ਕੇਂਦਰ ਖ਼ਿਲਾਫ਼ ਵਧਿਆ ਕਿਸਾਨਾਂ ਦਾ ਗੁੱਸਾ, ਇਸ ਯੋਜਨਾ ਤਹਿਤ ਆਈ ਰਾਸ਼ੀ ਲੱਗੇ ਮੋੜਨ
Saturday, Dec 12, 2020 - 03:45 PM (IST)
ਬਨੂੜ (ਗੁਰਪਾਲ) : ਕੇਂਦਰ ਦੀ ਮੋਦੀ ਸਰਕਾਰ ਵੱਲੋਂ ਬਣਾਏ ਗਏ ਕਾਲੇ ਕਾਨੂੰਨਾਂ ਨੂੰ ਕਿਸਾਨੀ ਸੰਘਰਸ਼ ਦੇ ਬਾਵਜੂਦ ਰੱਦ ਨਹੀਂ ਕੀਤਾ ਜਾ ਰਿਹਾ, ਜਿਸ ਕਾਰਨ ਆਮ ਕਿਸਾਨਾਂ 'ਚ ਵੀ ਕੇਂਦਰ ਦੀ ਮੋਦੀ ਸਰਕਾਰ ਖ਼ਿਲਾਫ਼ ਗੁੱਸਾ ਦਿਨੋਂ-ਦਿਨ ਵੱਧਦਾ ਹੀ ਜਾ ਰਿਹਾ ਹੈ। ਬਨੂੜ ਨੇੜਲੇ ਪਿੰਡ ਖਲੌਰ ਦੇ ਕਿਸਾਨ ਨੰਬਰਦਾਰ ਸਤਨਾਮ ਸਿੰਘ ਸੱਤਾ ਨੇ ਆਪਣੇ ਪਰਿਵਾਰਕ ਮੈਂਬਰਾਂ ਦੀ ਹਾਜ਼ਰੀ 'ਚ ਐਲਾਨ ਕੀਤਾ ਕਿ ਉਹ ਕੇਂਦਰ ਦੀ ਮੋਦੀ ਸਰਕਾਰ ਵੱਲੋਂ ਕਿਸਾਨਾਂ ਨੂੰ 'ਪ੍ਰਧਾਨ ਮੰਤਰੀ ਸਨਮਾਨ ਨਿਧੀ ਯੋਜਨਾ' ਤਹਿਤ ਹਰ ਸਾਲ ਭੇਜੀ ਜਾਣ ਵਾਲੀ 6 ਹਜ਼ਾਰ ਰੁਪਏ ਦੀ ਰਾਸ਼ੀ ਵਾਪਸ ਮੌੜਨਗੇ।
ਇਹ ਵੀ ਪੜ੍ਹੋ : 'ਰਾਸ਼ਟਰੀ ਸਿੱਖ ਸੰਗਤ' ਲੜ ਸਕਦੈ SGPC ਚੋਣਾਂ, ਆਖ਼ਰੀ ਫ਼ੈਸਲਾ ਅਗਲੇ ਮਹੀਨੇ
ਕਿਸਾਨ ਨੇ ਕਿਹਾ ਕਿ ਇਕ ਪਾਸੇ ਕੇਂਦਰ ਦੀ ਮੋਦੀ ਸਰਕਾਰ ਦੇਸ਼ ਦੇ ਅੰਨਦਾਤਾ ਨੂੰ 'ਪ੍ਰਧਾਨ ਮੰਤਰੀ ਸਨਮਾਨ ਨਿਧੀ ਯੋਜਨਾ' ਤਹਿਤ ਸਨਮਾਨ ਵਜੋਂ ਹਰੇਕ ਸਾਲ 6 ਹਜ਼ਾਰ ਰੁਪਏ ਦੀ ਰਾਸ਼ੀ ਉਨ੍ਹਾਂ ਦੇ ਖਾਤਿਆਂ 'ਚ ਭੇਜ ਰਹੀ ਹੈ।
