ਕਿਸਾਨੀ ਸੰਕਟ ਦੌਰਾਨ ਹੁਣ ਕੇਂਦਰ ਸਰਕਾਰ ਅਤੇ ਸ਼ੈਲਰ ਮਾਲਕ ਹੋਏ ਆਹਮੋ-ਸਾਹਮਣੇ

Friday, Jan 15, 2021 - 12:42 PM (IST)

ਕਿਸਾਨੀ ਸੰਕਟ ਦੌਰਾਨ ਹੁਣ ਕੇਂਦਰ ਸਰਕਾਰ ਅਤੇ ਸ਼ੈਲਰ ਮਾਲਕ ਹੋਏ ਆਹਮੋ-ਸਾਹਮਣੇ

ਪਟਿਆਲਾ ਮਨਦੀਪ ਜੋਸਨ) :  ਦੇਸ਼ ’ਤੇ ਕਿਸਾਨੀ ਸੰਕਟ ਦੇ ਚਲਦਿਆਂ ਕੇਂਦਰ ਵੱਲੋਂ ਸੂਬਾ ਸਰਕਾਰ ਨੂੰ ਕੀਤੇ ਗਏ ਹੁਕਮਾਂ ਤੋਂ ਬਾਅਦ ਮੋਦੀ ਸਰਕਾਰ ਅਤੇ ਸ਼ੈਲਰ ਐਸੋਸੀਏਸ਼ਨ ਆਹਮੋ-ਸਾਹਮਣੇ ਹੋ ਗਏ ਹਨ। ਕੇਂਦਰ ਸਰਕਾਰ ਨੇ ਪੰਜਾਬ ਸਰਕਾਰ ਨੂੰ ਪੱਤਰ ਜਾਰੀ ਕਰ ਕੇ ਹੁਕਮ ਕੀਤੇ ਹਨ ਕਿ ਸੂਬੇ ’ਚ 100 ਲੱਖ ਟਨ ਦੇ ਕਰੀਬ ਪਏ ਚਾਵਲ ਲਈ ਬੀ ਕਲਾਸ ਬਾਰਦਾਨੇ ਦੀ ਸ਼ੈਲਰ ਮਾਲਕਾਂ ਨੂੰ 22 ਰੁਪਏ ਪ੍ਰਤੀ ਬੋਰੀ ਦੇ ਹਿਸਾਬ ਨਾਲ ਅਦਾਇਗੀ ਕੀਤੀ ਜਾਵੇਗੀ। ਦੂਜੇ ਪਾਸੇ ਸ਼ੈਲਰ ਐਸੋਸੀਏਸ਼ਨ ਦੇ ਪ੍ਰਧਾਨ ਗਿਆਨ ਚੰਦ ਭਾਰਦਵਾਜ ਨੇ ਐਲਾਨ ਕੀਤਾ ਹੈ ਕਿ ਮਾਰਕੀਟ ਰੇਟ 36 ਤੋਂ 45 ਰੁਪਏ ਹੈ, ਇਸ ਲਈ ਸਰਕਾਰ ਆਪਣਾ ਇੰਤਜ਼ਾਮ ਖੁਦ ਕਰੇ। ਪ੍ਰਧਾਨ ਗਿਆਨ ਚੰਦ ਭਾਰਦਵਾਜ ਨੇ ਕਿਹਾ ਹੈ ਕਿ ਸ਼ੈਲਰ ਮਾਲਕ ਪਹਿਲਾਂ ਹੀ ਘਾਟੇ ’ਚ ਜਾ ਰਹੇ ਹਨ। ਹੋਰ ਘਾਟਾ ਸਹਿਣ ਨਹੀਂ ਹੋ ਸਕਦਾ ਅਤੇ ਸਰਕਾਰ ਖੁਦ ਚਾਵਲ ਖਰੀਦ ਲਈ ਬਾਰਦਾਨੇ ਦਾ ਇੰਤਜ਼ਾਮ ਕਰੇ। ਉਨ੍ਹਾਂ ਦੱਸਿਆ ਕਿ ਮੱਧ ਪ੍ਰਦੇਸ਼ ਜਿੱਥੇ ਭਾਜਪਾ ਦੀ ਸਰਕਾਰ ਹੈ, ਵਿਚ ਪਿਛਲੇ ਮਹੀਨੇ ਸਾਢੇ 4 ਕਰੋੜ ਬੀ ਕਲਾਸ ਬਾਰਦਾਨੇ ਲਈ ਤਕਰੀਬਨ ਸਵਾ 34 ਰੁਪਏ ਪ੍ਰਤੀ ਬੋਰੀ ਦਾ ਟੈਂਡਰ ਹੋਇਆ ਹੈ, ਉੱਥੇ ਗੁਆਂਢੀ ਸੂਬੇ ਹਰਿਆਣਾ ’ਚ ਸਰਕਾਰ ਖੁਦ ਆਪਣੇ ਪੱਧਰ ’ਤੇ ਸਾਰੇ ਬਾਰਦਾਨੇ ਦਾ ਜਿੰਮਾ ਸਾਂਭ ਰਹੀ ਹੈ। ਅਜਿਹੇ ’ਚ ਪੰਜਾਬ ਜਿੱਥੇ ਕਾਂਗਰਸ ਸਰਕਾਰ ਹੈ, ਉੱਥੇ 22 ਰੁਪਏ ਪ੍ਰਤੀ ਬੋਰੀ ਦੀ ਪੇਮੈਂਟ ਕਰਨਾ ਕਿਸਾਨਾਂ ਦੇ ਬਾਅਦ ਹੁਣ ਸ਼ੈਲਰ ਮਾਲਕਾਂ ਨੂੰ ਖਤਮ ਕਰਨ ਦੇ ਬਰਾਬਰ ਹੈ।

