ਕਿਸਾਨਾਂ ਦੀ ਟਰੈਕਟਰ ਪਰੇਡ ਤੋਂ ਪਹਿਲਾਂ ਨਵਜੋਤ ਸਿੱਧੂ ਨੇ ਆਖੀ ਵੱਡੀ ਗੱਲ

Monday, Jan 25, 2021 - 10:23 PM (IST)

ਕਿਸਾਨਾਂ ਦੀ ਟਰੈਕਟਰ ਪਰੇਡ ਤੋਂ ਪਹਿਲਾਂ ਨਵਜੋਤ ਸਿੱਧੂ ਨੇ ਆਖੀ ਵੱਡੀ ਗੱਲ

ਅੰਮ੍ਰਿਤਸਰ - ਕੇਂਦਰ ਸਰਕਾਰ ਦੇ ਤਿੰਨ ਵਿਵਾਦਤ ਖੇਤੀ ਕਾਨੂੰਨਾਂ ਖ਼ਿਲਾਫ਼ 26 ਜਨਵਰੀ ਨੂੰ ਦਿੱਲੀ ’ਚ ਕੱਢੇ ਜਾਣ ਵਾਲੇ ਟਰੈਕਟਰ ਮਾਰਚ ਤੋਂ ਪਹਿਲਾਂ ਸਾਬਕਾ ਕੈਬਨਿਟ ਮੰਤਰੀ ਨਵਜੋਤ ਸਿੱਧੂ ਨੇ ਵੱਡੀ ਗੱਲ ਆਖੀ ਹੈ। ਸਿੱਧੂ ਨੇ ਆਖਿਆ ਹੈ ਕਿ ਟਰੈਕਟਰ ਆਪਣੇ ਦਾਇਰੇ (ਖੇਤ ਵਾਹੁਣ) ਨੂੰ ਛੱਡ ਕੇ ਹੁਣ ਦੇਸ਼ ਅੰਦਰ ਸੜਕਾਂ ’ਤੇ ਆ ਰਹੇ ਰਾਜਨੀਤਕ ਬਦਲਾਅ ਦਾ ਇੰਜਣ ਬਣ ਗਿਆ ਹੈ। ਇਹ ਗਣਤੰਤਰ ਦਿਵਸ ਪਰੇਡ ਦਾ ਅਸਲ ਵਾਹਕ/ਸੂਤਰਧਾਰ ਹੋਵੇਗਾ। ਸਿੱਧੂ ਨੇ ਆਪਣੇ ਫੇਸਬੁਕ ਪੇਜ ’ਤੇ ਪਾਈ ਇਸ ਪੋਸਟ ਰਾਹੀਂ ਕਿਸਾਨਾਂ ਰਾਹੀਂ ਦੇਸ਼ ਦੀ ਸਿਆਸੀ ਆਬੋ-ਹਵਾ ਵਿਚ ਹੋਣ ਵਾਲੇ ਬਦਲਾਅ ਵੱਲ ਇਸ਼ਾਰਾ ਕੀਤਾ ਹੈ।

ਇਹ ਵੀ ਪੜ੍ਹੋ : ਰਵਨੀਤ ਬਿੱਟੂ ਤੋਂ ਬਾਅਦ ਵਿਧਾਇਕ ਕੁਲਬੀਰ ਜ਼ੀਰਾ ਦਾ ਸਿੰਘੂ ਸਰਹੱਦ ’ਤੇ ਵਿਰੋਧ, ਲੱਥੀ ਪੱਗ

ਇਥੇ ਇਹ ਖਾਸ ਤੌਰ ’ਤੇ ਦੱਸਣਯੋਗ ਹੈ ਕਿ ਖੇਤੀ ਕਾਨੂੰਨਾਂ ਖ਼ਿਲਾਫ਼ ਸੰਯੁਕਤ ਕਿਸਾਨ ਮੋਰਚੇ ਵਲੋਂ ਕੱਢੀ ਜਾਣ ਵਾਲੀ 26 ਜਨਵਰੀ ਦੀ ਕਿਸਾਨ ਗਣਤੰਤਰ ਪਰੇਡ ਦੀ ਕਿਸਾਨ ਯੂਨੀਅਨ ਦੀ ਪੂਰੀ ਤਿਆਰੀ ਕੱਸ ਲਈ ਹੈ ਅਤੇ ਹੁਣ ਪੁਲਸ ਵਲੋਂ ਹਰੀ ਝੰਡੀ ਮਿਲ ਜਾਣ ਤੋਂ ਬਾਅਦ ਇਸ ਵਿਸ਼ਾਲ ਪਰੇਡ ਲਈ ਹਦਾਇਤਾਂ ਅਤੇ ਨਿਯਮ ਵੀ ਜਾਰੀ ਕਰ ਦਿੱਤੇ ਗਏ ਹਨ।

