ਪੰਜਾਬ 'ਚ ਕਿਸਾਨਾਂ ਵੱਲੋਂ Highway ਖ਼ਾਲੀ ਕਰਨ ਦਾ ਐਲਾਨ, CM ਮਾਨ ਨਾਲ ਮੀਟਿੰਗ ਮਗਰੋਂ ਲਿਆ ਫ਼ੈਸਲਾ

Friday, Nov 24, 2023 - 02:58 PM (IST)

ਪੰਜਾਬ 'ਚ ਕਿਸਾਨਾਂ ਵੱਲੋਂ Highway ਖ਼ਾਲੀ ਕਰਨ ਦਾ ਐਲਾਨ, CM ਮਾਨ ਨਾਲ ਮੀਟਿੰਗ ਮਗਰੋਂ ਲਿਆ ਫ਼ੈਸਲਾ

ਚੰਡੀਗੜ੍ਹ : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਸਾਨਾ ਨਾਲ ਮੀਟਿੰਗ ਮਗਰੋਂ ਮੀਡੀਆ ਦੇ ਰੂ-ਬ-ਰੂ ਹੁੰਦਿਆਂ ਦੱਸਿਆ ਕਿ ਇਹ ਮੀਟਿੰਗ ਬਹੁਤ ਹੀ ਖ਼ੁਸ਼ਨੁਮਾ ਮਾਹੌਲ 'ਚ ਹੋਈ ਹੈ। ਉਨ੍ਹਾਂ ਕਿਹਾ ਕਿ ਕਿਸਾਨਾਂ ਨਾਲ ਗੱਲਬਾਤ ਹੋ ਗਈ ਹੈ ਅਤੇ ਰੇਲਵੇ ਟਰੈਕ ਤਾਂ ਉਨ੍ਹਾਂ ਨੇ ਖ਼ਾਲੀ ਕਰ ਦਿੱਤੇ ਹਨ। ਇਸ ਤੋਂ ਇਲਾਵਾ ਮੇਨ ਹਾਈਵੇਅ ਵੀ ਜਲਦੀ ਹੀ ਕਿਸਾਨਾਂ ਵੱਲੋਂ ਖ਼ਾਲੀ ਕਰ ਦਿੱਤੇ ਜਾਣਗੇ। ਉਨ੍ਹਾਂ ਕਿਹਾ ਕਿ ਪੰਜਾਬ ਇਕ ਅਜਿਹਾ ਸੂਬਾ ਹੈ, ਜਿਸ ਦਾ ਸਭ ਤੋਂ ਗੰਨੇ ਦਾ ਰੇਟ 380 ਰੁਪਏ ਪ੍ਰਤੀ ਕੁਇੰਟਲ ਸੀ।

ਇਹ ਵੀ ਪੜ੍ਹੋ : ਦੋਹਰੀ ਮੁਸੀਬਤ 'ਚ ਫਸੇ ਪੰਜਾਬੀਆਂ ਨੂੰ ਅੱਜ ਮਿਲ ਸਕਦੀ ਹੈ ਵੱਡੀ ਰਾਹਤ, ਪੜ੍ਹੋ ਪੂਰੀ ਖ਼ਬਰ

ਸਾਡੀ ਸਰਕਾਰ ਆਉਣ 'ਤੇ ਅਸੀਂ ਸ਼ੂਗਰ ਮਿੱਲਾਂ ਦਾ 700 ਕਰੋੜ ਰੁਪਿਆ ਬਕਾਇਆ ਜਾਰੀ ਕੀਤਾ। ਇਸ ਸਮੇਂ ਪੰਜਾਬ ਸਰਕਾਰ ਨੇ ਇਨ੍ਹਾਂ ਮਿੱਲਾਂ ਦਾ ਕੋਈ ਪੈਸਾ ਨਹੀਂ ਦੇਣਾ ਹੈ। ਮੁੱਖ ਮੰਤਰੀ ਨੇ ਦੱਸਿਆ ਕਿ ਰੇਲ ਰੋਕਣਾ ਜਾਂ ਫਿਰ ਸੜਕ ਰੋਕਣ ਦੇ ਟਰੈਂਡ ਨੂੰ ਖ਼ਤਮ ਕਰਨ ਬਾਰੇ ਅੱਜ ਗੱਲਬਾਤ ਹੋਈ ਕਿ ਇਸ ਤਰ੍ਹਾਂ ਦੀ ਨੌਬਤ ਭਵਿੱਖ 'ਚ ਨਹੀਂ ਆਉਣੀ ਚਾਹੀਦੀ ਕਿਉਂਕਿ ਗੱਲ ਕਰਨ ਦੇ ਹੋਰ ਬਹੁਤ ਸਾਰੇ ਮਾਧਿਅਮ ਹਨ।

ਇਹ ਵੀ ਪੜ੍ਹੋ : PGI 'ਚ ਗਲਤ ਟੀਕਾ ਲਾਉਣ ਦੀ ਘਟਨਾ ਮਗਰੋਂ ਸਟਾਫ਼ ਲਈ ਨਵੇਂ ਹੁਕਮ ਜਾਰੀ, ਪੜ੍ਹੋ ਪੂਰੀ ਖ਼ਬਰ

ਜੇਕਰ ਕੋਈ ਇਹ ਸੋਚਦਾ ਹੈ ਕਿ ਲੋਕਾਂ ਨੂੰ ਤੰਗ ਕਰਕੇ ਹੀ ਸਰਕਾਰ ਨਾਲ ਗੱਲ ਕਰਾਂਗੇ ਤਾਂ ਇਹ ਗੱਲ ਚੰਗੀ ਨਹੀਂ। ਉਨ੍ਹਾਂ ਕਿਹਾ ਕਿ ਸਾਰੀਆਂ ਕਿਸਾਨ ਯੂਨੀਅਨਾਂ ਇਸ ਗੱਲ 'ਤੇ ਸਹਿਮਤ ਹੋਈਆਂ ਹਨ ਕਿ ਜੋ ਲੋਕਾਂ ਨੂੰ ਮੁਸ਼ਕਲਾਂ ਹੋਈਆਂ ਹਨ, ਉਹ ਭਵਿੱਖ 'ਚ ਨਹੀਂ ਆਉਣੀਆਂ ਚਾਹੀਦੀਆਂ। ਮੁੱਖ ਮੰਤਰੀ ਨੇ ਕਿਹਾ ਕਿ ਖੇਤੀ ਸਾਡੇ ਪੰਜਾਬ ਦਾ ਧੂਰਾ ਹੈ। ਜੇਕਰ ਮਿੱਲਾਂ ਕਮਾ ਰਹੀਆਂ ਹਨ ਤਾਂ ਕਿਸਾਨ ਨੂੰ ਵੀ ਉਸ ਦਾ ਫ਼ਾਇਦਾ ਮਿਲਣਾ ਚਾਹੀਦਾ ਹੈ। 

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

 


author

Babita

Content Editor

Related News