ਕਰਜ਼ੇ ਦੇ ਬੋਝ ਥੱਲੇ ਦੱਬੇ ਕਿਸਾਨ ਦੀ ਮੌਤ

03/31/2018 6:07:23 PM

ਚੌਕ ਮਹਿਤਾ (ਕੈਪਟਨ) : ਪਿੰਡ ਮਲਕ ਨੰਗਲ ਵਿਖੇ ਬੀਤੇ ਦਿਨੀਂ ਕਰਜ਼ੇ ਦੇ ਭਾਰੀ ਬੋਝ ਥੱਲੇ ਦੱਬੇ ਕਿਸਾਨ ਕੁਲਵੰਤ ਸਿੰਘ ਪੁੱਤਰ ਦਲੀਪ ਸਿੰਘ ਦੀ ਮੌਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ।ਮ੍ਰਿਤਕ ਦੀ ਪਤਨੀ ਕੁਲਵੰਤ ਕੌਰ, ਬੇਟੇ ਬਲਜਿੰਦਰ ਸਿੰਘ, ਬੇਟੀ ਮਨਪ੍ਰੀਤ ਕੌਰ, ਭਰਾ ਹਰਬੰਸ ਸਿੰਘ ਤੇ ਮਨਦੀਪ ਕੌਰ ਆਦਿ ਪਰਿਵਾਰਕ ਮੈਂਬਰਾਂ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਜ਼ਮੀਨ ਘੱਟ ਹੋਣ ਕਾਰਨ ਕੁਲਵੰਤ ਸਿੰਘ ਲਈ ਪਰਿਵਾਰ ਦਾ ਪਾਲਣ ਪੋਸ਼ਣ ਕਰਨਾ ਬੇਹੱਦ ਮੁਸ਼ਕਿਲ ਸੀ।ਪਰਿਵਾਰ ਚਲਾਉਣ ਲਈ ਉਨ੍ਹਾਂ ਪੀ.ਐੱਨ.ਬੀ. ਬੈਂਕ ਅਤੇ ਆਪਣੇ ਨਜ਼ਦੀਕੀਆਂ ਤੋਂ ਕੁਝ ਕਰਜ਼ਾ ਲਿਆ ਹੋਇਆ ਸੀ।ਜੋ ਹੁਣ ਵਿਆਜ ਸਮੇਤ 8 ਲੱਖ ਰੁਪਏ ਦੀ ਵੱਡੀ ਰਕਮ 'ਚ ਬਦਲ ਚੁੱਕਾ ਸੀ।
ਕਰਜ਼ਾ ਵਾਪਸ ਕਰਨ 'ਚ ਅਸਮਰਥ ਹੋਣ ਕਾਰਨ ਕੁਲਵੰਤ ਸਿੰਘ ਕੁਝ ਦਿਨਾਂ ਤੋਂ ਪ੍ਰੇਸ਼ਾਨ ਸੀ। ਇਸੇ ਪ੍ਰੇਸ਼ਾਨੀ ਦੇ ਚਲਦਿਆਂ ਬੀਤੇ ਦਿਨੀਂ ਕੁਲਵੰਤ ਸਿੰਘ ਦੀ ਮੌਤ ਹੋ ਗਈ।


Related News