ਦਿੱਲੀ ਧਰਨੇ ਤੋਂ ਪਰਤੇ ਕਿਸਾਨ ਆਗੂ ਦੀ ਮੌਤ

Monday, Aug 23, 2021 - 05:25 PM (IST)

ਦਿੱਲੀ ਧਰਨੇ ਤੋਂ ਪਰਤੇ ਕਿਸਾਨ ਆਗੂ ਦੀ ਮੌਤ

ਕੋਟਕਪੂਰਾ (ਨਰਿੰਦਰ/ਦਿਵੇਦੀ) : ਕਿਸਾਨੀ ਸੰਘਰਸ਼ ਵਿਚ ਲੰਮੇਂ ਸਮੇਂ ਤੋਂ ਸ਼ਮੂਲੀਅਤ ਕਰ ਰਹੇ ਕਿਸਾਨ ਆਗੂ ਦੀ ਮੌਤ ਹੋ ਜਾਣ ਦਾ ਪਤਾ ਲੱਗਾ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਕਿਸਾਨ ਆਗੂ ਬੋਹੜ ਸਿੰਘ ਖਾਰਾ ਨੇ ਦੱਸਿਆ ਕਿ ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਦਾ ਇਕਾਈ ਪ੍ਰਧਾਨ ਗੁਰਦੀਪ ਸਿੰਘ ਪਿੰਡ ਹਰੀਏ ਵਾਲਾ 26 ਨਵੰਬਰ 2020 ਤੋਂ ਦਿੱਲੀ ਧਰਨੇ ਵਿਚ ਹਾਜ਼ਰੀ ਲਗਵਾ ਰਿਹਾ ਸੀ।

ਉਨ੍ਹਾਂ ਦੱਸਿਆ ਕਿ ਪਿਛਲੇ ਕੁੱਝ ਦਿਨਾਂ ਤੋਂ ਸਿਹਤ ਠੀਕ ਨਾ ਹੋਣ ਕਾਰਨ ਉਹ ਪਿੰਡ ਹਰੀਏ ਵਾਲਾ ਵਿਖੇ ਵਾਪਸ ਆ ਗਿਆ ਸੀ, ਜਿਸ ਨੂੰ ਸਿਹਤ ਜ਼ਿਆਦਾ ਖਰਾਬ ਹੋਣ ਕਾਰਨ ਹਸਪਤਾਲ ਦਾਖਲ ਕਰਵਾਇਆ ਗਿਆ। ਉਨ੍ਹਾਂ ਦੱਸਿਆ ਕਿ ਅੱਜ ਫਰੀਦਕੋਟ ਵਿਖੇ ਦਿਲ ਦਾ ਦੌਰਾ ਪੈਣ ਕਾਰਨ ਇਹ ਕਿਸਾਨ ਆਗੂ ਸ਼ਹੀਦ ਹੋ ਗਿਆ।


author

Gurminder Singh

Content Editor

Related News