ਕਿਸਾਨ ਅੰਦੋਲਨ ’ਚ ਨਿਹੰਗ ਸਿੰਘ ਦਾ ਅਨੋਖਾ ਝੰਡਾ, ਵੱਖਰੇ ਢੰਗ ਨਾਲ ਕੇਂਦਰ ਨੂੰ ਦਿੱਤੀ ਚਿਤਾਵਨੀ
Tuesday, Dec 22, 2020 - 09:09 PM (IST)
ਨਵੀਂ ਦਿੱਲੀ/ਚੰਡੀਗੜ੍ਹ : ਕੇਂਦਰ ਦੇ ਖੇਤੀ ਕਾਨੂੰਨਾਂ ਖ਼ਿਲਾਫ਼ ਜਿੱਥੇ ਪਿਛਲੇ 27 ਦਿਨਾਂ ਤੋਂ ਦਿੱਲੀ ਦੀਆਂ ਸਰਹੱਦਾਂ ’ਤੇ ਧਰਨੇ ਲਗਾ ਕੇ ਕਿਸਾਨਾਂ ਵਲੋਂ ਰੋਸ ਪ੍ਰਗਟਾਇਆ ਜਾ ਰਿਹਾ ਹੈ, ਉਥੇ ਹੀ ਕਿਸਾਨਾਂ ਦੇ ਹੱਕ ’ਚ ਆਏ ਇਕ ਨਿਹੰਗ ਸਿੰਘ ਨੇ ਵੱਖਰੇ ਹੀ ਢੰਗ ਨਾਲ ਕੇਂਦਰ ਨੂੰ ਰੋਸ ਪ੍ਰਗਟਾਉਂਦਿਆਂ ਸੰਦੇਸ਼ ਦਿੱਤਾ ਹੈ। ਸਿੰਘੂ ਬਾਰਡਰ ’ਤੇ ਤਰਨਤਾਰਨ ਤੋਂ ਆਏ ਨਿਹੰਗ ਸਿੰਘ ਜਥੇਦਾਰ ਸਤਨਾਮ ਸਿੰਘ ਕੋਹਾੜ ਨੇ ਇਕ ਝੰਡੇ ’ਤੇ ਵੱਖ-ਵੱਖ ਤਸਵੀਰਾਂ ਰਾਹੀਂ ਕੇਂਦਰ ਸਰਕਾਰ ਨੂੰ ਸਖ਼ਤ ਸੰਦੇਸ਼ ਦਿੱਤਾ ਹੈ। ਨਿਹੰਗ ਸਿੰਘ ਨੇ ਝੰਡੇ ’ਤੇ ਲਿਖਿਆ ਹੈ ‘ਸਾਡਾ ਹੱਕ ਇਥੇ ਰੱਖ, ਦੇਗ ਤੇਗ ਫ਼ਤਿਹ, ਜੋ ਅੜੇ ਸੋ ਝੜੇ, ਕਿਸਾਨ ਮਜ਼ਦੂਰ ਏਕਤਾ ਜ਼ਿੰਦਾਬਾਦ’।
ਇਹ ਵੀ ਪੜ੍ਹੋ : ਕਿਸਾਨ ਅੰਦੋਲਨ ਦੌਰਾਨ ਆਈ ਮੰਦਭਾਗੀ ਖ਼ਬਰ, ਧਰਨੇ ’ਚੋਂ ਆ ਰਹੇ ਨੌਜਵਾਨ ਦੀ ਮੌਤ
