ਕਿਸਾਨੀ ਘੋਲ ’ਚ ਡਟੇ ਕਿਸਾਨਾਂ ਨੂੰ ਖਾਲ਼ਿਸਤਾਨੀ ਦੱਸਣ ਵਾਲੇ ਮੀਡੀਆ ਨੂੰ ਜਸਬੀਰ ਜੱਸੀ ਦੀ ਚਿਤਾਵਨੀ
Friday, Jan 29, 2021 - 10:24 AM (IST)
ਚੰਡੀਗੜ੍ਹ (ਬਿਊਰੋ) — ਕਿਸਾਨ ਦਿੱਲੀ ਦੀਆਂ ਸਰਹੱਦਾਂ ’ਤੇ ਬੈਠੇ ਖ਼ੇਤੀ ਕਾਨੂੰਨ ਨੂੰ ਰੱਦ ਕਰਵਾਉਣ ਲਈ ਲਗਾਤਾਰ ਸ਼ਾਂਤਮਈ ਪ੍ਰਦਰਸ਼ਨ ਕਰ ਰਹੇ ਹਨ। ਇਸ ਕਿਸਾਨੀ ਮੋਰਚੇ ਨੂੰ ਗੋਦੀ ਮੀਡੀਆ ਸ਼ੁਰੂ ਤੋਂ ਹੀ ਗਲ਼ਤ ਤਰੀਕੇ ਨਾਲ ਦਿਖਾ ਰਿਹਾ ਹੈ। ਗੋਦੀ ਮੀਡੀਆ ਸ਼ੁਰੂ ਤੋਂ ਹੀ ਸੰਘਰਸ਼ ਕਰ ਰਹੇ ਕਿਸਾਨਾਂ ਨੂੰ ‘ਖਾਲ਼ਿਸਤਾਨੀ’ ਆਖ ਕੇ ਬਦਨਾਮ ਕਰਨ ਦੀ ਕੋਸ਼ਿਸ਼ ’ਚ ਲੱਗਾ ਹੋਇਆ ਸੀ। ਇਸ ਗੋਦੀ ਮੀਡੀਆ ਨੂੰ ਪੰਜਾਬੀ ਕਲਾਕਾਰ ਲਗਾਤਾਰ ਲਾਹਨਤਾਂ ਪਾ ਰਿਹਾ ਹੈ। ਉਥੇ ਹੀ ਹੁਣ ਜਸਬੀਰ ਜੱਸੀ ਨੇ ਸੋਸ਼ਲ ਮੀਡੀਆ ’ਤੇ ‘ਮੀਡੀਆ ਭਾਈਚਾਰੇ’ ਨੂੰ ਚਿਤਾਵਨੀ ਦਿੱਤੀ ਹੈ।
ਜਸਬੀਰ ਜੱਸੀ ਨੇ ਮੀਡੀਆ ਨੂੰ ਦਿੱਤੀ ਚਿਤਾਵਨੀ
ਜਸਬੀਰ ਜੱਸੀ ਨੇ ਗੋਦੀ ਮੀਡੀਆ ਨੂੰ ਲਾਹਨਤਾਂ ਪਾਉਂਦੇ ਹੋਏ ਚਿਤਾਵਨੀ ਦਿੱਤੀ ਹੈ। ਜਸਬੀਰ ਜੱਸੀ ਨੇ ਆਪਣੇ ਟਵਿੱਟਰ ਅਕਾਊਂਟ ’ਤੇ ਲਿਖਿਆ ‘ਇਹ ਮੀਡੀਆ ਵਾਲੇ ਸ਼ਾਂਤੀ ਨਾਲ 6 ਮਹੀਨੇ ਤੋਂ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਨੂੰ ਖਾਲ਼ਿਸਤਾਨੀ ਦੱਸਣ ’ਚ ਕਿਉਂ ਲੱਗੇ ਹਨ? ਕਿਉਂ ਵਾਰ-ਵਾਰ ਇਨ੍ਹਾਂ ਨੂੰ ਖਾਲ਼ਿਸਤਾਨੀ ਆਖਿਆ ਜਾ ਰਿਹਾ ਹੈ? ਮਕਸਦ ਕੀ ਹੈ? ਫਿਰ ਤੋਂ ਪੰਜਾਬ ਨੂੰ ਅੱਗ ’ਚ ਧਕੇਲਨਾ (ਧੱਕੇ ਦੇਣਾ)? ਜੇਕਰ ਇਸ ਵਾਰ ਪੰਜਾਬ ਅੱਗ ’ਚ ਗਿਆ ਤਾਂ ਸਭ ਤੋਂ ਵੱਡਾ ਕਸੂਰਵਾਰ ਹੋਵੇਗਾ ਦੇਸ਼ ਦਾ ਮੀਡੀਆ!