ਇਸ ਦੇ ਉਲਟ ਕਾਲੇ ਕਾਨੂੰਨ ਬਣਾ ਕੇ ਅਤੇ ਚੋਣਾਂ ਦੌਰਾਨ ਸਵਾਮੀ ਨਾਥਨ ਕਮਿਸ਼ਨ ਰਿਪੋਰਟ ਨੂੰ ਲਾਗੂ ਨਾ ਕਰਕੇ ਦੇਸ਼ ਦੇ ਅੰਨਦਾਤਾ ਨੂੰ ਖ਼ਤਮ ਕਰਨ ਦੀਆਂ ਯੋਜਨਾ ਬਣਾ ਰਹੀ ਹੈ, ਜੋ ਕਿ ਕੇਂਦਰ ਸਰਕਾਰ ਦੀ ਕਿਸਾਨ ਵਿਰੋਧੀ ਚਿਹਰਾ ਤੇ ਦੋਗਲੇ ਚਿਹਰੇ ਨੂੰ ਬੇਨਕਾਬ ਕਰ ਰਿਹਾ ਹੈ, ਜਿਸ ਤੋਂ ਦੁਖ਼ੀ ਹੋ ਕੇ ਨੰਬਰਦਾਰ ਸਤਨਾਮ ਸਿੰਘ ਸੱਤਾ ਖਲੌਰ ਨੇ ਆਪਣੇ ਪਰਿਵਾਰਕ ਮੈਂਬਰਾਂ ਦੀ ਸਹਿਮਤੀ ਯੋਜਨਾ ਤਹਿਤ ਆਏ ਪੈਸੇ ਵਾਪਸ ਮੋੜਨ ਦੇ ਨਾਲ-ਨਾਲ ਹੀ ਕੇਂਦਰ ਸਰਕਾਰ ਕਾਲੇ ਕਾਨੂੰਨ ਖ਼ਤਮ ਕਰ ਰਹੇ ਕਰੇ ਅਤੇ ਸਵਾਮੀਨਾਥਨ ਕਮਿਸ਼ਨ ਦੀ ਰਿਪੋਰਟ ਲਾਗੂ ਕਰੇ ਤਾਂ ਉਹ ਹਰ ਸਾਲ ਆਪਣੇ ਵੱਲੋਂ ਕੇਂਦਰ ਦੀ ਮੋਦੀ ਸਰਕਾਰ ਨੂੰ 6 ਹਜ਼ਾਰ ਰੁਪਏ ਸਨਮਾਨ ਵਜੋਂ ਦੇਣਗੇ।
ਇਸ ਮੌਕੇ ਨੰਬਰਦਾਰ ਸਤਨਾਮ ਸਿੰਘ ਸੱਤਾ ਦਾ ਪਿਤਾ ਕੁਲਵੰਤ ਸਿੰਘ, ਭਰਾ ਲਖਵਿੰਦਰ ਸਿੰਘ, ਪਤਨੀ ਰੁਪਿੰਦਰ ਕੌਰ,ਭਰਜਾਈ ਜਸਵਿੰਦਰ ਕੌਰ, ਪੁੱਤਰ ਅਮਰਜੋਤ ਸਿੰਘ ਪੰਨੂੰ, ਸੁਖਜੋਤ ਸਿੰਘ ਪੰਨੂੰ ਤੇ ਭਤੀਜਾ ਨਵੀਂ ਪੰਨੂੰ ਵੀ ਹਾਜ਼ਰ ਸਨ। ਹਾਜ਼ਰ ਪਰਿਵਾਰ ਨੇ ਸਹਿਮਤੀ ਪ੍ਰਗਟਾਉਂਦਿਆਂ ਕੇਂਦਰ ਸਰਕਾਰ ਨੂੰ ਕਾਲੇ ਕਾਨੂੰਨਾਂ ਨੂੰ ਖਤਮ ਕਰਕੇ ਦੇਸ਼ ਦੇ ਅੰਨਦਾਤਾ ਨੂੰ ਬਚਾਉਣ ਦੀ ਅਪੀਲ ਕੀਤੀ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਰਾਏ