ਦੁੱਖ਼ਦਾਇਕ ਖ਼ਬਰ: ਕਿਸਾਨੀ ਸੰਘਰਸ਼ ਦੌਰਾਨ ਇਕ ਹੋਰ ਕਿਸਾਨ ਦੀ ਮੌਤ

Tuesday, Jun 08, 2021 - 12:57 PM (IST)

ਦੁੱਖ਼ਦਾਇਕ ਖ਼ਬਰ: ਕਿਸਾਨੀ ਸੰਘਰਸ਼ ਦੌਰਾਨ ਇਕ ਹੋਰ ਕਿਸਾਨ ਦੀ ਮੌਤ

ਨੱਥੂਵਾਲਾ ਗਰਬੀ (ਰਾਜਵੀਰ): ਪਿਛਲੇ ਸਮੇਂ ਤੋਂ ਚੱਲ ਰਹੇ ਕਿਸਾਨੀ ਸੰਘਰਸ਼ ਵਿਚ ਹੁਣ ਤੱਕ ਸੈਂਕੜੇ ਕਿਸਾਨ ਕਿਸੇ ਨਾ ਕਿਸੇ ਕਾਰਣ ਆਪਣੀ ਜਾਨ ਤੋਂ ਹੱਥ ਧੋ ਬੈਠੇ ਹਨ ਅਤੇ ਇਹ ਸਿਲਸਿਲਾ ਲਗਾਤਾਰ ਜਾਰੀ ਹੈ, ਜਿਸ ਦੀ ਤਾਜਾ ਉਦਾਹਰਨ ਪਿੰਡ ਰੋਡੇ ਦੇ ਕਿਸਾਨ ਬਲਦੇਵ ਸਿੰਘ ਪੁੱਤਰ ਆਤਮਾ ਸਿੰਘ (67 ਸਾਲ) ਦੀ ਬੀਤੇ ਕੱਲ੍ਹ ਹੋਈ ਸ਼ਹਾਦਤ, ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਉਨ੍ਹਾਂ ਦੇ ਭਤੀਜੇ ਜੀਵਨ ਸਿੰਘ ਰੋਡੇ ਨੇ ਦੱਸਿਆ ਕਿ ਉਨ੍ਹਾਂ ਦੇ ਤਾਇਆ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦੇ ਸਰਗਰਮ ਵਰਕਰ ਸਨ ਅਤੇ ਲਗਾਤਾਰ ਕਿਸਾਨੀ ਸੰਘਰਸ਼ ਵਿਚ ਸ਼ਾਮਲ ਹੁੰਦੇ ਆ ਰਹੇ ਸਨ।

ਇਹ ਵੀ ਪੜ੍ਹੋ:  ਹੈਰਾਨੀਜਨਕ: ਕਾਂਗਰਸੀ ਨੇਤਾ ਨਾਲ ਸਰੀਰਕ ਸਬੰਧ ਬਣਾਉਣ ਤੋਂ ਕੀਤਾ ਇਨਕਾਰ ਤਾਂ ਪਾਵਰਕਾਮ ਨੇ ਪੁੱਟਿਆ ਮੀਟਰ

ਪਿਛਲੇ ਦਿਨੀਂ 24 ਮਈ ਨੂੰ ਸਿੰਘੂ ਬਾਰਡਰ ’ਤੇ ਗਏ ਸਨ, ਉੱਥੇ ਹਾਰਟ ਅਟੈਕ ਦੀ ਸਮੱਸਿਆ ਆ ਜਾਣ ’ਤੇ 2 ਜੂਨ ਨੂੰ ਵਾਪਸ ਆ ਗਏ ਸਨ ਅਤੇ ਆਪਣਾ ਇਲਾਜ ਇਕ ਪ੍ਰਾਈਵੇਟ ਹਸਪਤਾਲ ਤੋਂ ਕਰਵਾਉਂਦੇ ਰਹੇ, ਪਰ 5 ਜੂਨ ਨੂੰ ਦੁਬਾਰਾ ਹਾਰਟ ਅਟੈਕ ਆ ਜਾਣ ’ਤੇ ਉਨ੍ਹਾਂ ਦੀ ਮੌਤ ਹੋ ਗਈ। ਉਨ੍ਹਾਂ ਦੀ ਮੌਤ ’ਤੇ ਕਿਸਾਨ ਜਥੇਬੰਦੀਆਂ ਨੇ ਪੰਜਾਬ ਸਰਕਾਰ ਤੋਂ ਪਰਿਵਾਰ ਵਾਸਤੇ ਆਰਥਿਕ ਮਦਦ ਦੀ ਅਪੀਲ ਕਰਦੇ ਹੋਏ ਪਰਿਵਾਰ ਨਾਲ ਹਮਦਰਦੀ ਦਾ ਪ੍ਰਗਟਾਵਾ ਕੀਤਾ ਹੈ।

ਇਹ ਵੀ ਪੜ੍ਹੋ:  ਹਲਕਾ ਭੁਲੱਥ 'ਚ ਲੱਗੇ ਵਿਧਾਇਕ ਖਹਿਰਾ ਦੇ ਇਤਰਾਜ਼ਯੋਗ ਪੋਸਟਰ


author

Shyna

Content Editor

Related News