ਕਰਜ਼ੇ ਨੇ ਇਕ ਹੋਰ ਪਰਿਵਾਰ ਦੀਆਂ ਖੋਹੀਆਂ ਖ਼ੁਸ਼ੀਆਂ, ਕਿਸਾਨ ਨੇ ਫਾਹਾ ਲੈ ਕੀਤੀ ਖ਼ੁਦਕੁਸ਼ੀ

Monday, Apr 25, 2022 - 02:04 PM (IST)

ਕਰਜ਼ੇ ਨੇ ਇਕ ਹੋਰ ਪਰਿਵਾਰ ਦੀਆਂ ਖੋਹੀਆਂ ਖ਼ੁਸ਼ੀਆਂ, ਕਿਸਾਨ ਨੇ ਫਾਹਾ ਲੈ ਕੀਤੀ ਖ਼ੁਦਕੁਸ਼ੀ

ਮੋਗਾ (ਆਜ਼ਾਦ) : ਥਾਣਾ ਧਰਮਕੋਟ ਅਧੀਨ ਪੈਂਦੇ ਪਿੰਡ ਬਾਕਰਵਾਲਾ ਨਿਵਾਸੀ ਕਿਸਾਨ ਕੁਲਦੀਪ ਸਿੰਘ (38) ਵੱਲੋਂ ਕਰਜ਼ੇ ਤੋਂ ਤੰਗ ਆ ਕੇ ਖ਼ੁਦਕੁਸ਼ੀ ਕੀਤੇ ਜਾਣ ਦਾ ਪਤਾ ਲੱਗਾ ਹੈ। ਇਸ ਸਬੰਧ ਵਿਚ ਜਾਣਕਾਰੀ ਦਿੰਦਿਆਂ ਸਹਾਇਕ ਥਾਣੇਦਾਰ ਦਵਿੰਦਰਜੀਤ ਸਿੰਘ ਨੇ ਦੱਸਿਆ ਕਿ ਮ੍ਰਿਤਕ ਦੀ ਪਤਨੀ ਕੁਲਵਿੰਦਰ ਕੌਰ ਨੇ ਕਿਹਾ ਕਿ ਉਸ ਦਾ ਪਤੀ ਇਸ ਵਾਰ ਕਣਕ ਦਾ ਝਾੜ ਘੱਟ ਹੋਣ ਤੋਂ ਇਲਾਵਾ ਕਰਜ਼ੇ ਤੋਂ ਦੁਖੀ ਰਹਿੰਦਾ ਸੀ, ਅਸੀਂ ਉਸ ਨੂੰ ਸਮਝਾਉਣ ਦਾ ਵੀ ਯਤਨ ਕੀਤਾ।

ਇਹ ਵੀ ਪੜ੍ਹੋ : ਪਤਨੀ ਤੇ 10 ਮਹੀਨਿਆਂ ਦੀ ਧੀ ਨੂੰ ਕਤਲ ਕਰਨ ਵਾਲਾ ਗ੍ਰਿਫ਼ਤਾਰ, ਇੰਝ ਦਿੱਤੀ ਸੀ ਦਿਲ ਕੰਬਾਊ ਮੌਤ

ਇਸੇ ਕਾਰਣ ਉਸਦੇ ਪਤੀ ਨੇ ਆਖਿਰ ਤੰਗ ਆ ਕੇ ਬੀਤੇ ਦਿਨੀਂ ਘਰ ਦੇ ਕਮਰੇ ਅੰਦਰ ਹੀ ਪੱਖੇ ਵਾਲੀ ਕੁੰਡੀ ਨਾਲ ਫਾਹਾ ਲਾ ਕੇ ਆਪਣੀ ਜੀਵਨ ਲੀਲਾ ਖ਼ਤਮ ਕਰ ਲਈ। ਜਦੋਂ ਮੈਂਨੂੰ ਪਤਾ ਲੱਗਾ ਤਾਂ ਮੈਂ ਰੋਲਾ ਪਾਇਆ ਪਰ ਉਸਨੇ ਦਮ ਤੋੜ ਦਿੱਤਾ ਸੀ। ਜਾਂਚ ਅਧਿਕਾਰੀ ਨੇ ਕਿਹਾ ਕਿ ਮ੍ਰਿਤਕ ਦੀ ਪਤਨੀ ਦੇ ਬਿਆਨਾਂ ’ਤੇ ਧਾਰਾ 174 ਦੀ ਕਾਰਵਾਈ ਕਰਨ ਤੋਂ ਬਾਅਦ ਅੱਜ ਸਿਵਲ ਹਸਪਤਾਲ ਮੋਗਾ ਵਿਚੋਂ ਪੋਸਟਮਾਰਟਮ ਕਰਵਾ ਲਾਸ਼ ਨੂੰ ਵਾਰਿਸਾਂ ਦੇ ਹਵਾਲੇ ਕਰ ਦਿੱਤਾ ਹੈ।

 


author

Gurminder Singh

Content Editor

Related News