21ਵੇਂ ਦਿਨ ਖ਼ਤਮ ਹੋਇਆ ਸੰਗਰੂਰ ''ਚ ਕਿਸਾਨਾਂ ਦਾ ਪੱਕਾ ਮੋਰਚਾ, ਜੇਤੂ ਰੈਲੀ ਕਰ ਕੇ ਕੀਤਾ ਗਿਆ ਸਮਾਪਤ

Sunday, Oct 30, 2022 - 12:26 PM (IST)

21ਵੇਂ ਦਿਨ ਖ਼ਤਮ ਹੋਇਆ ਸੰਗਰੂਰ ''ਚ ਕਿਸਾਨਾਂ ਦਾ ਪੱਕਾ ਮੋਰਚਾ, ਜੇਤੂ ਰੈਲੀ ਕਰ ਕੇ ਕੀਤਾ ਗਿਆ ਸਮਾਪਤ

ਸੰਗਰੂਰ (ਵਿਵੇਕ ਸਿੰਧਵਾਨੀ, ਬੇਦੀ, ਪ੍ਰਵੀਨ) : ਪੰਜਾਬ ਸਰਕਾਰ ਵੱਲੋਂ ਕਿਸਾਨਾਂ ਦੇ ਸਮੁੱਚੇ ਝੋਨੇ ਦਾ ਦਾਣਾ-ਦਾਣਾ ਐੱਮ. ਐੱਸ. ਪੀ. ’ਤੇ ਖ਼ਰੀਦਣਾ ਯਕੀਨੀ ਬਣਾਉਣ, ਐੱਮ. ਐੱਸ. ਪੀ. ਤੋਂ ਘੱਟ ਰੇਟ ’ਤੇ ਖ਼ਰੀਦੀ ਮੂੰਗੀ ਦੀ ਫ਼ਸਲ ਦੀ ਰਹਿੰਦੀ ਅਦਾਇਗੀ 15 ਦਿਨਾਂ ’ਚ ਮੁਕੰਮਲ ਕਰਨ, ਕੁਦਰਤੀ ਆਫ਼ਤਾਂ ਤੇ ਬੀਮਾਰੀਆਂ ਨਾਲ ਤਬਾਹ ਹੋਈਆਂ ਸਭ ਫ਼ਸਲਾਂ ਦਾ ਸਮੁੱਚਾ ਮੁਆਵਜ਼ਾ 30 ਨਵੰਬਰ ਤੱਕ ਵੰਡਣ, ਮਜਬੂਰੀ ਵੱਸ ਪਰਾਲੀ ਸਾੜਣ ਵਾਲੇ ਕਿਸਾਨਾਂ ’ਤੇ ਕਿਸੇ ਕਿਸਮ ਦੀ ਸਖ਼ਤੀ ਨਾ ਕਰਨ ਅਤੇ ਪਿਛਲੇ ਸਾਲਾਂ ਦੌਰਾਨ ਦਰਜ ਕੇਸ ਵਾਪਸ ਲੈਣ ਸਮੇਤ ਕਿਸਾਨ ਮੋਰਚੇ ਦੀਆਂ ਕਈ ਹੋਰ ਅਹਿਮ ਮੰਗਾਂ ਸਮਾਂਬੱਧ ਢੰਗ ਨਾਲ ਲਾਗੂ ਕਰਨ ਦਾ ਲਿਖਤੀ ਭਰੋਸਾ ਮਿਲਣ ਉਪਰੰਤ ਭਾਰਤੀ ਕਿਸਾਨ ਯੂਨੀਅਨ (ਏਕਤਾ-ਉਗਰਾਹਾਂ) ਵੱਲੋਂ ਮੁੱਖ ਮੰਤਰੀ ਮਾਨ ਦੀ ਸੰਗਰੂਰ ਕੋਠੀ ਦਾ ਚੱਲ ਰਿਹਾ ਘਿਰਾਓ ਅਤੇ ਪੱਕਾ ਮੋਰਚਾ ਬੀਤੇ 21ਵੇਂ ਦਿਨ ਜੇਤੂ ਰੈਲੀ ਕਰ ਕੇ ਸਮਾਪਤ ਕੀਤਾ ਗਿਆ। ਜਿਸਦਾ ਲਿਖਤੀ ਰੂਪ ਵਿਸ਼ਾਲ ਇਕੱਠ 'ਚ ਸਟੇਜ ਦੇ ਉੱਪਰ ਲੈ ਕੇ ਐੱਸ. ਡੀ. ਐੱਮ. ਸੰਗਰੂਰ ਪਹੁੰਚੇ।

ਇਹ ਵੀ ਪੜ੍ਹੋ- ਪ੍ਰੇਮੀ ਨੇ ਵਿਆਹ ਤੋਂ ਕੀਤਾ ਇਨਕਾਰ ਤਾਂ ਕੁੜੀ ਨੇ ਵੱਡਾ ਜਿਗਰਾ ਕਰਕੇ ਖੋਲ੍ਹ ਕੇ ਰੱਖ ਦਿੱਤੀ ਕਰਤੂਤ

ਮੋਰਚੇ ਦੌਰਾਨ ਸ਼ਹੀਦ ਹੋਏ ਦੋ ਕਿਸਾਨਾਂ ਦੇ ਵਾਰਸਾਂ ਨੂੰ 10-10 ਲੱਖ ਰੁਪਏ ਦਾ ਮੁਆਵਜ਼ਾ, 1-1 ਜੀਅ ਨੂੰ ਪੱਕੀ ਨੌਕਰੀ ਅਤੇ ਸਾਰਾ ਕਰਜ਼ਾ ਖ਼ਤਮ ਕਰਨ ਦੀ ਮੰਗ ਇਕ ਚੈੱਕ ਸਟੇਜ ’ਤੇ ਭੇਟ ਕਰਨ ਅਤੇ ਬਾਕੀ ਕਿਸਾਨਾਂ ਦੇ ਭੋਗ ਸਮਾਗਮਾਂ ਤੱਕ ਦੇਣ ਦਾ ਐਲਾਨ ਕਰਨ ਰਾਹੀਂ ਮੰਨੀ ਗਈ। ਇਸ ਮੌਕੇ ਇਕੱਠ ਨੂੰ ਸੰਬੋਧਨ ਕਰਦਿਆਂ ਯੂਨੀਅਨ ਦੇ ਸੂਬਾ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਨੇ ਕਿਹਾ ਕਿ ਮੁੱਖ ਮੰਤਰੀ ਮਾਨ ਵੱਲੋਂ ਭਾਵੇਂ ਇਹ ਮੰਗਾਂ 7 ਅਕਤੂਬਰ ਨੂੰ ਹੀ ਮੰਨ ਲਈਆਂ ਸੀ ਪਰ ਇਨ੍ਹਾਂ ਨੂੰ ਲਿਖਤੀ ਰੂਪ ’ਚ ਹਾਸਲ ਕਰਨ ਲਈ ਹੀ 21 ਦਿਨ ਮੋਰਚਾ ਲਾਉਣਾ ਸਾਬਿਤ ਕਰਦਾ ਹੈ ਕਿ ‘ਆਪ’ ਦੀ ਸਰਕਾਰ ਵੀ ਸਾਮਰਾਜ ਪੱਖੀ ਨੀਤੀਆਂ ’ਤੇ ਚਲਦਿਆਂ ਪਹਿਲੀਆਂ ਰਵਾਇਤੀ ਪਾਰਟੀਆਂ ਵਾਂਗ ਹੀ ਲਾਰੇ ਲਾ ਕੇ ਕਿਸਾਨਾਂ ਨੂੰ ਵਰਚਾਉਣ ਦੀ ਨੀਤੀ ’ਤੇ ਚੱਲ ਰਹੀ ਹੈ। ਜਿਸਨੂੰ ਮੋਰਚੇ ’ਚ ਡਟੇ ਕਿਸਾਨਾਂ, ਮਜ਼ਦੂਰਾਂ ਤੇ ਔਰਤਾਂ ਦੇ ਸਿਰੜੀ ਇਰਾਦਿਆਂ ਦੇ ਜ਼ੋਰ ਭਵਾਟਣੀ ਦਿੱਤੀ ਗਈ ਹੈ।

