਸਮੇਸ਼ ਨਗਰ ਵਿਖੇ ਕੁਝ ਕਿਸਾਨਾਂ ਵੱਲੋ ਘਿਰਾਓ ਕਰਕੇ ਉਨ੍ਹਾਂ ਤੋਂ ਸਵਾਲ ਕੀਤੇ ਗਏ। ਇਸ ਸਬੰਧੀ ਸੋਸ਼ਲ ਮੀਡੀਆ ’ਤੇ ਵੀਡੀਓ ਵੀ ਵਾਇਰਲ ਕੀਤੀਆਂ ਗਈਆਂ। ਕਿਸਾਨਾਂ ਨੇ ਸੂਬਾ ਸਰਕਾਰ ਦੀ ਕਾਰਗੁਜ਼ਾਰੀ ਅਤੇ ਕੀਤੇ ਵਾਅਦਿਆਂ ਸਬੰਧੀ ਸਵਾਲ ਪੁੱਛੇ।

ਇਹ ਵੀ ਪੜ੍ਹੋ :  ਕਿਸਾਨੀ ਸੰਘਰਸ਼ ’ਚ ਸ਼ਾਮਲ ਹੋਣ ਜਾ ਰਹੇ ਨੌਜਵਾਨ ਦੀ ਹਾਦਸੇ ’ਚ ਮੌਤ, ਕੁੱਝ ਸਮਾਂ ਪਹਿਲਾਂ ਪਰਤਿਆ ਸੀ ਵਿਦੇਸ਼ੋਂ

 

ਅੰਮ੍ਰਿਤਾ ਵੜਿੰਗ ਨੇ ਬੀਤੇ ਸਮੇਂ ਦੌਰਾਨ ਵਿਧਾਇਕ ਅਮਰਿੰਦਰ ਸਿੰਘ ਰਾਜਾ ਵੜਿੰਗ ਵੱਲੋਂ ਕਿਸਾਨੀ ਅੰਦੋਲਨ ਦੇ ਹੱਕ ’ਚ ਕੀਤੇ ਕਾਰਜਾਂ ਅਤੇ ਕੋਰੋਨਾ ਕਾਲ ਦਰਮਿਆਨ ਕੀਤੇ ਕੰਮਾਂ ਦਾ ਵਰਨਣ ਕੀਤਾ। ਉਧਰ ਇਸ ਮਾਮਲੇ ’ਚ ਫੇਸਬੁੱਕ ਪੇਜ਼ ’ਤੇ ਲਾਇਵ ਹੋ ਕੇ ਵਿਧਾਇਕ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਕਿਹਾ ਕਿ ਕੁਝ ਲੋਕ ਕਿਸਾਨੀ ਅੰਦੋਲਨ ਨੂੰ ਬਦਨਾਮ ਕਰ ਰਹੇ ਹਨ। ਲੋਕ ਉਨ੍ਹਾਂ ਤੋਂ ਸਵਾਲ ਕਰਨ ਪਰ ਅੱਜ ਜਦ ਉਨ੍ਹਾਂ ਦੀ ਪਤਨੀ ਅੰਮ੍ਰਿਤਾ ਵੜਿੰਗ ਹਲਕੇ ਦੇ ਕੁਝ ਪਿੰਡਾਂ ’ਚ ਕੁਝ ਪਰਿਵਾਰ ਜਿਨ੍ਹਾਂ ’ਚ ਬੀਤੇ ਦਿਨੀਂ ਮੌਤਾਂ ਹੋਈਆਂ ਵਿਖੇ ਦੁੱਖ ਪ੍ਰਗਟ ਕਰਨ ਜਾ ਰਹੇ ਸਨ ਤਾਂ ਕੁਝ ਲੋਕਾਂ ਨੇ ਉਨ੍ਹਾਂ ਦਾ ਘਿਰਾਓ ਕੀਤਾ। ਰਾਜਾ ਵੜਿੰਗ ਨੇ ਕਿਹਾ ਕਿ ਉਨ੍ਹਾਂ ਹਮੇਸ਼ਾ ਕਿਸਾਨੀ ਸੰਘਰਸ਼ ਦਾ ਸਾਥ ਦਿੱਤਾ ਜੋ ਹੁਕਮ ਕਿਸਾਨ ਜਥੇਬੰਦੀਆਂ ਲਾਇਆ ਉਨ੍ਹਾਂ ਮੰਨਿਆ ਵੀ, ਪਰ ਕੁਝ ਲੋਕ ਹੁਣ ਕਿਸਾਨੀ ਅੰਦੋਲਨ ਦੇ ਨਾਮ ’ਤੇ ਅਜਿਹਾ ਕਰ ਰਹੇ ਹਨ ਜੋ ਨਹੀਂ ਹੋਣਾ ਚਾਹੀਦਾ। ਉਨ੍ਹਾਂ ਕਿਹਾ ਕਿ ਉਹ ਦਿੱਲੀ ’ਚ ਚਲ ਰਹੇ ਕਿਸਾਨੀ ਅੰਦੋਲਨ ਦੇ ਹਮੇਸ਼ਾ ਹੀ ਹਮਾਇਤੀ ਰਹੇ ਹਨ।

ਇਹ ਵੀ ਪੜ੍ਹੋ : ਬਿਜਲੀ ਮੁਲਾਜ਼ਮ ਦੀ ਸ਼ੱਕੀ ਹਾਲਾਤ ’ਚ ਦਰੱਖਤ ਨਾਲ ਲਟਕਦੀ ਮਿਲੀ ਲਾਸ਼, ਫ਼ੈਲੀ ਸਨਸਨੀ


author

Shyna

Content Editor

Related News