ਇਹ ਵੀ ਪੜ੍ਹੋ : ਟਿੱਕਰੀ ਬਾਰਡਰ ਤੋਂ ਫਿਰ ਆਈ ਮਾੜੀ ਖ਼ਬਰ, ਸੰਘਰਸ਼ ਦੇ ਲੇਖੇ ਲੱਗਿਆ ਪਿੰਡ ਧਿੰਗੜ੍ਹ ਦਾ ਗੁਰਮੀਤ

ਪਰੇਡ ਤੋਂ ਪਹਿਲਾਂ ਤਿਆਰੀ

  •   ਪਰੇਡ ਵਿਚ ਟਰੈਕਟਰ ਅਤੇ ਹੋਰ ਵਾਹਨ ਚੱਲਣਗੇ, ਪਰ ਟਰਾਲੀ ਨਹੀਂ ਜਾਏਗੀ। ਵਿਸ਼ੇਸ਼ ਝਾਂਕੀ ਦੇ ਨਾਲ ਟਰਾਲੀਆਂ ਨੂੰ ਛੂਟ ਦਿੱਤੀ ਜਾ ਸਕਦੀ ਹੈ।  
  •   ਆਪਣੇ ਨਾਲ 24 ਘੰਟੇ ਦਾ ਰਾਸ਼ਨ ਪਾਣੀ ਤਿਆਰ ਰੱਖਕੇ ਲੈਕੇ ਜਾਓ, ਜਾਮ ਵਿੱਚ ਫਸਣ ਮਗਰੋਂ ਠੰਡ ਤੋਂ ਸੁਰੱਖਿਆ ਲਈ ਪ੍ਰਬੰਧ ਕਰੋ।
  •  ਟਰੈਕਟਰ ਜਾਂ ਵਾਹਨਾਂ 'ਤੇ ਕਿਸਾਨ ਸੰਗਠਨ ਦੇ ਝੰਡੇ ਦੇ ਨਾਲ-ਨਾਲ ਰਾਸ਼ਟਰੀ ਝੰਡਾ ਵੀ ਲਗਾਇਆ ਜਾਵੇ। ਕਿਸੇ ਵੀ ਪਾਰਟੀ ਦਾ ਝੰਡਾ ਨਹੀਂ ਹੋਵੇਗਾ।
  •  ਕੋਈ ਹਥਿਆਰ ਆਪਣੇ ਨਾਲ ਨਾ ਲੈ ਜਾਓ, ਲਾਠੀਆਂ ਅਤੇ ਜੈਲੀ ਨਾ ਚੁੱਕੋ। ਕਿਸੇ ਭੜਕਾਊ ਜਾਂ ਨਕਾਰਾਤਮਕ ਨਾਅਰਿਆਂ ਵਾਲੇ ਬੈਨਰ ਨਾ ਲਗਾਓ।
  •  ਪਰੇਡ ਵਿਚ ਆਪਣੀ ਸ਼ਮੂਲੀਅਤ ਬਾਰੇ ਦੱਸਣ ਲਈ, 8448385556 'ਤੇ ਮਿਸਡ ਕਾਲ ਕਰੋ।