ਇਹ ਵੀ ਪੜ੍ਹੋ : ਬਾਰਦਾਨਾ ਨਾ ਮਿਲਣ ’ਤੇ ਚਾਵਲਾਂ ਦੀ ਸਟੋਰੇਜ ਹੋਈ ਪ੍ਰਭਾਵਿਤ, ਹੋ ਸਕਦੈ ਅਰਬਾਂ ਰੁਪਏ ਦਾ ਨੁਕਸਾਨ

ਸਰਕਾਰ ਦੇ ਅੱਗੇ ਵੱਡਾ ਚੈਲੰਜ
ਐਸੋਸੀਏਸ਼ਨ ਦੇ ਪ੍ਰਦੇਸ਼ ਪ੍ਰਧਾਨ ਗਿਆਨ ਚੰਦ ਭਾਰਦਵਾਜ ਨੇ ਕਿਹਾ ਕਿ ਸਾਡੀ ਕੋਰ ਕਮੇਟੀ ਦੀ ਹੰਗਾਮੀ ਮੀਟਿੰਗ ’ਚ 22 ਰੁਪਏ ਪ੍ਰਤੀ ਬੋਰੀ ਦੇ ਰੇਟ ਨੂੰ ਰੱਦ ਕਰ ਦਿੱਤਾ ਗਿਆ ਹੈ। ਇਸ ਲਈ ਸਰਕਾਰ ਹੁਣ ਪੂਰਾ ਇੰਤਜ਼ਾਮ ਖੁਦ ਕਰੇ। ਉਨ੍ਹਾਂ ਕਿਹਾ ਕਿ 45 ਰੁਪਏ ਤੋਂ ਘਟ ਰੇਟ ਕਿਸੇ ਦਾਇਰੇ ’ਚ ਨਹੀਂ ਆਉਂਦਾ। ਉਧਰ ਸਰਕਾਰ ਨੇ ਪੂਰਾ ਚਾਵਲ ਸਰਕਾਰੀ ਏਜੰਸੀਆਂ ’ਚ ਲਾਉਣ ਦੀ ਤੈਅ ਸਮੇਂ ਸੀਮਾ 31 ਮਾਰਚ 2021 ਹੈ। ਇਸ ਲਈ ਹੁਣ ਸਰਕਾਰ ਦੇ ਅੱਗੇ ਵੱਡਾ ਚੈਲੰਜ ਹੋਵੇਗਾ ਕਿ ਇਸ ਸਾਰੇ ਚਾਵਲ ਦੀ ਖਰੀਦ ਪ੍ਰਕ੍ਰਿਆ ਕਿਵੇਂ ਮੁਕੰਮਲ ਹੋਵੇਗੀ। ਮੀਟਿੰਗ ’ਚ ਆੜ੍ਹਤੀ ਐਸੋਸੀਏਸ਼ਨ ਸਨੌਰ ਦੇ ਚੇਅਰਮੈਨ ਦਮੋਦਰ ਸਿੰਘ, ਮਾਸਟਰ ਸਤਪਾਲ ਸਨੌਰ, ਐਸੋਸੀਏਸ਼ਨ ਦੇ ਸੀਨੀਅਰ ਉਪ ਪ੍ਰਧਾਨ ਸਤ ਪ੍ਰਕਾਸ਼ ਗੋਇਲ, ਅਸ਼ਵਨੀ ਸੁਨਾਮ, ਬਲਵਿੰਦਰ ਧੂਰੀ, ਸੰਜੀਵ ਭਿਖੀ, ਜੈਪਾਲ ਗੋਇਲ ਕਪੂਰਥਲਾ, ਰਮਨ ਜਿੰਦਲ ਧਰਮਕੋਟ, ਸੁਮਿਤ ਨਰੂਲਾ ਫਿਰੋਜ਼ਪੁਰ, ਅੰਕੁਰ ਲੁਧਿਆਣਾ, ਸੁਰਿੰਦਰ ਕੁਮਾਰ ਸੰਘਾ, ਤਰਸੇਮ ਰਾਣਾ ਰਾਜਪੁਰਾ, ਰਿੰਕੂ ਪ੍ਰਧਾਨ ਵਿਸ਼ੇਸ਼ ਤੌਰ ’ਤੇ ਮੌਜੂਦ ਸਨ।

