ਮਾਨਸਿਕ ਪ੍ਰੇਸ਼ਾਨੀ ਦੇ ਚੱਲਦਿਆਂ ਕਿਸਾਨ ਨੇ ਕੀਤੀ ਖੁਦਕੁਸ਼ੀ
Saturday, Mar 31, 2018 - 02:21 PM (IST)

ਸੰਗਤ ਮੰਡੀ (ਮਨਜੀਤ)-ਮਾਨਸਿਕ ਪ੍ਰੇਸ਼ਾਨੀ ਦੇ ਚੱਲਦਿਆਂ ਪਿੰਡ ਮੀਆਂ ਦਾ ਇਕ ਹੋਰ ਅੰਨਦਾਤਾ ਆਪਣੀ ਜੀਵਨ ਲੀਲਾ ਸਮਾਪਤ ਕਰ ਗਿਆ । ਇਕੱਤਰ ਕੀਤੀ ਜਾਣਕਾਰੀ ਅਨੁਸਾਰ ਗੁਰਬਿੰਦਰ ਸਿੰਘ (46) ਪੁੱਤਰ ਜਲੌਰ ਸਿੰਘ ਕੋਲ ਦੋ ਏਕੜ ਜ਼ਮੀਨ ਸੀ । ਗੁਰਬਿੰਦਰ ਸਿੰਘ ਦੇ ਤਿੰਨ ਲੜਕੀਆਂ ਸਨ । ਉਹ ਵੱਡੀ ਲੜਕੀ ਨੂੰ ਆਈਲੈਟਸ ਕਰਵਾ ਕੇ ਵਿਦੇਸ਼ ਭੇਜਣਾ ਚਾਹੁੰਦਾ ਸੀ । ਉਸ ਨੇ ਲੜਕੀ ਦੀ ਫਾਇਲ ਵੀ ਲਗਾਈ ਪਰ ਕਿਸੇ ਵਜ੍ਹਾ ਕਾਰਨ ਵੀਜ਼ਾ ਰੀਫਿਊਜ਼ ਹੋ ਗਿਆ, ਜਿਸ ਕਾਰਨ ਕਿਸਾਨ ਉਸ ਸਮੇਂ ਤੋਂ ਹੀ ਪ੍ਰੇਸ਼ਾਨੀ 'ਚ ਰਹਿੰਦਾ ਸੀ । ਸ਼ਨੀਵਾਰ ਸਵੇਰੇ ਉਸ ਨੇ ਖ਼ੇਤ 'ਚ ਦਰੱਖਤ ਨਾਲ ਫਾਹਾ ਲਗਾ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ । ਪਿੰਡ ਦੇ ਸਰਪੰਚ ਹਰਮੇਲ ਸਿੰਘ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਕਿਸਾਨ ਕੋਲ ਦੋ ਏਕੜ ਜ਼ਮੀਨ ਸੀ, ਜੋ ਉਸ ਨੇ ਲੜਕੀ ਨੂੰ ਵਿਦੇਸ਼ ਭੇਜਣ ਲਈ ਵੇਚ ਦਿੱਤੀ ਸੀ, ਹੁਣ ਕਿਸਾਨ ਪਿੰਡ 'ਚ ਕਿਸੇ ਦੂਸਰੇ ਕਿਸਾਨ ਦੀ ਜ਼ਮੀਨ ਠੇਕੇ 'ਤੇ ਲੈ ਕੇ ਵਾਹੀ ਕਰਦਾ ਸੀ । ਥਾਣਾ ਸਦਰ ਦੀ ਪੁਲਸ ਵੱਲੋਂ ਮੌਕੇ 'ਤੇ ਪਹੁੰਚ ਕੇ ਲਾਸ਼ ਨੂੰ ਪੋਸਟਮਾਰਟਮ ਲਈ ਸਹਾਰਾ ਵਰਕਰਾਂ ਦੀ ਸਹਾਇਤਾ ਨਾਲ ਬਠਿੰਡਾ ਦੇ ਸਿਵਲ ਹਸਪਤਾਲ ਪਹੁੰਚਾਇਆ ਗਿਆ । ਪਿੰਡ ਵਾਸੀਆਂ ਵੱਲੋਂ ਸਰਕਾਰ ਤੋਂ ਕਿਸਾਨ ਦੇ ਪਰਿਵਾਰ ਲਈ ਸਰਕਾਰੀ ਨੌਕਰੀ ਤੇ ਮੁਆਵਜ਼ੇ ਦੀ ਮੰਗ ਰੱਖੀ ਗਈ ਹੈ।