ਮੀਂਹ ਪੈਣ ਨਾਲ ਕਿਸਾਨਾਂ ਦੇ ਚਿਹਰਿਆਂ ’ਤੇ ਪਰਤੀਆਂ ਰੌਣਕਾਂ
Friday, Jun 29, 2018 - 03:31 AM (IST)

ਮਾਨਸਾ(ਜੱਸਲ)-ਮੌਸਮ ’ਚ ਅਚਾਨਕ ਤਬਦੀਲੀ ਆਉਣ ’ਤੇ 2 ਦਿਨਾਂ ਤੋਂ ਮੀਂਹ ਪੈਣ ਕਾਰਨ ਲੋਕਾਂ ਨੇ ਸੁੱਖ ਦਾ ਸਾਹ ਲਿਆ। ਅਜਿਹੇ ਮੌਸਮ ’ਚ ਲੋਕ ਆਮ ਦਿਨਾਂ ਵਾਂਗ ਆਪਣੇ ਕੰਮਾਂਕਾਰਾਂ ’ਚ ਵਿਚਰਦੇ ਦੇਖੇ ਗਏ। ਲਘੀ ਰਾਤ ਵੀ ਮੌਸਮ ਸੁਹਾਵਣਾ ਹੋਣ ’ਤੇ ਲੋਕਾਂ ਨੇ ਗੂੜੀ ਨੀਂਦ ਦਾ ਸੁਆਦ ਲਿਆ। ਜਮਹੂਰੀ ਕਿਸਾਨ ਸਭਾ ਦੇ ਸੂਬਾਈ ਆਗੂ ਇਕਬਾਲ ਸਿੰਘ ਫਫੜੇ ਭਾਈਕੇ ਨੇ ਕਿਹਾ ਕਿ ਕਿਸਾਨਾਂ ਵੱਲੋਂ 20 ਜੂਨ ਤੋਂ ਝੋਨੇ ਦੀ ਬੀਜੀ ਫਸਲ ਨੂੰ ਸਿੰਚਾਈ ਲਈ ਪਾਣੀ ਦੀ ਘਾਟ ਮਹਿਸੂਸ ਹੋਣ ’ਤੇ ਹਲਕੇ ਮੀਂਹ ਨਾਲ ਕਿਸਾਨਾਂ ਦੇ ਚਿਹਰਿਆਂ ’ਤੇ ਰੌਣਕਾਂ ਪਰਤ ਆਈਆਂ ਹਨ, ਕਿਉਂਕਿ ਸਿੰਚਾਈ ਸਾਧਨਾਂ ਦੀ ਘਾਟ ਅਤੇ ਤੇਜ਼ ਗਰਮੀ ਕਾਰਨ ਉਨ੍ਹਾਂ ਵੱਲੋਂ ਬੀਜੀ ਨਰਮੇ ਦੀ ਫਸਲ ਨੂੰ ਇਸ ਮੀਂਹ ਨਾਲ ਚੌਖਾ ਲਾਭ ਹੋਵੇਗਾ। ਇਸ ਤੋਂ ਇਲਾਵਾ ਸਬਜ਼ੀਆਂ ਦੀ ਫਸਲ ਨੂੰ ਵੀ ਰਾਹਤ ਮਿਲੇਗੀ। ਕੁੱਝ ਕਿਸਾਨਾਂ ਦਾ ਕਹਿਣਾ ਹੈ ਕਿ ਹੁਣ ਝੋਨੇ ਦੀ ਫਸਲ ਦੀ ਸਿੰਚਾਈ ਲਈ ਬਾਰਿਸ਼ਾਂ ਦੀ ਜ਼ਿਆਦਾ ਲੋੜ ਹੈ। ਇਸ ਵੇਲੇ ਨਹਿਰੀ ਪਾਣੀ ਦੀ ਕਿੱਲਤ ਤੇ ਬਿਜਲੀ ਪ੍ਰਬੰਧਾਂ ਦੀ ਘਾਟ ਕਾਰਨ ਫਸਲਾਂ ਨੂੰ ਪਾਣੀ ਦੇਣ ਵਿਚ ਦਿੱਕਤ ਆ ਰਹੀ ਸੀ। ਮੌਸਮ ਮਾਹਿਰਾਂ ਅਨੁਸਾਰ 3 ਦਿਨ ਹੋਰ ਬੂੰਦਾ-ਬਾਂਦੀ ਜਾਰੀ ਰਹੇਗੀ ਅਤੇ ਰਾਤ ਸਮੇਂ ਤੇਜ਼ ਮੀਂਹ ਪੈਣ ਦੇ ਅਾਸਾਰ ਬਣੇ ਹੋਏ ਹਨ।