ਮਈ ਦੇ ਸ਼ੁਰੂਆਤੀ ਦਿਨਾਂ ’ਚ ਪਏ ਮੀਂਹ ਨੇ ਕਿਸਾਨਾਂ ਨੂੰ ਦਿੱਤੀ ਰਾਹਤ, ਸਾਉਣੀ ਦੀ ਫਸਲ ਨੂੰ ਹੋਵੇਗਾ ਵੱਡਾ ਲਾਭ

Wednesday, May 10, 2023 - 06:32 PM (IST)

ਮਈ ਦੇ ਸ਼ੁਰੂਆਤੀ ਦਿਨਾਂ ’ਚ ਪਏ ਮੀਂਹ ਨੇ ਕਿਸਾਨਾਂ ਨੂੰ ਦਿੱਤੀ ਰਾਹਤ, ਸਾਉਣੀ ਦੀ ਫਸਲ ਨੂੰ ਹੋਵੇਗਾ ਵੱਡਾ ਲਾਭ

ਲੁਧਿਆਣਾ : ਸੂਬੇ ਵਿਚ ਪਿਛਲੇ 10 ਸਾਲਾਂ ਦੇ ਰਿਕਾਰਡ ਅਨੁਸਾਰ ਇਹ ਗੱਲ ਸਾਹਮਣੇ ਆਈ ਹੈ ਕਿ ਅਪ੍ਰੈਲ ਮਹੀਨੇ ਤੋਂ ਹੀ ਮੌਸਮ ਡਰਾਈ ਹੋ ਜਾਂਦਾ ਹੈ ਅਤੇ ਮਈ ਅੰਤ ਤਕ ਡਰਾਈ ਮੌਸਮ ਕਾਰਣ ਹਵਾ ਵਿਚ ਨਮੀ ਦੀ ਮਾਤਰਾ ਘੱਟ ਰਹਿੰਦੀ ਹੈ। ਇਸ ਨਾਲ ਅਕਸਰ ਇਹ ਦੇਖਣ ’ਚ ਆਇਆ ਹੈ ਕੀ ਸਾਉਣੀ ਦੀ ਮੁੱਖ ਫਸਲ ਝੋਨੇ ਲਈ ਅਗੇਤੀ ਫਸਲ ਵਿਚ ਭੂ ਜਲ ਦਾ ਜ਼ਿਆਦਾ ਇਸਤੇਮਾਲ ਹੁੰਦਾ ਹੈ ਅਤੇ ਜ਼ਿਆਦਾ ਪਾਣੀ ਲਗਾਉਣ ਦੀ ਜ਼ਰੂਰਤ ਪੈਂਦੀ ਹੈ ਪਰ ਇਸ ਵਾਰ ਮੌਸਮ ਨੇ ਸਾਉਣੀ ਦੀ ਫਸਲ ਨੂੰ ਵੱਡੀ ਰਾਹਤ ਦਿੱਤੀ ਹੈ। ਹਾਲਾਂਕਿ ਪਛੇਤੀ ਫਸਲ ਦੀ ਗੱਲ ਕਰੀਏ ਤਾਂ ਕਣਕ ਦੀਆਂ ਫਸਲਾਂ ਨੂੰ ਅਪ੍ਰੈਲ ਮਹੀਨੇ ਵਿਚ ਲਗਾਤਾਰ ਮਈ ਮਹੀਨੇ ਦੇ ਪਹਿਲੇ ਹਫਤੇ ਤਕ ਮੀਂਹਾਂ ਕਾਰਣ ਨੁਕਸਾਨ ਪਹੁੰਚਿਆ ਹੈ। ਇਨ੍ਹਾਂ ਵਿਚ ਸਬਜੀਆਂ ਵੀ ਸ਼ਾਮਲ ਹਨ। ਹਾਲਾਂਕਿ ਖੇਤਾਂ ਵਿਚ ਪਾਣੀ ਦਾ ਠਹਿਰਾਅ ਜ਼ਿਆਦਾ ਦੇਰ ਨਾ ਹੋਣ ਨਾਲ ਜ਼ਿਆਦਾ ਨੁਕਸਾਨ ਤੋਂ ਬਚਾਅ ਰਿਹਾ। 

