ਰੋਪੜ ''ਚ ਕਿਸਾਨਾਂ ਨੇ ਘੇਰਿਆ ਭਾਜਪਾ ਦੇ ਕੌਮੀ ਆਗੂ ਲਾਲਪੁਰਾ ਦਾ ਪੁੱਤਰ ਅਜੇਵੀਰ, ਕੀਤੀ ਨਾਅਰੇਬਾਜ਼ੀ

Friday, Dec 24, 2021 - 04:08 PM (IST)

ਰੂਪਨਗਰ (ਸੱਜਣ ਸੈਣੀ)- ਭਾਵੇਂ ਕਿ ਕੇਂਦਰ ਸਰਕਾਰ ਵੱਲੋਂ ਲਾਗੂ ਕੀਤੇ ਖੇਤੀ ਕਾਨੂੰਨਾਂ ਨੂੰ ਕਿਸਾਨਾਂ ਦੇ ਇਕ ਸਾਲ ਦੇ ਵਿਰੋਧ ਤੋਂ ਬਾਅਦ ਵਾਪਸ ਲੈ ਲਿਆ ਗਿਆ ਪਰ ਅਜੇ ਵੀ ਪੰਜਾਬ ਦੇ ਵਿੱਚ ਭਾਜਪਾ ਦੇ ਆਗੂਆਂ ਅਤੇ ਲੀਡਰਾਂ ਨੂੰ ਕਿਸਾਨਾਂ ਦੇ ਵਿਰੋਧ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਦੀ ਇਕ ਤਸਵੀਰ ਰੋਪੜ ਤੋਂ ਸਾਹਮਣੇ ਆ ਰਹੀ ਹੈ, ਜਿੱਥੇ ਪਿੰਡ ਬਜਰੂੜ ਤੋਂ ਭਾਜਪਾ ਦੇ ਕੌਮੀ ਆਗੂ ਇਕਬਾਲ ਸਿੰਘ ਲਾਲਪੁਰਾ ਦੇ ਬੇਟੇ ਅਜੇਵੀਰ ਸਿੰਘ ਲਾਲਪੁਰਾ ਅਤੇ ਕੁਝ ਭਾਜਪਾ ਦੇ ਵਰਕਰਾਂ ਨੂੰ ਕਿਰਤੀ ਕਿਸਾਨ ਮੋਰਚੇ ਦੇ ਕਿਸਾਨਾਂ ਵੱਲੋਂ ਇਕ ਘਰ ਦੇ ਵਿਚ ਘੇਰਾ ਪਾ ਕੇ ਰੱਖਿਆ ਗਿਆ।  

ਦਰਅਸਲ ਪਿੰਡ ਬਜਰੂੜ ਦੇ ਵਿੱਚ ਕੇਂਦਰ ਸਰਕਾਰ ਦੀ ਸਕੀਮ ਈ-ਸ਼ਰਮ ਦੇ ਤਹਿਤ ਲੋਕਾਂ ਦੇ ਆਨਲਾਈਨ ਫਾਰਮ ਭਰਨ ਆਏ ਭਾਜਪਾ ਦੇ ਕੌਮੀ ਆਗੂ ਇਕਬਾਲ ਸਿੰਘ ਲਾਲਪੁਰਾ ਦੇ ਪੁੱਤਰ ਅਜੇਵੀਰ ਸਿੰਘ ਲਾਲਪੁਰਾ ਅਤੇ ਕੁਝ ਭਾਜਪਾ ਦੇ ਵਰਕਰਾਂ ਦਾ ਵਿਰੋਧ ਕੀਤਾ ਜਾ ਰਿਹਾ ਹੈ। ਵਿਰੋਧ ਕਰ ਰਹੇ ਕਿਸਾਨਾਂ ਦਾ ਕਹਿਣਾ ਹੈ ਕਿ ਭਾਜਪਾ ਵਾਲੇ ਈ-ਸ਼ਰਮ ਫਾਰਮ ਦੀ ਆੜ ਵਿੱਚ ਲੋਕਾਂ ਦੇ ਭਾਜਪਾ ਦੀ ਮੈਂਬਰਸ਼ਿਪ ਦੇ ਫਾਰਮ ਭਰਵਾ ਕੇ ਗੁਮਰਾਹ ਕਰ ਰਹੇ ਹਨ।

ਇਹ ਵੀ ਪੜ੍ਹੋ:  ਵੱਡੀ ਖ਼ਬਰ: ਕਪੂਰਥਲਾ ਦੇ ਨਿਜ਼ਾਮਪੁਰ ਦੀ ਘਟਨਾ ਦੇ ਮਾਮਲੇ ’ਚ ਗੁਰਦੁਆਰਾ ਸਾਹਿਬ ਦਾ ਗ੍ਰੰਥੀ ਗ੍ਰਿਫ਼ਤਾਰ

PunjabKesari

ਜ਼ਿਕਰਯੋਗ ਹੈ ਕਿ ਕਿਸਾਨਾਂ ਵੱਲੋਂ ਭਾਜਪਾ ਆਗੂ 'ਤੇ ਲਗਾਏ ਜਾ ਰਹੇ ਦੋਸ਼ ਸੱਚ ਹਨ ਜਾਂ ਝੂਠ ਇਸ ਦੀ ਪੁਸ਼ਟੀ ਸਾਡਾ ਚੈਨਲ ਨਹੀਂ ਕਰਦਾ ਕਿਉਂਕਿ ਇਹ ਸੱਚਾਈ ਉਦੋਂ ਹੀ ਸਾਹਮਣੇ ਆਵੇਗੀ ਜਦੋਂ ਅਜੇਵੀਰ ਸਿੰਘ ਲਾਲਪੁਰਾ ਖ਼ੁਦ ਕੈਮਰੇ ਦੇ ਅੱਗੇ ਆ ਕੇ ਸੱਚਾਈ ਦੱਸਣਗੇ ਪਰ ਇਹ ਗੱਲ ਸਹੀ ਹੈ ਕਿ ਅਜੇਵੀਰ ਸਿੰਘ ਲਾਲਪੁਰਾ ਵਿਧਾਨ ਸਭਾ ਹਲਕਾ ਰੂਪਨਗਰ ਤੋਂ ਭਾਜਪਾ ਦੀ ਸੀਟ 'ਤੇ ਲੜਨ ਲਈ ਦੀ ਤਿਆਰੀ ਕਰ ਰਹੇ ਹਨ ਅਤੇ ਉਹ ਭਾਜਪਾ ਦੇ ਸੰਭਾਵੀ ਉਮੀਦਵਾਰ ਹਨ। 

ਇਹ ਵੀ ਪੜ੍ਹੋ:  ਕਪੂਰਥਲਾ ਘਟਨਾ ’ਚ ਮਾਰੇ ਗਏ ਨੌਜਵਾਨ ਦਾ ਹੋਇਆ ਪੋਸਟਮਾਰਟਮ, ਸਾਹਮਣੇ ਆਈਆਂ ਹੈਰਾਨੀਜਨਕ ਗੱਲਾਂ

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


shivani attri

Content Editor

Related News