ਕਿਸਾਨ ਆਪਣੀ ਫਸਲ ਸੁਕਾ ਕੇ ਲਿਆਉਣ : ਆੜ੍ਹਤੀ ਯੂਨੀਅਨ

Tuesday, Oct 03, 2017 - 11:05 AM (IST)

ਕਿਸਾਨ ਆਪਣੀ ਫਸਲ ਸੁਕਾ ਕੇ ਲਿਆਉਣ : ਆੜ੍ਹਤੀ ਯੂਨੀਅਨ

ਭਿੱਖੀਵਿੰਡ (ਅਮਨ, ਸੁਖਚੈਨ) - ਕਿਸਾਨ ਆਪਣੀ ਝੋਨੇ ਦੀ ਫਸਲ ਦੀ ਕਟਾਈ ਪੂਰੀ ਤਰ੍ਹਾਂ ਨਾਲ ਸੁਕਾ ਕੇ ਕਰਨ ਤਾਂ ਜੋ ਮੰਡੀ 'ਚ ਖਰੀਦ ਨੂੰ ਲੈ ਕੇ ਕੋਈ ਮੁਸ਼ਕਲ ਪੇਸ਼ ਨਾ ਆ ਸਕੇ। ਇਹ ਪ੍ਰਗਟਾਵਾ ਆੜ੍ਹਤ ਯੂਨੀਅਨ ਭਿੱਖੀਵਿੰਡ ਦੇ ਪ੍ਰਧਾਨ ਸਕੱਤਰ ਸਿੰਘ ਡਲੀਰੀ, ਆੜ੍ਹਤ ਯੂਨੀਅਨ ਦੇ ਆਗੂ ਰਾਜਵੰਤ ਸਿੰਘ ਰਾਜ ਪਹੁੰਵਿੰਡ, ਆੜ੍ਹਤੀ ਆਗੂ ਗੁਰਸੇਵਕ ਸਿੰਘ ਬੱਬੂ ਪਹਿਲਵਾਨ ਮਾੜੀਮੇਘਾ ਤੇ ਆੜ੍ਹਤੀ ਨਿਸ਼ਾਨ ਸਿੰਘ ਮਾੜੀਮੇਘਾ ਨੇ ਅੱਜ ਭਿੱਖੀਵਿੰਡ ਵਿਖੇ ਮੰਡੀ 'ਚ ਕਿਸਾਨਾਂ ਨੂੰ ਅਪੀਲ ਕਰਨ ਵਾਸਤੇ ਰੱਖੀ ਮੀਟਿੰਗ ਦੌਰਾਨ ਗੱਲਬਾਤ ਕਰਦਿਆਂ ਕੀਤਾ।
ਉਨ੍ਹਾਂ ਕਿਹਾ ਕਿ ਕਿਸਾਨਾਂ ਨੂੰ ਅਸੀਂ ਅਪੀਲ ਕਰਦੇ ਹਾਂ ਕਿ ਝੋਨੇ ਦੀ ਫਸਲ ਪੂਰੀ ਤਰ੍ਹਾਂ ਨਾਲ ਸੁਕਾ ਕੇ ਹੀ ਮੰਡੀ 'ਚ ਲਿਆਂਦੀ ਜਾਵੇ ਤਾਂ ਜੋ ਕਿਸਾਨ ਅਤੇ ਆੜ੍ਹਤੀਆਂ ਨੂੰ ਖਰੀਦ ਪ੍ਰਬੰਧਾਂ ਦੌਰਾਨ ਕਿਸੇ ਤਰ੍ਹਾਂ ਦੀ ਮੁਸ਼ਕਲ ਨਾ ਹੋਵੇ। ਇਸ ਮੌਕੇ ਆੜ੍ਹਤੀ ਲਾਲੀ, ਬਲਬੀਰ ਸਿੰਘ ਡਲੀਰੀ, ਰਣਜੀਤ ਸਿੰਘ ਗਿੱਲ, ਨਰਿੰਦਰ ਸਿੰਘ, ਜਸਬੀਰ ਸਿੰਘ ਮਰਗਿੰਦਪੁਰਾ, ਵਰਿੰਦਰ ਸਿੰਘ ਅਰੋੜਾ, ਮਨਦੀਪ ਸਿੰਘ ਭਿੱਖੀਵਿੰਡ, ਗੁਰਲਾਲ ਸਿੰਘ, ਭੋਲੇ ਸ਼ਾਹ, ਕੁਲਬੀਰ ਸਿੰਘ, ਆੜ੍ਹਤੀ ਗੁਰਬੀਰ ਸਿੰਘ, ਆੜ੍ਹਤੀ ਮੰਗਤ ਰਾਮ ਆਦਿ ਹਾਜ਼ਰ ਸਨ।


Related News