ये मीडिया वाले शांति से 6 महीने से प्रदर्शन कर रहे किसानों को खालिस्तानी बनाने में क्यों लगे हैं ? क्यों बार-बार इन्हें खालिस्तानी कहा जा रहा है ? मक़सद क्या है ? फ़िरसे पंजाब को आग में धकेलना ? अगर इस बार पंजाब आग में गया तो उसका सबसे बड़ा क़सूरवार होगा देश का मीडिया !
— Jassi (@JJassiOfficial) January 28, 2021
ਦੱਸ ਦਈਏ ਕਿ ਕਿਸਾਨੀ ਘੋਲ ਨੂੰ ਹੋਰ ਤੇਜ ਕਰਨ ਲਈ ਕਿਸਾਨ ਜੱਥੇਬੰਦੀਆਂ ਨੇ 26 ਜਨਵਰੀ ਨੂੰ ਗਣਤਤੰਰ ਦਿਵਸ ਮੌਕੇ ‘ਟਰੈਕਟਰ ਪਰੇਡ’ ਕੱਢਣ ਦਾ ਐਲਾਨ ਕੀਤਾ ਸੀ। ਸ਼ਾਂਤਮਈ ਢੰਗ ਨਾਲ ਕੱਢੀ ਜਾ ਰਹੀ ਇਸ ਪਰੇਡ ’ਚ ਕੁਝ ਸ਼ਰਾਰਤੀ ਲੋਕਾਂ ਨੇ ਅੰਦੋਲਨ ’ਚ ਹਿੰਸਾ ਪੈਂਦਾ ਕਰ ਦਿੱਤੀ। ਇਸ ਦੌਰਾਨ ਲਾਲ ਕਿਲ੍ਹੇ ’ਚ ਹੋਈ ਘਟਨਾਕ੍ਰਮ ਨੇ ਸਾਰਿਆਂ ਨੂੰ ਕਾਫ਼ੀ ਦੁੱਖੀ ਕੀਤਾ। ਇਸ ਘਟਨਾ ਤੋਂ ਬਾਅਦ ਕਿਸਾਨੀ ਏਕਤਾ ਕਾਫ਼ੀ ਤਣਾਅ ਪੂਰਨ ਸਥਿਤੀ ਪੈਦਾ ਹੋ ਗਈ। ਇਸ ਹਿੰਸਕ ਘਟਨਾਕ੍ਰਮ ਨਾਲ ਕਿਸਾਨੀ ਮੋਰਚੇ ਨੂੰ ਕਾਫ਼ੀ ਨੁਕਸਾਨ ਹੋਇਆ। ਇਸ ਤੋਂ ਬਾਅਦ ਕਿਸਾਨੀ ਮੋਰਚਾ ਜੋ ਪਿਛਲੇ ਕਈ ਮਹੀਨਿਆਂ ਤੋਂ ਡਟਿਆ ਹੋਇਆ ਸੀ, ਥੋੜ੍ਹਾ ਢਿੱਲਾ ਪੈਣਾ ਸ਼ੁਰੂ ਹੋ ਗਿਆ।
ਦਿੱਲੀ ਪੁਲਸ ਨੂੰ ਪ੍ਰੇਸ਼ਾਨ ਹੋਣ ਦੀ ਲੋੜ ਨਹੀਂ - ਦੀਪ ਸਿੱਧੂ
ਦੀਪ ਸਿੱਧੂ ਨੇ ਆਪਣੇ ਸੋਸ਼ਲ ਮੀਡੀਆ ’ਤੇ ਲਾਈਵ ਹੋ ਕੇ ਆਖਿਆ ਕਿ ਮੈਂ ਜਾਂਚ ਤੋਂ ਭੱਜਾਂਗਾ ਨਹੀਂ। ਇਸ ਦੇ ਨਾਲ ਹੀ ਦੀਪ ਸਿੱਧੂ ਨੇ ਕਿਹਾ ਕਿ ਮੈਂ ਕੁਝ ਗਲ਼ਤ ਨਹੀਂ ਕੀਤਾ ਹੈ, ਇਸ ਲਈ ਮੈਂ ਭੱਜਾਂਗਾ ਨਹੀਂ। ਦਰਅਸਲ, 26 ਜਨਵਰੀ ਨੂੰ ਲਾਲ ਕਿਲ੍ਹੇ ’ਤੇ ਕੇਸਰੀ ਝੰਡਾ ਲਹਿਰਾਉਣ ਦੇ ਦੋਸ਼ ’ਚ ਸਿੱਧੂ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਹੈ। ਵੀਡੀਓ ’ਚ ਦੀਪ ਸਿੱਧੂ ਨੇ ਕਿਹਾ ਕਿ ਦਿੱਲੀ ਪੁਲਸ ਨੂੰ ਪ੍ਰੇਸ਼ਾਨ ਹੋਣ ਦੀ ਲੋੜ ਨਹੀਂ ਹੈ। ਮੈਂ ਦੋ ਦਿਨ ਤੱਕ ਖ਼ੁਦ ਜਾਂਚ ਲਈ ਪਹੁੰਚ ਜਾਵਾਂਗਾ। ਉਨ੍ਹਾਂ ਨੇ 26 ਜਨਵਰੀ ਦੀ ਘਟਨਾ ਦਾ ਜ਼ਿਕਰ ਕਰਦੇ ਹੋਏ ਕਿਹਾ ਕਿ ਟਰੈਕਟਰ ਪਰੇਡ ਦੌਰਾਨ ਨੌਜਵਾਨ ਉਸ ਰਸਤੇ ’ਤੇ ਜਾਣ ਲਈ ਰਾਜ਼ੀ ਨਹੀਂ ਸਨ, ਜਿਸ ’ਤੇ ਕਿਸਾਨ ਨੇਤਾਵਾਂ ਅਤੇ ਦਿੱਲੀ ਪੁਲਸ ਸਹਿਮਤ ਹੋਈ ਸੀ। ਦੀਪ ਸਿੱਧੂ ਨੇ ਦਾਅਵਾ ਕੀਤਾ ਕਿ ਲੋਕ ‘ਖ਼ੁਦ ਹੀ’ ਲਾਲ ਕਿਲ੍ਹੇ ਵੱਲ ਨੂੰ ਨਿਕਲ ਪਏ ਅਤੇ ਕਈ ਲੋਕਾਂ ਨੇ ਉਹ ਰਾਸਤਾ ਨਹੀਂ ਫੜਿ੍ਹਆ, ਜੋ ਕਿਸਾਨ ਨੇਤਾਵਾਂ ਨੇ ਤੈਅ ਕੀਤਾ ਸੀ।
Jhandde taan pehlan hi jhoolde sii saade assin Lal Qile kyun jana, Yeh Dekho Gaddaro logon ke dil ka dukh, pic.twitter.com/DKmxuU1EWl
— Jassi (@JJassiOfficial) January 28, 2021
ਦੱਸਣਯੋਗ ਹੈ ਕਿ ਪੰਜਾਬੀ ਅਦਾਕਾਰ ਦੀਪ ਸਿੱਧੂ 26 ਜਨਵਰੀ ਮੌਕੇ ਦਿੱਲੀ ਵਿਖੇ ਹੋਏ ਘਟਨਾਕ੍ਰਮ ਤੋਂ ਬਾਅਦ ਵਿਵਾਦਾਂ ’ਚ ਘਿਰ ਗਿਆ ਹੈ। ਦੀਪ ਸਿੱਧੂ ਗਣਤੰਤਰ ਦਿਵਸ ਮੌਕੇ ਲਾਲ ਕਿਲੇ ’ਤੇ ਝੰਡਾ ਚੜ੍ਹਾਉਣ ਕਰਕੇ ਸੁਰਖ਼ੀਆਂ ’ਚ ਆ ਗਏ ਹਨ। ਇਹ ਵਿਵਾਦ ਉਦੋਂ ਸਾਹਮਣੇ ਆਇਆ, ਜਦੋਂ ਦੀਪ ਸਿੱਧੂ ਨੇ ਲਾਈਵ ਹੋ ਕੇ ਲਾਲ ਕਿਲੇ ’ਤੇ ਕੇਸਰੀ ਝੰਡਾ ਚੜ੍ਹਾਉਣ ਨੂੰ ਲੈ ਕੇ ਇਕ ਲਾਈਵ ਵੀਡੀਓ ਸਾਂਝੀ ਕੀਤੀ। ਦੀਪ ਨੇ ਜਥੇਬੰਦੀਆਂ ਦੀ ਇਜਾਜ਼ਤ ਤੋਂ ਬਿਨਾਂ ਇਹ ਕਦਮ ਚੁੱਕਿਆ ਹੈ, ਜਿਸ ’ਤੇ ਹੁਣ ਕਿਸਾਨ ਜਥੇਬੰਦੀਆਂ ਵੀ ਐਕਸ਼ਨ ਲੈ ਰਹੀਆਂ ਹਨ।
ਨੋਟ - ਜਸਬੀਰ ਜੱਸੀ ਦੀ ਇਸ ਖ਼ਬਰ ਸਬੰਧੀ ਆਪਣੀ ਰਾਏ ਸਾਨੂੰ ਕੁਮੈਂਟ ਬਾਕਸ ’ਚ ਜ਼ਰੂਰ ਦਿਓ।