ਕਿਸਾਨ ਵੱਧ ਨਮੀ ਵਾਲੇ ਝੋਨੇ ਮੰਡੀ ਵਿਚ ਨਾ ਲਿਆਉਣ : ਕੁਲਬੀਰ ਸਿੰਘ ਮੱਤਾ

Monday, Sep 18, 2017 - 01:07 PM (IST)

ਕਿਸਾਨ ਵੱਧ ਨਮੀ ਵਾਲੇ ਝੋਨੇ ਮੰਡੀ ਵਿਚ ਨਾ ਲਿਆਉਣ : ਕੁਲਬੀਰ ਸਿੰਘ ਮੱਤਾ


ਸਾਦਿਕ (ਪਰਮਜੀਤ) - ਪੰਜਾਬ ਸਰਕਾਰ ਵੱਲੋਂ ਝੋਨੇ ਦੀ ਸਰਕਾਰੀ ਖਰੀਦ ਪਹਿਲੀ ਅਕਤੂਬਰ ਤੋਂ 1590 ਰੁਪਏ ਪ੍ਰਤੀ ਕੁਵਿੰਟਲ ਦੇ ਭਾਅ ਨਾਲ ਸ਼ੁਰੂ ਕੀਤੀ ਜਾਣੀ ਹੈ ਤੇ ਕਿਸਾਨਾਂ ਨੂੰ ਚਾਹੀਦਾ ਹੈ ਕਿ ਉਹ ਆਪਣੇ ਝੋਨੇ ਦੀ ਫਸਲ ਸੁੱਕਾ ਕੇ ਕਟਾਈ ਕਰਾਉਣ ਤੇ ਸਾਫ ਕਰਕੇ ਮੰਡੀਆਂ ਵਿਚ ਲਿਆਉਣ। 

ਇਹ ਜਾਣਕਾਰੀ ਕੁਲਬੀਰ ਸਿੰਘ ਮੱਤਾ ਜ਼ਿਲਾ ਮੰਡੀ ਅਫਸਰ ਫਰੀਦਕੋਟ ਨੇ ਸਾਦਿਕ ਮੰਡੀ ਵਿਚ ਪਈਆਂ ਢੇਰੀਆਂ ਦੀ ਨਮੀ ਚੈਕ ਕਰਨ ਤੋਂ ਬਾਅਦ ਪੱਤਰਕਾਰਾਂ ਨਾਲ ਗਲਬਾਤ ਕਰਦਿਆਂ ਦਿੱਤੀ। ਉਨਾਂ ਦੱਸਿਆ ਕਿ ਮੰਡੀ 'ਚ ਜੋ ਅਗੇਤਾ ਝੋਨਾ ਪਿਆ ਹੈ ਉਸ ਦੀ ਨਮੀਂ 20 ਪ੍ਰਤੀਸ਼ਤ ਤੋਂ ਵੀ ਜ਼ਿਆਦਾ ਹੈ ਜਦੋਂ ਕਿ 17 ਪ੍ਰਤੀਸ਼ਤ ਤੱਕ ਨਮੀ ਵਾਲੇ ਝੋਨੇ ਦੀ ਸਰਕਾਰੀ ਖਰੀਦ ਹੋਣੀ ਹੈ। ਸਰਕਾਰੀ ਖਰੀਦ ਸ਼ੁਰੂ ਹੋਣ 'ਚ ਸਮਾਂ ਹੈ ਕਿਸਾਨਾਂ ਨੂੰ ਆਪਣੀ ਫਸਲ ਦਾ ਸਹੀ ਮੁੱਲ ਲੈਣ ਲਈ ਝੋਨੇ ਦੀ ਕਟਾਈ ਦਿਨ ਵੇਲੇ ਅਤੇ ਨਮੀਂ ਘਟਣ 'ਤੇ ਹੀ ਕਰਨੀ ਚਾਹੀਦੀ ਹੈ। ਸ਼੍ਰੀ ਮੱਤਾ ਨੇ ਦੱਸਿਆ ਕਿ ਜ਼ਿਲੇ ਦੀਆਂ ਸਾਰੀਆਂ ਮੰਡੀਆਂ ਵਿਚ ਖਰੀਦ ਪ੍ਰਬੰਧ ਮੁਕੰਮਲ ਕੀਤੇ ਜਾ ਰਹੇ ਹਨ ਤੇ ਮੰਡੀਆਂ 'ਚ ਕਿਸੇ ਨੂੰ ਵੀ ਮੁਸ਼ਕਲ ਨਹੀਂ ਆਉਣ ਦਿੱਤੀ ਜਾਵੇਗੀ। ਇਸ ਮੌਕੇ ਪ੍ਰਿਤਪਾਲ ਸਿੰਘ ਕੋਹਲੀ ਸਕੱਤਰ ਮਾਰਕੀਟ ਕਮੇਟੀ ਸਾਦਿਕ ਆਦਿ ਹੋਰ ਮੈਂਬਰ ਹਾਜ਼ਰ ਸਨ।


Related News