ਇਹ ਵੀ ਪੜ੍ਹੋ- ਵੱਡੇ-ਵੱਡੇ ਸੁਫ਼ਨੇ ਵਿਖਾ ਕੇ ਵਿਆਹ ਤੋਂ ਮੁੱਕਰ ਗਿਆ ਮੰਗੇਤਰ, ਅੰਤ ਕੁੜੀ ਨੇ ਉਹ ਕੀਤਾ ਜੋ ਸੋਚਿਆ ਨਾ ਸੀ

ਉਨ੍ਹਾਂ ਇਸ ਜਿੱਤ ਤੋਂ ਉਤਸ਼ਾਹ ਤੇ ਪ੍ਰੇਰਣਾ ਲੈ ਕੇ ਮੋਦੀ ਸਰਕਾਰ ਨਾਲ ਸਬੰਧਤ ਭੱਖਦੀਆਂ ਮੰਗਾਂ ’ਤੇ ਆਉਂਦੇ ਸਮੇਂ ’ਚ ਮੁਲਕ ਵਿਆਪੀ ਸਖ਼ਤ ਜਾਨ ਸੰਘਰਸ਼ ਦੀਆਂ ਤਿਆਰੀਆਂ ਲਈ ਕਮਰ ਕੱਸੇ ਕਰਨ ਦਾ ਐਲਾਨ ਕੀਤਾ। ਉਨ੍ਹਾਂ ਸੰਯੁਕਤ ਕਿਸਾਨ ਮੋਰਚੇ ਵੱਲੋਂ ਪਹਿਲਾਂ ਹੀ ਕੀਤੇ ਗਏ ਐਲਾਨ ਮੁਤਾਬਕ 26 ਨਵੰਬਰ ਨੂੰ ਦਿੱਲੀ ਮੋਰਚੇ ਦੀ ਦੂਜੀ ਵਰ੍ਹੇਗੰਢ ਮੌਕੇ ਮੁਲਕ ਭਰ ’ਚ ਕੀਤੇ ਜਾਣ ਵਾਲੇ ਵਿਰੋਧ ਪ੍ਰਦਰਸ਼ਨਾਂ ਨੂੰ ਪੰਜਾਬ ’ਚ ਮਿਸਾਲੀ ਬਣਾਉਣ ਦਾ ਸੱਦਾ ਦਿੱਤਾ। ਇਕੱਠ ’ਚ ਹਮਾਇਤੀ ਕਾਫ਼ਲਿਆਂ ਸਮੇਤ ਸ਼ਾਮਲ ਹੋਏ ਭਰਾਤਰੀ ਜਥੇਬੰਦੀਆਂ ਦੇ ਆਗੂਆਂ ਜਗਰੂਪ ਸਿੰਘ ਲਹਿਰਾ ਠੇਕਾ ਮੁਲਾਜ਼ਮ ਸੰਘਰਸ਼ ਮੋਰਚਾ ਪੰਜਾਬ, ਕੈਪਟਨ ਪ੍ਰਗਟ ਸਿੰਘ ਜੀ. ਓ. ਜੀ. ਅਤੇ ਗੁਰਤੇਜ ਸਿੰਘ ਰਾਣਾ ਜੇ ਸੀ ਬੀ ਯੂਨੀਅਨ ਨਾਭਾ ਦਾ ਸਟੇਜ ਵੱਲੋਂ ਧੰਨਵਾਦ ਕੀਤਾ ਗਿਆ।

ਨੋਟ- ਇਸ ਖ਼ਬਰ ਸੰਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ।


author

Simran Bhutto

Content Editor

Related News