ਨਿਹੰਗ ਸਿੰਘ ਨੇ ਮੋਦੀ ਸਰਕਾਰ ਨੂੰ ਸਖ਼ਤ ਸੁਨੇਹਾ ਦਿੰਦਿਆਂ ਆਖਿਆ ਹੈ ਕਿ ਡੁੱਲ੍ਹੇ ਬੇਰਾਂ ਦਾ ਅਜੇ ਵੀ ਕੁੱਝ ਨਹੀਂ ਵਿਗੜਿਆ ਹੈ। ਸਰਕਾਰ ਨੂੰ ਆਪਣੀ ਭੁੱਲ ਸੁਧਾਰਦਿਆਂ ਇਹ ਤਿੰਨੇ ਕਾਨੂੰਨ ਵਾਪਸ ਲੈਣੇ ਚਾਹੀਦੇ ਹਨ। ਉਨ੍ਹਾਂ ਕਿਹਾ ਕਿ ਕਿਸੇ ਸਮੇਂ ਜਿਹੜੇ ਲੋਕ ਪ੍ਰਧਾਨ ਮੰਤਰੀ ਨੂੰ ਸੁੰਦਰ ਪੌਸ਼ਾਕਾਂ ਦਿੰਦੇ ਸਨ, ਉਨ੍ਹਾਂ ਲੋਕਾਂ ਵਿਚ ਅੱਜ ਭਾਰੀ ਰੋਹ ਹੈ ਅਤੇ ਉਹੀ ਪ੍ਰਧਾਨ ਮੰਤਰੀ ਦੇ ਪੁਤਲੇ ਤਕ ਫੂਕ ਰਹੇ ਹਨ।
ਇਹ ਵੀ ਪੜ੍ਹੋ : ਵਿਆਹ ਕਰਵਾ ਕੇ ਕੈਨੇਡਾ ਗਏ ਮੁੰਡੇ ਦੇ ਟੁੱਟੇ ਸੁਫ਼ਨੇ, ਉਹ ਹੋਇਆ ਜਿਸ ਦੀ ਉਮੀਦ ਨਹੀਂ ਸੀ
ਜੇਕਰ ਪ੍ਰਧਾਨ ਮੰਤਰੀ ਕਿਸਾਨਾਂ ਦੇ ਹੱਕ ਵਿਚ ਫ਼ੈਸਲਾ ਲੈਂਦੇ ਹਨ ਤਾਂ ਦੇਸ਼ ਅਤੇ ਸਰਕਾਰ ਦੀ ਇੱਜ਼ਤ ਬਰਕਰਾਰ ਰਹੇਗੀ ਅਤੇ ਜੇਕਰ ਇੰਨਾ ਕੁੱਝ ਹੋਣ ਦੇ ਬਾਵਜੂਦ ਵੀ ਸਰਕਾਰ ਕਿਸਾਨਾਂ ਦਾ ਸਾਥ ਨਹੀਂ ਦਿੰਦੀ ਫਿਰ ਇਸ ਦੇ ਨਤੀਜੇ ਗੰਭੀਰ ਹੋ ਸਕਦੇ ਹਨ। ਉਨ੍ਹਾਂ ਕਿਹਾ ਕਿ ਸਿੱਖ ਕੌਮ ਰੋਜ਼ਾਨਾ ਦੋ ਟਾਈਮ ਅਕਾਲ ਪੁਰਖ ਅਰਦਾਸ ਕਰਦੀ ਹੈ। ਸਾਡਾ ਸੰਘਰਸ਼ ਸ਼ਾਂਤਮਈ ਹੈ ਅਤੇ ਰਹੇਗਾ ਪਰ ਜੇ ਕੋਈ ਕਿਸਾਨਾਂ ਨਾਲ ਅੜੇ ਗਾ ਤਾਂ ਉਹ ਅਰਦਾਸ ਕਰਨਗੇ ਅਤੇ ਉਹ ਝੜੇਗਾ ਹੀ।
ਇਹ ਵੀ ਪੜ੍ਹੋ : ਕਿਸਾਨ ਅੰਦੋਲਨ ਦਰਮਿਆਨ ਪੰਜਾਬ ’ਚ ਸੀ.ਆਰ. ਪੀ. ਐੱਫ. ਨਾਲ ਲੈ ਕੇ ਆਈ. ਟੀ. ਵਿਭਾਗ ਦੀ ਵੱਡੀ ਕਾਰਵਾਈ
ਨੋਟ - ਕੀ ਕੇਂਦਰ ਸਰਕਾਰ ਨੂੰ ਕਿਸਾਨਾਂ ਪ੍ਰਤੀ ਹੋਰ ਨਰਮ ਰੁੱਖ਼ ਅਪਨਾਉਣਾ ਚਾਹੀਦਾ ਹੈ?