ਭਵਿੱਖ ਨੂੰ ਸੰਵਾਰਨ ਲਈ ਵਿਦਿਆਰਥੀ ਸਖ਼ਤ ਮਿਹਨਤ ਕਰਨ : ਗੁਰਚਰਨਜੀਤ

Friday, Apr 19, 2019 - 10:01 AM (IST)

ਭਵਿੱਖ ਨੂੰ ਸੰਵਾਰਨ ਲਈ ਵਿਦਿਆਰਥੀ ਸਖ਼ਤ ਮਿਹਨਤ ਕਰਨ : ਗੁਰਚਰਨਜੀਤ
ਫਰੀਦਕੋਟ (ਜਸਬੀਰ ਕੌਰ)-ਸੀਨੀਅਰ ਸਿਟੀਜ਼ਨਜ਼ ਵੈੱਲਫ਼ੇਅਰ ਐਸੋਸੀਏਸ਼ਨ ਵੱਲੋਂ ਮਹਾਤਮਾ ਗਾਂਧੀ ਮੈਮੋਰੀਅਲ ਸੀ. ਸੈ. ਸਕੂਲ ਫ਼ਰੀਦਕੋਟ ਵਿਖੇ ਪ੍ਰਿੰ. ਸੇਵਾ ਸਿੰਘ ਚਾਵਲਾ ਦੀ ਅਗਵਾਈ ਹੇਠ ਇਕ ਸ਼ਾਨਦਾਰ ਸਮਾਗਮ ਕਰਵਾਇਆ ਗਿਆ। ਸਕੂਲ ਦੇ ਚੇਅਰਮੈਨ ਗੁਰਚਰਨਜੀਤ ਸੂਰੀ ਮੁੱਖ ਮਹਿਮਾਨ ਵਜੋਂ ਪਹੁੰਚੇ। ਉਨ੍ਹਾਂ ਬੱਚਿਆਂ ਨੂੰ ਜੀਵਨ ’ਚ ਆਪਣੇ ਅਧਿਆਪਕਾਂ, ਮਾਪਿਆਂ ਦੇ ਸੁਪਨੇ ਸਾਕਾਰ ਕਰਨ ਵਾਸਤੇ ਸਖ਼ਤ ਮਿਹਨਤ ਕਰਨ ਲਈ ਪ੍ਰੇਰਿਤ ਕੀਤਾ। ਉਨ੍ਹਾਂ ਕਿਹਾ ਕਿ ਜ਼ਿੰਦਗੀ ਨੂੰ ਖੂਬਸੂਰਤ ਬਣਾਉਣ, ਭਵਿੱਖ ਨੂੰ ਸੰਵਾਰਨ ਵਾਸਤੇ ਵਿਦਿਆਰਥੀਆਂ ਨੂੰ ਚਾਹੀਦਾ ਹੈ ਕਿ ਉਹ ਸਖ਼ਤ ਮਿਹਨਤ ਕਰਨ। ਇਸ ਮੌਕੇ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਐਲਾਨੇ ਗਏ 8ਵੀਂ ਜਮਾਤ ਦੇ ਨਤੀਜੇ ’ਚ ਪਹਿਲੀ, ਦੂਜੀ ਅਤੇ ਤੀਜੀ ਪੁਜ਼ੀਸ਼ਨ ਪ੍ਰਾਪਤ ਕਰਨ ਵਾਲੇ ਸਕੂਲਾਂ ਦੇ ਵਿਦਿਆਰਥੀਆਂ ਨੂੰ ਸਨਮਾਨਤ ਕੀਤਾ ਗਿਆ। ਪ੍ਰਿੰ. ਚਾਵਲਾ, ਰਿਟਾ. ਪ੍ਰਿੰਸੀਪਲ ਓ. ਪੀ. ਛਾਬਡ਼ਾ, ਡਾ. ਪੀ. ਐੱਸ. ਗਿੱਲ ਅਤੇ ਰਿਟਾ. ਪ੍ਰਿੰਸੀਪਲ ਐੱਨ. ਕੇ. ਗੁਪਤਾ ਨੇ ਵੀ ਬੱਚਿਆਂ ਨੂੰ ਆਸਾਨ ਭਾਸ਼ਾ ’ਚ ਸਮਾਜ ਵਿਚ ਕਾਮਯਾਬ ਵਿਅਕਤੀਆਂ ਦੀਆਂ ਉਦਾਹਰਨਾਂ ਦੇ ਕੇ ਬੁਲੰਦੀਆਂ ਛੂਹਣ ਲਈ ਪ੍ਰੇਰਿਤ ਕੀਤਾ। ਡਾ. ਆਰ. ਕੇ. ਅਨੰਦ ਪ੍ਰਧਾਨ ਲਾਇਲਜ਼ ਕਲੱਬ ਵਿਸ਼ਾਲ, ਹਿੰਦੀ ਭਾਸ਼ਾ ਦੇ ਪ੍ਰਸਿੱਧ ਵਿਦਵਾਨ ਡਾ. ਨਿਰਮਲ, ਰੋਟਰੀ ਇੰਟਰਨੈਸ਼ਨਲ ਦੇ ਸਾਬਕਾ ਗਵਰਨਰ ਐਡਵੋਕੇਟ ਆਰ. ਸੀ. ਜੈਨ ਨੇ ਆਪਣੇ ਤਜਰਬੇ ਸਾਂਝੇ ਕੀਤੇ। ਇਸ ਦੌਰਾਨ ਇੰਜੀ. ਜੀਤ ਸਿੰਘ, ਅੰਮ੍ਰਿਤਪਾਲ ਸਿੰਘ, ਰਿਟਾ. ਹੈੱਡ ਮਾਸਟਰ ਤੇਜਿੰਦਰ ਸਿੰਘ ਸੇਠੀ, ਸ਼ਾਮ ਸੁੰਦਰ, ਬਿਸ਼ਨ ਕੁਮਾਰ ਅਰੋਡ਼ਾ, ਗੋਪਾਲ ਸਿੰਘ, ਰਿਟਾ. ਖਜ਼ਾਨਾ ਅਫ਼ਸਰ ਇੰਦਰਜੀਤ ਸਿੰਘ ਖੀਵਾ, ਮਨੀਸ਼ ਮੋਂਗਾ, ਬਲਵਿੰਦਰ ਸਿੰਘ, ਬੁੱਧ ਸਿੰਘ ਮਾਂਗਟ, ਸੰਤ ਸਿੰਘ, ਮਹਿੰਦਰ ਸਿੰਘ ਆਦਿ ਮੌਜੂਦ ਸਨ।

Related News