ਸਿਰ ਚੜ੍ਹ ਕੇ ਬੋਲ ਰਿਹੈ ਖਾਕੀ ਦਾ ਨਸ਼ਾ, ਮਾਸੂਮ 'ਤੇ ਢਾਹਿਆ ਤਸ਼ੱਦਦ

5/21/2020 11:46:36 AM

ਫਰੀਦਕੋਟ (ਵਿਪਨ) : ਖਾਕੀ ਦੇ ਨਸ਼ੇ ਫਰੀਦਕੋਰਟ ਪੁਲਸ ਵਲੋਂ ਇਕ ਮਾਸੂਮ ਦੀ ਬੇਰਹਿਮੀ ਨਾਲ ਕੁੱਟਮਾਰ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆ ਪੀੜਤ ਬੱਚੇ ਦੀ ਮਾਂ ਨੇ ਦੱਸਿਆ ਤਿ ਉਸ ਦਾ 15 ਸਾਲਾ ਬੱਚਾ ਸਬਜ਼ੀ ਵੇਚ ਕੇ ਘਰ ਵਾਪਸ ਆ ਰਿਹਾ ਸੀ। ਰਾਸਤੇ 'ਚ ਪੁਲਸ ਮੁਲਾਜ਼ਮਾਂ ਨੇ ਬੇਰਹਿਮੀ ਨਾਲ ਉਸ ਦੀ ਕੁੱਟਮਾਰ ਕੀਤੀ, ਜਿਸ ਕਾਰਨ ਉਹ ਗੰਭੀਰ ਰੂਪ 'ਚ ਜ਼ਖਮੀ ਹੋ ਗਿਆ ਤੇ ਉਸ ਨੂੰ ਹਸਪਤਾਲ 'ਚ ਦਾਖਲ ਕਰਵਾਇਆ ਗਿਆ। ਉਸ ਨੇ ਕਿਹਾ ਕਿ ਜੇਕਰ ਉਸ ਦੇ ਬੱਚੇ ਨੂੰ ਕੁਝ ਹੋ ਜਾਂਦਾ ਤਾਂ ਉਸ ਦਾ ਜ਼ਿੰਮੇਵਾਰ ਕੌਣ ਸੀ।

ਇਹ ਵੀ ਪੜ੍ਹੋ : ਲਾਕਡਾਊਨ ਇੰਟਰ-ਸਟੇਟ ਮੈਰਿਜ: ਫਰੀਦਕੋਟ ਦਾ ਮੁੰਡਾ ਰਾਜਸਥਾਨ ਤੋਂ ਵਿਆਹ ਕੇ ਲਿਆਇਆ ਲਾੜੀ

ਦੂਜੇ ਪਾਸੇ ਇਸ ਸਬੰਧੀ ਜਦੋਂ ਕਾਂਗਰਸੀ ਵਰਕਰ ਪ੍ਰਦੀਪ ਗਰਗ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਨੇ ਪੁਲਸ ਵਲੋਂ ਕੀਤੀ ਗਈ ਕੁੱਟਮਾਰ ਦੀ ਸਖਤ ਸ਼ਬਦਾਂ 'ਚ ਨਿਖੇਧੀ ਕੀਤੀ। ਇਸ ਸਬੰਧੀ ਜਦੋਂ ਪੁਲਸ ਨਾਲ ਗੱਲ ਰਨੀ ਚਾਹੀ ਤਾਂ ਉਹ ਕੁਝ ਵੀ ਨਾ ਪਤਾ ਹੋਣ ਦੀ ਗੱਲ ਕਹਿ ਕੇ ਪੱਲਾ ਝਾੜ੍ਹਦੇ ਹੋਏ ਨਜ਼ਰ ਆਏ।ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Baljeet Kaur

Content Editor Baljeet Kaur