 ਪਰੇਡ ਦੇ ਦੌਰਾਨ ਨਿਰਦੇਸ਼

  •  ਪਰੇਡ ਦੀ ਸ਼ੁਰੂਆਤ ਕਿਸਾਨ ਆਗੂਆਂ ਦੀ ਗੱਡੀਆਂ ਨਾਲ ਹੋਵੇਗੀ। ਉਨ੍ਹਾਂ ਦੇ ਅੱਗੇ ਕੋਈ ਵੀ ਟਰੈਕਟਰ ਜਾਂ ਵਾਹਨ ਨਹੀਂ ਹੋਵੇਗਾ। ਹਰੀ ਜੈਕੇਟ ਪਹਿਨਣ ਵਾਲੇ ਸਾਡੇ ਟ੍ਰੈਫਿਕ ਵਾਲੰਟੀਅਰ ਦੀਆਂ ਹਦਾਇਤਾਂ ਦੀ ਪਾਲਣਾ ਕਰੋ।
  •  ਪਰੇਡ ਦਾ ਰਸਤਾ ਤੈਅ ਕੀਤਾ ਗਿਆ ਹੈ। ਇਸ ਦੇ ਨਿਸ਼ਾਨ ਹੋਣਗੇ। ਪੁਲਸ ਅਤੇ ਟ੍ਰੈਫਿਕ ਵਾਲੰਟੀਅਰ ਤੁਹਾਡੀ ਅਗਵਾਈ ਕਰਨਗੇ। ਰਸਤੇ ਤੋਂ ਬਾਹਰ ਜਾਣ ਦੀ ਕੋਸ਼ਿਸ਼ ਕਰਨ ਵਾਲੇ ਵਾਹਨ ਖਿਲਾਫ ਕਾਰਵਾਈ ਕੀਤੀ ਜਾਵੇਗੀ।
  •  ਜੇ ਕੋਈ ਵਾਹਨ ਬਿਨਾਂ ਕਾਰਨ ਸੜਕ 'ਤੇ ਰੁਕਣ ਦੀ ਕੋਸ਼ਿਸ਼ ਕਰਦਾ ਹੈ ਜਾਂ ਰਸਤੇ ਵਿਚ ਡੇਰਾ ਲਾਉਂਦਾ ਹੈ, ਤਾਂ ਵਲੰਟੀਅਰ ਉਨ੍ਹਾਂ ਨੂੰ ਹਟਾ ਦੇਵੇਗਾ।  ਸਾਰੇ ਵਾਹਨ ਪਰੇਡ ਨੂੰ ਪੂਰਾ ਕਰਨ ਤੋਂ ਬਾਅਦ ਵਾਪਸ ਓਸੇ ਜਗ੍ਹਾ ਪਹੁੰਚਣ ਜਿਥੋਂ ਇਹ ਸ਼ੁਰੂ ਹੋਇਆ ਸੀ।
  •  ਇਕ ਟਰੈਕਟਰ ਵਿਚ ਡਰਾਈਵਰ ਸਮੇਤ ਘੱਟੋ ਘੱਟ ਪੰਜ ਲੋਕ ਹੋਣਗੇ। ਕੋਈ ਵੀ ਬੋਨੇਟ, ਬੰਪਰ ਜਾਂ ਛੱਤ 'ਤੇ ਨਹੀਂ ਬੈਠੇਗਾ।
  •  ਸਾਰੇ ਟਰੈਕਟਰ ਆਪਣੀ ਲਾਈਨ ਵਿਚ ਚੱਲਣਗੇ, ਕੋਈ ਦੌੜ ਨਹੀਂ ਆਯੋਜਿਤ ਕੀਤੀ ਜਾਵੇਗੀ। ਪਰੇਡ ਵਿਚ, ਕਿਸਾਨ ਆਪਣੀ ਕਾਰ ਅੱਗੇ ਜਾਂ ਆਗੂਆਂ ਦੇ ਵਾਹਨਾਂ ਨਾਲ ਪਾਉਣ ਦੀ ਕੋਸ਼ਿਸ਼ ਨਹੀਂ ਕਰੇਗਾ।
  •  ਟਰੈਕਟਰ ਉਪਰ ਆਪਣੀ ਆਡੀਓ ਡੈੱਕ ਨੂੰ ਨਾ ਚਲਾਓ। ਇਸ ਨਾਲ ਬਾਕੀ ਲੋਕਾਂ ਨੂੰ ਮੋਰਚੇ ਦੀ ਆਡੀਓ ਤੋਂ ਨਿਰਦੇਸ਼ਾਂ ਨੂੰ ਸੁਣਨਾ ਮੁਸ਼ਕਲ ਹੋਏਗਾ।
  •  ਪਰੇਡ ਵਿਚ ਕਿਸੇ ਵੀ ਕਿਸਮ ਦਾ ਨਸ਼ਾ ਵਰਜਿਤ ਹੋਵੇਗਾ। ਜੇ ਤੁਸੀਂ ਕਿਸੇ ਨੂੰ ਨਸ਼ਾ ਕਰਦੇ ਹੋਏ ਵੇਖਦੇ ਹੋ, ਤਾਂ ਇਸ ਦੀ ਰਿਪੋਰਟ ਨਜ਼ਦੀਕੀ ਟ੍ਰੈਫਿਕ ਵਲੰਟੀਅਰ ਨੂੰ ਦਿਓ।
  •  ਯਾਦ ਰੱਖੋ ਸਾਨੂੰ ਗਣਤੰਤਰ ਦਿਵਸ ਦਾ ਮਾਣ ਵਧਾਉਣਾ ਹੈ, ਜਨਤਾ ਦਾ ਦਿਲ ਜਿੱਤਣਾ ਹੈ। ਇਸ ਗੱਲ ਦਾ ਵਿਸ਼ੇਸ਼ ਧਿਆਨ ਰੱਖੋ ਕਿ ਔਰਤਾਂ ਨਾਲ ਆਦਰ ਨਾਲ ਪੇਸ਼ ਆਉਣਾ ਹੈ। ਪੁਲਸ ਵਾਲਾ ਵੀ ਵਰਦੀ ਪਹਿਨਿਆ ਹੋਇਆ ਇੱਕ ਕਿਸਾਨ ਹੈ, ਉਸ ਨਾਲ ਝਗੜਾ ਨਹੀਂ ਕਰਨਾ। ਮੀਡੀਆ ਵਾਲੇ ਚਾਹੇ ਜਿਹੜੇ ਵੀ ਚੈੱਨਲ ਤੋਂ ਹੋਵੇ, ਉਨ੍ਹਾਂ ਨਾਲ ਕੋਈ ਦੁਰਾਚਾਰ ਨਹੀਂ ਕਰਨਾ।
  •  ਕੂੜਾ ਸੜਕ 'ਤੇ ਨਾ ਸੁੱਟੋ, ਕੂੜਾ-ਕਰਕਟ ਇੱਕਠਾ ਕਰਨ ਲਈ ਇਕ ਬੈਗ ਆਪਣੇ ਨਾਲ ਰੱਖੋ।

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?


author

Gurminder Singh

Content Editor

Related News