ਕਿਸਾਨ ਅੰਦੋਲਨ ਦੌਰਾਨ ਪਾਣੀ ਦੀਆਂ ਵਾਛੜਾਂ ਦਾ ਮੂੰਹ ਮੋੜਨ ਵਾਲੇ ਨੌਜਵਾਨ ''ਤੇ ਜਥੇਦਾਰ ਦਾ ਵੱਡਾ ਬਿਆਨ
Saturday, Nov 28, 2020 - 10:36 PM (IST)
ਤਲਵੰਡੀ ਸਾਬੋ (ਮੁਨੀਸ਼) : ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਸਿੰਘ ਗਿਆਨੀ ਹਰਪ੍ਰੀਤ ਸਿੰਘ ਨੇ ਹਰਿਆਣਾ ਪੁਲਸ ਵਲੋਂ ਕਿਸਾਨਾਂ 'ਤੇ ਪਾਣੀਆਂ ਦੀਆਂ ਵਾਛੜਾਂ ਛੱਡਣ ਵਾਲੇ ਕੈਨਨ ਨੂੰ ਬੰਦ ਕਰਨ ਵਾਲੇ ਨੌਜਵਾਨ 'ਤੇ ਮਾਮਲਾ ਦਰਜ ਕਰਨ ਦੀ ਨਿਖੇਧੀ ਕੀਤੀ ਹੈ। ਕੇਂਦਰ ਸਰਕਾਰ ਦੇ ਖੇਤੀ ਕਾਨੂੰਨਾਂ ਦੇ ਵਿਰੋਧ ਵਿਚ ਸ਼ਾਂਤਮਈ ਰੋਸ ਪ੍ਰਗਟਾਉਣ ਦਿੱਲੀ ਗਏ ਕਿਸਾਨਾਂ ਨੂੰ ਰਸਤੇ ਵਿਚ ਰੋਕਣ ਅਤੇ ਉਨ੍ਹਾਂ 'ਤੇ ਪੁਲਸ ਦੀ ਕਾਰਵਾਈ ਅਤੇ ਪਾਣੀਆਂ ਦੀਆਂ ਵਾਛੜਾਂ ਛੱਡਣ ਦੀ ਕਾਰਜਪ੍ਰਣਾਲੀ 'ਤੇ ਸਵਾਲ ਉਠਾਉਂਦੇ ਹੋਏ ਸਿੰਘ ਸਾਹਿਬ ਨੇ ਕਿਹਾ ਕਿ ਕਿਸਾਨਾਂ ਨਾਲ ਇਸ ਤਰ੍ਹਾਂ ਦਾ ਸਲੂਕ ਕੀਤਾ ਗਿਆ ਜਿਵੇਂ ਦੁਸ਼ਮਣ ਦੇਸ਼ ਦੀਆਂ ਫੌਜਾਂ ਨਾਲ ਕੀਤਾ ਜਾਂਦਾ ਹੈ ਜਦੋਂਕਿ ਕਿਸਾਨਾਂ ਨੇ ਦਰਿਆਦਿਲੀ ਦਾ ਸਬੂਤ ਦਿੰਦੇ ਹੋਏ ਪੁਲਸ ਦੇ ਉਨ੍ਹਾਂ ਜਵਾਨਾਂ ਤੱਕ ਨੂੰ ਲੰਗਰ ਛਕਾਇਆ ਜਿਨ੍ਹਾਂ ਨੇ ਉਨ੍ਹਾਂ ਦਾ ਰਾਹ ਰੋਕਿਆ।
ਇਹ ਵੀ ਪੜ੍ਹੋ : ਕਿਸਾਨ ਅੰਦੋਲਨ ਨੇ ਬਦਲ ਦਿੱਤੀ ਨਵਜੋਤ ਸਿੰਘ ਸਿੱਧੂ ਦੀ ਤਕਦੀਰ
ਸਿੰਘ ਸਾਹਿਬ ਨੇ ਸੰਘਰਸ਼ ਦੌਰਾਨ ਵਾਟਰ ਕੈਨਨ ਦਾ ਰੁਖ ਬਦਲਣ ਵਾਲੇ ਕਿਸਾਨ ਨੌਜਵਾਨ 'ਤੇ ਹਰਿਆਣਾ ਪੁਲਸ ਵੱਲੋਂ ਮਾਮਲਾ ਦਰਜ ਕਰਨ ਦੀ ਨਿਖੇਧੀ ਕਰਦਿਆਂ ਸਮੁੱਚੀ ਸਿੱਖ ਕੌਮ ਨੂੰ ਗੁਰਪੁਰਬ ਵਾਲੇ ਦਿਨ ਕਿਸਾਨਾਂ ਦੇ ਹੱਕ ਵਿਚ ਅਰਦਾਸ ਕਰਨ ਦਾ ਸੰਦੇਸ਼ ਜਾਰੀ ਕੀਤਾ ਹੈ। ਉਨ੍ਹਾਂ ਕਿਹਾ ਕਿ ਸਮੁੱਚੀ ਕੌਮ ਗੁਰਪੁਰਬ ਵਾਲੇ ਦਿਨ ਅਰਦਾਸ ਕਰੇ ਕਿ ਵਾਹਿਗੁਰੂ ਕਿਸਾਨਾਂ ਨੂੰ ਬਲ ਬਖਸ਼ੇ ਅਤੇ ਕੇਂਦਰ ਸਰਕਾਰ ਨੂੰ ਸੁਮੱਤ ਬਖਸ਼ੇ।
ਇਹ ਵੀ ਪੜ੍ਹੋ : ਕਿਸਾਨਾਂ 'ਤੇ ਕੇਂਦਰ ਤੇ ਹਰਿਆਣਾ ਸਰਕਾਰ ਦੀ ਕਾਰਵਾਈ ਖ਼ਿਲਾਫ਼ ਸੁਖਦੇਵ ਢੀਂਡਸਾ ਨੇ ਚੁੱਕਿਆ ਇਹ ਕਦਮ