ਕਿਸਾਨ ਅੰਦੋਲਨ ਦੌਰਾਨ ਹਰਿਆਣਾ ਪੁਲਸ ਨੂੰ ਵਖ਼ਤ ਪਾਉਣ ਵਾਲੇ ਨੌਜਵਾਨ ਦਾ ਵੱਡਾ ਐਲਾਨ

Sunday, Dec 06, 2020 - 08:17 PM (IST)

ਕਿਸਾਨ ਅੰਦੋਲਨ ਦੌਰਾਨ ਹਰਿਆਣਾ ਪੁਲਸ ਨੂੰ ਵਖ਼ਤ ਪਾਉਣ ਵਾਲੇ ਨੌਜਵਾਨ ਦਾ ਵੱਡਾ ਐਲਾਨ

ਗੁਰਦਾਸਪੁਰ (ਗੁਰਪ੍ਰੀਤ) : ਕਿਸਾਨ ਅੰਦੋਲਨ ਦੌਰਾਨ ਹਰਿਆਣਾ ਪੁਲਸ ਨੂੰ ਵਖ਼ਤ ਪਾਉਣ ਵਾਲੇ ਨੌਜਵਾਨ ਇੰਦਰਪਾਲ ਸਿੰਘ ਨੇ ਫਿਰ ਦਿੱਲੀ ਦੀ ਤਿਆਰੀ ਖਿੱਚ ਲਈ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸਾਡਾ ਪੰਜਾਬ ਫ਼ੈਡਰੇਸ਼ਨ ਦੇ ਆਗੂ ਇੰਦਰਪਾਲ ਸਿੰਘ ਨੇ ਦੱਸਿਆ ਕਿ ਜਦੋਂ ਤੋਂ ਕਿਸਾਨਾਂ ਦਾ ਸੰਘਰਸ਼ ਸ਼ੁਰੂ ਹੋਇਆ ਹੈ, ਉਦੋਂ ਤੋਂ ਹੀ ਸਾਡਾ ਪੰਜਾਬ ਫ਼ੈਡਰੇਸ਼ਨ ਕਿਸਾਨਾਂ ਦਾ ਸਾਥ ਦੇ ਰਹੀ ਹੈ ਅਤੇ ਇਸ ਸੰਘਰਸ਼ ਦੌਰਾਨ ਹੀ ਸੰਘੂ ਬਾਰਡਰ 'ਤੇ ਇੰਦਰਪਾਲ ਸਿੰਘ ਨੇ ਟਰੱਕ ਤੋਂ ਛਲਾਂਗ ਲਗਾ ਕੇ ਹਰਿਆਣਾ ਪੁਲਸ ਨੂੰ ਭਾਜੜਾਂ ਪਾਈਆਂ ਸੀ ਜਿਸਦੀ ਵੀਡੀਓ ਕਾਫੀ ਵਾਇਰਲ ਹੋਈ ਸੀ।

ਇਹ ਵੀ ਪੜ੍ਹੋ : ਦਿੱਲੀ ਦੀ ਸਰਹੱਦ 'ਤੇ ਕੇਂਦਰ ਖ਼ਿਲਾਫ਼ ਡਟੇ 'ਉਗਰਾਹਾਂ' ਦਾ ਸਿਆਸੀ ਲੀਡਰਾਂ 'ਤੇ ਵੱਡਾ ਬਿਆਨ

ਉਕਤ ਨੇ ਦੱਸਿਆ ਕਿ ਅੱਜ ਦਿੱਲੀ ਵਿਚ ਸੰਘਰਸ਼ ਕਰ ਰਹੇ ਕਿਸਾਨਾਂ ਲਈ ਪੱਕੇ ਮੋਰਚੇ ਲਗਾਉਣ ਲਈ ਚਾਨਣੀਆਂ ਕਨਾਤਾਂ (ਟੈਂਟ) ਦਾ ਇੰਤਜ਼ਾਮ ਕੀਤਾ ਹੈ ਅਤੇ ਨਾਲ ਹੀ ਖਾਣ ਲਈ ਰਾਸ਼ਨ, ਸੌਣ ਲਈ ਗੱਦੇ ਅਤੇ ਹੋਰ ਜ਼ਰੂਰੀ ਸਮਾਨ ਨਾਲ ਲੈ ਕੇ ਉਹ ਵੱਡੇ ਕਾਫ਼ਲੇ ਨਾਲ ਦਿੱਲੀ ਨੂੰ ਰਵਾਨਾ ਹੋਣ ਜਾ ਰਹੇ ਹਨ। ਉਕਤ ਨੇ ਕਿਹਾ ਕਿ ਇਹ ਸੰਘਰਸ਼ ਉਦੋਂ ਹੀ ਖ਼ਤਮ ਹੋਵੇਗਾ ਜਦੋਂ ਕੇਂਦਰ ਸਰਕਾਰ ਖੇਤੀ ਕਾਨੂੰਨ ਰੱਦ ਕਰੇਗਾ।

ਇਹ ਵੀ ਪੜ੍ਹੋ : ਦਿੱਲੀ ਅੰਦੋਲਨ 'ਚ ਹਿੱਸਾ ਲੈਣ ਜਾ ਰਹੇ ਮੰਡੇਰ ਦੇ ਕਿਸਾਨ ਦੀ ਹਾਦਸੇ 'ਚ ਮੌਤ

ਸਾਡਾ ਪੰਜਾਬ ਫ਼ੈਡਰੇਸ਼ਨ ਦੇ ਆਗੂਆਂ ਨੇ ਕਿਹਾ ਕਿ ਬਹੁ ਗਿਣਤੀ ਕਿਸਾਨ ਟਰਾਲੀਆਂ ਵਿਚ ਸੌ ਕੇ ਗੁਜ਼ਾਰਾ ਰ ਰਹੇ ਹਨ ਜਦਕਿ ਵੱਡੀ ਗਿਣਤੀ ਲੋਕ ਜਿਹੜੇ ਕਾਰਾਂ ਆਦਿ ਵਿਚ ਜਾ ਕੇ ਇਸ ਅੰਦੋਲਨ ਦਾ ਸਹਿਯੋਗ ਕਰ ਰਹੇ ਹਨ, ਲਈ ਦਿਨ ਕੱਟੀ ਕਰਨ ਦਾ ਕੋਈ ਵਿਸ਼ੇਸ਼ ਸਥਾਨ ਨਹੀਂ ਹੈ, ਇਸ ਲਈ ਉਹ ਦਿੱਲੀ ਵਿਚ ਇਕ ਵਿਸ਼ੇਸ਼ ਕੈਂਪ ਸਥਾਪਤ ਕਰਨਗੇ, ਜਿੱਥੇ ਕੋਈ ਵੀ ਆ ਕੇ ਆਰਾਮ ਕਰ ਸਕਦਾ ਹੈ ਜਾਂ ਸੌਂ ਵੀ ਸਕਦਾ ਹੈ।

ਇਹ ਵੀ ਪੜ੍ਹੋ : ਕਿਸਾਨ ਅੰਦੋਲਨ ਦੌਰਾਨ  ਮਰਨ ਵਾਲੇ ਕਿਸਾਨਾਂ ਦੇ ਪਰਿਵਾਰਾਂ ਲਈ ਸ਼੍ਰੋਮਣੀ ਕਮੇਟੀ ਪ੍ਰਧਾਨ ਬੀਬੀ ਜਗੀਰ ਕੌਰ ਦਾ ਵੱਡਾ ਐਲਾਨ


author

Gurminder Singh

Content Editor

Related News