ਪੰਜਗਰਾਈਆਂ ਵਿਖੇ ਕਿਸਾਨੀ ਹੱਕਾਂ ਲਈ ਸੈਂਕੜੇ ਬੀਬੀਆਂ ਨੇ ਕੱਢੀ ਜਾਗੋ, ਦਿੱਤਾ ਦਿੱਲੀ ਜਾਣ ਦਾ ਹੋਕਾ

02/05/2021 6:28:03 PM

ਸੰਦੌੜ (ਰਿਖੀ): ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਦੇ ਸੱਦੇ ਤੇ ਅੱਜ ਪਿੰਡ ਪੰਜਗਰਾਈਆਂ ਵਿਖੇ ਜਥੇਬੰਦੀਆਂ ਵੱਲੋਂ ਕੇਂਦਰ ਸਰਕਾਰ ਦੀਆਂ ਕਿਸਾਨ ਮਾਰੂ ਨੀਤੀਆਂ ਦਾ ਵਿਰੋਧ ਕਰਦੇ ਅਤੇ ਦਿੱਲੀ ਦੇ ਹੱਕੀ ਸੰਘਰਸ਼ ਦੀ ਡਟਵੀਂ ਹਿਮਾਇਤ ਕਰਦੇ ਹੋਏ ਸੈਂਕੜੇ ਬੀਬੀਆਂ ਵੱਲੋਂ ਜਾਗੋ ਕੱਢੀ ਗਈ ਅਤੇ ਨਗਰ ਤੇ ਇਲਾਕਾ ਨਿਵਾਸੀਆਂ ਨੂੰ ਦਿੱਲੀ ਜਾਣ ਲਈ ਜਾਗਰੂਕ ਕੀਤਾ ਗਿਆ। ਇਸ ਮੌਕੇ ਕੇਂਦਰ ਸਰਕਾਰ ਦੇ ਅੜੀਅਲ ਰੱਵਈਏ ਖ਼ਿਲਾਫ਼ ਜੰਮ ਕੇ ਨਾਅਰੇਬਾਜ਼ੀ ਕੀਤੀ ਗਈ ।ਇਸ ਜਾਗੋ ਵਿੱਚ ਬੀਬੀਆਂ ਸਮੇਤ ਬੱਚਿਆਂ ਅਤੇ ਬਜ਼ੁਰਗਾਂ ਨੇ ਵੱਡੀ ਗਿਣਤੀ ਵਿਚ ਹਿੱਸਾ ਲਿਆ।

ਇਹ ਵੀ ਪੜ੍ਹੋ: ਕਾਂਗਰਸ ਦੀ ਕਠਪੁੱਤਲੀ ਬਣੇ ਪੁਲਸ ਅਫ਼ਸਰਾਂ ਦਾ ਨਾਂ ਅਕਾਲੀ ਦਲ ਦੀ ਲਾਲ ਡਾਇਰੀ ’ਚ ਹੋਵੇਗਾ ਦਰਜ: ਸੁਖਬੀਰ

ਇਸ ਮੌਕੇ ਡਟੇ ਰਹੋ ਕਿਸਾਨੋ ਅਸੀਂ ਤੁਹਾਡੇ ਨਾਲ ਹਾਂ ਦੇ ਨਾਅਰੇ ਲਗਾਏ ਗਏ। ਜਥੇਬੰਦੀ ਦੇ ਸਰਗਰਮ ਆਗੂ ਈਸ਼ਰਪਾਲ  ਸਿੰਘ ਅਤੇ  ਕੁਲਵੰਤ ਸਿੰਘ ਆਗੂ ਸ਼ਿੰਦਰ ਕੌਰ ਨਵਦੀਪ ਕੌਰ ਸੰਧੂ, ਰਵਿੰਦਰ ਕੌਰ ਸੰਧੂ ,ਸੁਖਮਿੰਦਰ ਕੌਰ ਦਿਓਲ, ਗੁਰਪ੍ਰੀਤ ਕੌਰ ਧਾਲੀਵਾਲ ਨੇ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਕਿਸਾਨ ਆਪਣੀਆਂ ਹੱਕੀ ਮੰਗਾਂ ਲਈ ਕਿਸੇ ਵੀ ਹਾਲਤ ਵਿੱਚ ਪਿੱਛੇ ਨਹੀਂ ਹਟਣਗੇ। ਕੇਂਦਰ ਨੂੰ ਬਿਨਾਂ ਸ਼ਰਤ ਕਾਲੇ ਕਾਨੂੰਨ ਵਾਪਸ ਲੈਣੇ ਪੈਣਗੇ। ਕਿਸਾਨਾਂ ਦੇ ਹੱਕ ਵਿੱਚ ਪਿੰਡ ’ਚੋਂ ਲਗਾਤਾਰ ਜਥੇ ਦਿੱਲੀ ਲਈ ਜਾ ਰਹੇ ਹਨ ਅਤੇ ਅੱਗੇ ਵੀ ਜਾਂਦੇ ਰਹਿਣਗੇ। ਉਨ੍ਹਾਂ ਸੰਗਤਾਂ ਨੂੰ ਅਪੀਲ ਕੀਤੀ ਕਿ ਵੱਧ ਤੋਂ ਵੱਧ ਸੰਗਤਾਂ ਨੂੰ ਟਰੈਕਟਰ ਲੈ ਕੇ ਦਿੱਲੀ ਜਾਣ ਦੀ ਅਪੀਲ ਕੀਤੀ। ਬੀਬੀਆਂ ਨੇ ਕਿਹਾ ਕੇ ਘਰ-ਘਰ ਤੋਂ ਲੋਕ ਦਿੱਲੀ ਵੱਲ ਚਾਲੇ ਪਾਉਣ ਅਤੇ ਤਕੜੇ ਹੋ ਕੇ ਕਿਸਾਨ ਸੰਘਰਸ਼ ਦਾ ਹਿੱਸਾ ਬਣਨ ਅਤੇ ਆਪਣੇ ਪਿੱਛੇ ਘਰਾਂ ਦਾ ਫਿਕਰ ਨਾ ਕਰਨ ਅਸੀਂ ਖੇਤੀ ਸਮੇਤ ਘਰ ਦੇ ਸਾਰੇ ਕੰਮ ਆਪ ਸੰਭਾਲਾਗੇ। ਇਸ ਮੌਕੇ ਪਿੰਡ ਦੀ ਗਲੀ-ਗਲੀ ਜਾਗੋ ਰਾਹੀਂ ਰੋਸ ਅਤੇ ਜਾਗਰੂਕਤਾ ਮਾਰਚ ਕੀਤਾ ਗਿਆ।

ਇਹ ਵੀ ਪੜ੍ਹੋ:  ਨਵਜੋਤ ਸਿੱਧੂ ਨੇ ਸ਼ਾਇਰਾਨਾ ਅੰਦਾਜ਼ ’ਚ ਕਿਸਾਨ ਵਿਰੋਧੀਆਂ ’ਤੇ ਮੁੜ ਵਿੰਨਿ੍ਹਆ ਨਿਸ਼ਾਨਾ


Shyna

Content Editor

Related News