ਦਿੱਲੀ ਮੋਰਚੇ ਦੌਰਾਨ ਫਿਰ ਬੁਰੀ ਖ਼ਬਰ, ਭਾਕਿਯੂ ਰਾਜੇਵਾਲ ਦੇ ਖਜ਼ਾਨਚੀ ਜੰਗੀਰ ਪ੍ਰਤਾਪਗੜ੍ਹ ਦੀ ਮੌਤ

Tuesday, Jan 05, 2021 - 10:01 AM (IST)

ਦਿੱਲੀ ਮੋਰਚੇ ਦੌਰਾਨ ਫਿਰ ਬੁਰੀ ਖ਼ਬਰ, ਭਾਕਿਯੂ ਰਾਜੇਵਾਲ ਦੇ ਖਜ਼ਾਨਚੀ ਜੰਗੀਰ ਪ੍ਰਤਾਪਗੜ੍ਹ ਦੀ ਮੌਤ

ਪਟਿਆਲਾ/ਡਕਾਲਾ (ਰਾਜੇਸ਼ ਪੰਜੌਲਾ, ਨਰਿੰਦਰ) : ਖੇਤੀ ਕਾਨੂੰਨਾਂ ਖ਼ਿਲ਼ਾਫ ਦਿੱਲੀ ਵਿਖੇ ਕਿਸਾਨਾਂ ਦਾ ਸੰਘਰਸ਼ ਲਗਾਤਾਰ ਜਾਰੀ ਹੈ। ਇਸ ਸੰਘਰਸ਼ ਦੌਰਾਨ ਸਿੰਘੂ ਬਾਰਡਰ ’ਤੇ ਠੰਡ ਦਾ ਸ਼ਿਕਾਰ ਹੋਏ ਜ਼ਿਲ੍ਹਾ ਪਟਿਆਲਾ, ਹਲਕਾ ਸਨੌਰ ਦੇ ਪਿੰਡ ਪ੍ਰਤਾਪਗੜ੍ਹ ਦੇ ਕਿਸਾਨ ਤੇ ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਦੇ ਜ਼ਿਲ੍ਹਾ ਖਜ਼ਾਨਚੀ ਜੰਗੀਰ ਸਿੰਘ (68) ਪ੍ਰਤਾਪਗੜ੍ਹ ਦੀ ਇਲਾਜ ਦੌਰਾਨ ਮੌਤ ਹੋ ਗਈ।

ਇਹ ਵੀ ਪੜ੍ਹੋ : ਚੰਗੀ ਖ਼ਬਰ : ਪੰਜਾਬ 'ਚ ਤਾਲਾਬੰਦੀ ਦੀ ਔਖੀ ਘੜੀ ਦਰਮਿਆਨ ਫ਼ਸਲ ਦੀ ਹੋਈ ਰਿਕਾਰਡ ਖਰੀਦ

ਜਾਣਕਾਰੀ ਦਿੰਦਿਆਂ ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਦੇ ਜਨਰਲ ਸਕੱਤਰ ਅਤੇ ਬਲਾਕ ਭੁੰਨਰਹੇੜੀ ਦੇ ਪ੍ਰਧਾਨ ਗੁਰਚਰਨ ਸਿੰਘ ਪਰੌੜ ਨੇ ਦੱਸਿਆ ਕਿ ਜੰਗੀਰ ਸਿੰਘ ਕਿਸਾਨੀ ਸੰਘਰਸ਼ ਦੇ ਸ਼ੁਰੂ ਹੋਣ ਤੋਂ ਹੀ ਦਿੱਲੀ ਮੋਰਚੇ ਵਿਖੇ ਉਨ੍ਹਾਂ ਨਾਲ ਸ਼ਾਮਿਲ ਸਨ। ਸਾਹ ਲੈਣ ’ਚ ਦਿੱਕਤ ਆਉਣ ’ਤੇ ਉਹ ਖ਼ੁਦ ਉਨ੍ਹਾਂ ਨੂੰ ਦਿੱਲੀ ਤੋਂ ਵਾਪਸ ਲੈ ਆਏ ਅਤੇ ਪਰਿਵਾਰਕ ਮੈਂਬਰਾਂ ਨੇ ਉਨ੍ਹਾਂ ਦਾ ਇਲਾਜ ਸ਼ੁਰੂ ਕਰਵਾਇਆ।

ਇਹ ਵੀ ਪੜ੍ਹੋ : 'ਨਗਰ ਕੌਂਸਲ ਚੋਣਾਂ' ਲਈ ਪੰਜਾਬ ਕਾਂਗਰਸ ਨੇ ਖਿੱਚੀ ਤਿਆਰੀ, ਪਟਿਆਲਾ ਦੇ ਕਾਂਗਰਸੀਆਂ ਨੂੰ ਸੌਂਪੀ ਵੱਡੀ ਜ਼ਿੰਮੇਵਾਰੀ

ਪਿਛਲੇ 2 ਦਿਨਾਂ ਤੋਂ ਚੱਲ ਰਹੇ ਇਲਾਜ ਉਪਰੰਤ ਬੀਤੀ ਸ਼ਾਮ ਸਮੇਂ ਕਿਸਾਨ ਆਗੂ ਜੰਗੀਰ ਸਿੰਘ ਪ੍ਰਤਾਪਗੜ੍ਹ ਦੀ ਮੌਤ ਹੋ ਗਈ। ਕਿਸਾਨ ਜੱਥੇਬੰਦੀ ਦੇ ਆਗੂਆਂ ਨੇ ਜੰਗੀਰ ਸਿੰਘ ਪ੍ਰਤਾਪਗੜ੍ਹ ਨੂੰ ਸ਼ਹੀਦ ਦਾ ਦਰਜਾ ਦਿੰਦੇ ਹੋਏ ਸੋਗ ਪ੍ਰਗਟ ਕੀਤਾ।

ਇਹ ਵੀ ਪੜ੍ਹੋ : ਸਟੱਡੀ ਵੀਜ਼ਾ ਤੇ PR ਲਈ ਅਪਲਾਈ ਕਰਨ ਵਾਲੇ ਲੋਕ ਸਾਵਧਾਨ! ਜ਼ਰੂਰ ਪੜ੍ਹੋ ਇਹ ਖ਼ਬਰ

ਪ੍ਰਧਾਨ ਗੁਰਚਰਨ ਸਿੰਘ ਪਰੌੜ ਨੇ ਕਿਹਾ ਕਿ ਕਿਸਾਨਾਂ ਦਾ ਬਲੀਦਾਨ ਕਿਸੇ ਵੀ ਕੀਮਤ ’ਤੇ ਬੇਕਾਰ ਨਹੀਂ ਜਾਵੇਗਾ ਅਤੇ ਦਿੱਲੀ ਵਿਖੇ ਚੱਲ ਰਹੇ ਵੱਡੇ ਸੰਘਰਸ਼ ਨੂੰ ਕਿਸੇ ਵੀ ਹਾਲਤ 'ਚ ਕਮਜ਼ੋਰ ਨਹੀਂ ਹੋਣ ਦਿੱਤਾ ਜਾਵੇਗਾ।
ਨੋਟ : ਦਿੱਲੀ ਮੋਰਚੇ ਦੌਰਾਨ ਹੋ ਰਹੀਆਂ ਕਿਸਾਨਾਂ ਦੀ ਮੌਤ ਬਾਰੇ ਦਿਓ ਆਪਣੀ ਰਾਏ


 


author

Babita

Content Editor

Related News