ਇਹ ਵੀ ਪੜ੍ਹੋ : ਪੰਜਾਬ ਦੇ ਮੌਸਮ ’ਚ ਹੋਇਆ ਵੱਡਾ ਬਦਲਾਅ, ਪਿਛਲੇ 22 ਸਾਲਾਂ ਦਾ ਰਿਕਾਰਡ ਟੁੱਟਿਆ

ਖੇਤੀ ਮਾਹਿਰਾਂ ਮੁਤਾਬਕ ਪਿਛਲੇ ਦਿਨੀਂ ਹੋਈ ਬਾਰਿਸ਼ ਨੇ ਅਗੇਤੀ ਸਾਉਣੀ ਦੇ ਸੀਜਨ ਵਿਚ ਝੋਨੇ ਦੀ ਫਸਲ ਲਈ ਕਾਫੀ ਫਾਇਦਾ ਦੇਣ ਦਾ ਕੰਮ ਕੀਤਾ ਹੈ। ਹਵਾ ਵਿਚ ਨਮੀ ਰਹਿਣ ਕਾਰਣ ਝੋਨੇ ਦੀ ਪੈਦਾਵਾਰ ਵੀ ਇਸ ਵਾਰ ਚੰਗੀ ਹੋਣ ਦੀ ਉਮੀਦ ਹੈ। ਮੀਂਹ ਕਾਰਣ ਹਵਾ ਵਿਚ ਨਮੀ ਦੀ ਮਾਤਰਾ ਇਸ ਸਮੇਂ ਜ਼ਿਆਦਾ ਹੋਣ ਕਾਰਣ ਖੇਤਾਂ ਵਿਚ ਜਿੱਥੇ ਝੋਨੇ ਦੀ ਬਿਜਾਈ ਹੋ ਚੁੱਕੀ ਹੈ, ਉਸ ਨੂੰ ਡਰਾਈ ਮੌਸਮ ਵਿਚ ਤੇਜ਼ ਧੁੱਪ ਕਾਰਣ ਨਮੀ ਦੀ ਕਮੀ ਨਾਲ ਨੁਕਸਾਨ ਹੋਣ ਦਾ ਖਤਰਾ ਨਹੀਂ ਰਹੇਗਾ। ਜਦਕਿ ਮੌਸਮ ਵਿਭਾਗ ਨੇ ਇਹ ਵੀ ਸੰਕੇਤ ਦਿੱਤੇ ਹਨ ਕਿ ਅੱਗੇ ਵੀ ਮੀਂਹ ਆਮ ਹੀ ਰਹਿਣਗੇ। ਉਧਰ ਦੂਜੇ ਪਾਸੇ ਹਿਮਾਚਲ ਵਿਚ ਗੜ੍ਹੇਮਾਰੀ ਅਤੇ ਮੀਂਹ ਕਾਰਣ ਸੇਬ ਦੇ ਬਗੀਚਿਆਂ ਵਿਚ ਬਰਸਾਤੀ ਰੋਗ ਅਲਟਰਨੇਰੀਆ ਨੇ ਹਮਲਾ ਬੋਲ ਦਿੱਤਾ ਹੈ। ਤਾਪਮਾਨ ਵਿਚ 5 ਤੋਂ 15 ਡਿਗਰੀ ਤਕ ਦੀ ਗਿਰਾਵਟ ਤੋਂ ਬਾਅਦ ਕਈ ਇਲਾਕਿਆਂ ਵਿਚ ਤਾਂ ਬੀਤੇ ਸਾਲ ਦੇ ਮੁਕਾਬਲੇ ਅੱਧੀ ਫਸਲ ਵੀ ਨਹੀਂ ਰਹੀ ਹੈ। 

ਇਹ ਵੀ ਪੜ੍ਹੋ : ਸਿੱਖਿਆ ਵਿਭਾਗ ਦਾ ਵੱਡਾ ਫ਼ੈਸਲਾ, ਸਕੂਲਾਂ ’ਚ ਪਹਿਲੀ ਵਾਰ ਲਾਗੂ ਕੀਤਾ ਇਹ ਸਿਸਟਮ

ਅੱਗੇ ਕਿਹੋ ਜਿਹਾ ਰਹੇਗਾ ਮੌਸਮ

ਹਿਮਾਚਲ ਵਿਚ 12 ਮਈ ਤਕ ਮੌਸਮ ਸਾਫ ਰਹੇਗਾ। 13 ਮਈ ਤੋਂ ਮੌਸਮ ਦੇ ਫਿਰ ਕਰਵਟ ਬਦਲਣ ਦੀ ਉਮੀਦ ਹੈ। ਪੰਜਾਬ ਵਿਚ ਹਾਲਾਂਕਿ ਮਈ ਵਿਚ ਅੱਗੇ ਵੈਸਟਰਨ ਡਿਸਟਰਬੈਂਸ ਬਨਣ ਕਾਰਣ ਹਵਾ ਵਿਚ ਨਮੀ ਦੀ ਮਾਤਰਾ ਘੱਟ ਹੋਣ ਦੇ ਆਸਾਰ ਬਹੁਤ ਘੱਟ ਹਨ ਜਦਕਿ ਬਾਰਿਸ਼ਾਂ ਹੋਣ ਦੇ ਆਸਾਰ ਜ਼ਿਆਦਾ ਬਣੇ ਹੋਏ ਹਨ। ਦੂਜੇ ਪਾਸੇ ਪੰਜਾਬ ਵਿਚ 1 ਮਾਰਚ ਤੋਂ 9 ਮਈ ਤੱਕ 91.5 ਐੱਮ. ਐੱਮ. ਬਾਰਿਸ਼ ਹੋਈ ਹੈ। ਇਸ ਸਮੇਂ 41.5 ਫੀਸਦੀ ਐੱਮ. ਐੱਮ. ਬਾਰਿਸ਼ ਹੁੰਦੀ ਹੈ। ਇਹ ਆਮ ਤੋਂ 120 ਫੀਸਦੀ ਜ਼ਿਆਦਾ ਹੈ। ਮਾਰਚ ਅਪ੍ਰੈਲ ਮਹੀਨੇ ਵਿਚ ਬਾਰਿਸ਼ ਦੇ ਚੱਲਦੇ ਇਸ ਵਾਰ ਜ਼ਮੀਨ ਵੀ ਵਧੇਰੇ ਸੁੱਕੀ ਨਹੀਂ ਹੈ। 

ਇਹ ਵੀ ਪੜ੍ਹੋ : ਪੁਲਸ ਨੇ ਰੰਗੇ ਹੱਥੀਂ ਗ੍ਰਿਫਤਾਰ ਕੀਤੇ ਮਾਂ-ਪੁੱਤ, ਕਰਤੂਤ ਅਜਿਹੀ ਕਿ ਸੁਣ ਹੋਵੋਗੇ ਹੈਰਾਨ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ।


author

Gurminder Singh

Content Editor

Related News