ਇਹ ਵੀ ਪੜ੍ਹੋ : ਸ਼ਹਿਰ ’ਚ 14 ਹੋਰ ਪੰਛੀ ਮ੍ਰਿਤਕ ਮਿਲੇ, ਰਿਪੋਰਟ ਦੇ ਇੰਤਜ਼ਾਰ ’ਚ ਮਹਿਕਮਾ    

ਪੰਜਾਬ ’ਚ ਹੋਈ ਸੀ 210 ਲੱਖ ਟਨ ਪੈਡੀ
ਪੰਜਾਬ ’ਚ ਇਸ ਵਾਰ 210 ਲੱਖ ਟਨ ਪੈਡੀ ਹੋਈ ਸੀ, ਜਿਸ ’ਚੋਂ 138 ਲੱਖ ਟਨ ਚਾਵਲ ਨਿਕਲਿਆ ਹੈ। ਕੁੱਝ ਚਾਵਲ ਨੂੰ ਸਰਕਾਰ ਪਹਿਲਾਂ ਹੀ ਐਡਜਸਟ ਕਰ ਚੁਕੀ ਹੈ। ਹੁਣ 100 ਲੱਖ ਟਨ ਚਾਵਲ ਅੱਜ ਵੀ ਸ਼ੈਲਰਾਂ ’ਚ ਪਿਆ ਹੈ, ਜਿਸ ਦੇ ਲਈ ਬੀ ਕਲਾਸ ਦਾ ਵਧੀਆ ਬਾਰਦਾਨਾ ਹੋਣਾ ਚਾਹੀਦਾ ਹੈ। ਯਾਨੀ ਕਿ ਘੱਟ ਤੋਂ ਘੱਟ 8 ਕਰੋੜ ਬੀ ਕਲਾਸ ਬਾਰਦਾਨਾ (ਬੋਰੀ) ਚਾਹੀਦੀ ਹੈ।

ਇਹ ਵੀ ਪੜ੍ਹੋ : ‘ਵਿਗਿਆਨੀ ਨਾਲ 2.07 ਲੱਖ ਰੁਪਏ ਦੀ ਠੱਗੀ, ਮਾਮਲਾ ਦਰਜ’ 


author

Anuradha

Content Editor

Related News