ਆਰਥਿਕ ਤੰਗੀ ਕਾਰਨ ਕਿਸਾਨ ਨੇ ਕੀਤੀ ਖੁਦਕੁਸ਼ੀ

Sunday, Aug 26, 2018 - 05:42 PM (IST)

ਆਰਥਿਕ ਤੰਗੀ ਕਾਰਨ ਕਿਸਾਨ ਨੇ ਕੀਤੀ ਖੁਦਕੁਸ਼ੀ

ਸ਼ੇਰਪੁਰ (ਸਿੰਗਲਾ) : ਇੱਥੋਂ ਨੇੜਲੇ ਪਿੰਡ ਗੁਰਮਾਂ ਵਿਖੇ ਇਕ ਕਿਸਾਨ ਵੱਲੋਂ ਆਰਥਿਕ ਤੰਗੀ ਦੇ ਚਲਦਿਆਂ ਖੁਦਕੁਸ਼ੀ ਕਰ ਲਈ ਗਈ। ਜਾਣਕਾਰੀ ਅਨੁਸਾਰ ਕਿਸਾਨ ਭਰਪੂਰ ਸਿੰਘ (50) ਵਾਸੀ ਗੁਰਮਾਂ ਕੋਲ ਦੋ ਬਿੱਘੇ ਜ਼ਮੀਨ ਸੀ। ਜੋ ਮਿਹਨਤ ਮਜ਼ਦੂਰੀ ਕਰਕੇ ਆਪਣੇ ਪਰਿਵਾਰ ਦਾ ਗੁਜ਼ਾਰਾ ਕਰਦਾ ਸੀ। ਆਰਥਿਕ ਤੰਗੀ ਦੇ ਚਲਦਿਆਂ ਉਸ ਨੇ 23 ਅਗਸਤ ਨੂੰ ਘਰ ਵਿਚ ਲੱਗੇ ਛੱਤ ਵਾਲੇ ਪੱਖੇ ਨਾਲ ਫਾਹਾ ਲੈਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ। 
ਉਸ ਦੀ ਮੌਤ ਦਾ ਜਦੋਂ ਗੁਆਂਢੀਆ ਨੂੰ ਦੋ ਦਿਨ ਬਾਅਦ ਪਤਾ ਲੱਗਾ ਤਾਂ ਉਨ੍ਹਾਂ ਥਾਣਾ ਠੁੱਲ੍ਹੀਵਾਲ ਵਿਖੇ ਇਤਲਾਹ ਦਿੱਤੀ ਅਤੇ ਪੁਲਸ ਨੇ ਲਾਸ਼ ਨੂੰ ਕਬਜ਼ੇ 'ਚ ਲੈਕੇ 174 ਦੀ ਕਾਰਵਾਈ ਕਰਦਿਆਂ ਪੋਸਟਮਾਰਟਮ ਕਰਵਾਉਣ ਉਪਰੰਤ ਵਾਰਸਾ ਹਵਾਲੇ ਕਰ ਦਿੱਤਾ।


Related News