ਦੁਕਾਨ ’ਚੋਂ 8500 ਰੁਪਏ ਦੀ ਨਕਦੀ ਚੋਰੀ

Friday, Apr 19, 2019 - 10:00 AM (IST)

ਦੁਕਾਨ ’ਚੋਂ 8500 ਰੁਪਏ ਦੀ ਨਕਦੀ ਚੋਰੀ
ਫਰੀਦਕੋਟ (ਪਵਨ/ਖੁਰਾਣਾ)-ਰੇਲਵੇ ਲਾਈਨਾਂ ਦੇ ਨਾਲ ਸਥਿਤ ਰੋਡ ’ਤੇ ਕਟਾਰੀਆ ਕੋਲਡ ਡਰਿੰਕਸ ਦੀ ਦੁਕਾਨ ਨੂੰ ਬੀਤੀ ਰਾਤ ਚੋਰਾਂ ਨੇ ਆਪਣਾ ਨਿਸ਼ਾਨਾ ਬਣਾਇਆ। ਦੁਕਾਨ ਮਾਲਕ ਰਾਜਿੰਦਰ ਕੁਮਾਰ ਕਟਾਰੀਆ ਨੇ ਦੱਸਿਆ ਕਿ ਉਹ ਹਰ ਰੋਜ਼ ਦੀ ਤਰ੍ਹਾਂ ਬੀਤੀ ਰਾਤ ਦੁਕਾਨ ਬੰਦ ਕਰ ਕੇ ਗਿਆ ਸੀ। ਸਵੇਰੇ ਜਦੋਂ ਉਹ ਦੁਕਾਨ ’ਤੇ ਆਇਆ ਤਾਂ ਉਸ ਨੇ ਦੇਖਿਆ ਕਿ ਦੁਕਾਨ ਦਾ ਸ਼ਟਰ ਟੁੱਟਾ ਹੋਇਆ ਸੀ। ਉਸ ਨੇ ਜਦੋਂ ਅੰਦਰ ਜਾ ਕੇ ਪਡ਼ਤਾਲ ਕੀਤੀ ਤਾਂ ਪਤਾ ਲੱਗਾ ਕਿ ਦੁਕਾਨ ’ਚੋਂ 8500 ਰੁਪਏ ਦੀ ਨਕਦੀ ਗਾਇਬ ਸੀ, ਜਦਕਿ ਬਾਕੀ ਕਾਗਜ਼ਾਤ ਅਤੇ ਗੱਡੀਆਂ ਦੀਆਂ ਆਰ. ਸੀਜ਼ ਖਿਲਰੀਆਂ ਹੋਈਆ ਂ ਸਨ। ਉਸ ਨੇ ਚੋਰੀ ਸਬੰਧੀ ਸੂਚਨਾ ਥਾਣਾ ਸਿਟੀ ਪੁਲਸ ਨੂੰ ਦੇ ਦਿੱਤਾ ਹੈ।

Related News