ਰੋਟਰੀ ਕਲੱਬ ਨੇ ਚੈੱਕਅਪ ਕੈਂਪ ਲਾਇਆ
Saturday, Mar 02, 2019 - 04:12 AM (IST)
ਫਰੀਦਕੋਟ (ਜਸਬੀਰ ਕੌਰ/ਬਾਂਸਲ)-ਅੱਜ ਸਰਕਾਰੀ ਪ੍ਰਾਇਮਰੀ ਸਕੂਲ ਬਾਜ਼ੀਗਰ ਬਸਤੀ ਫ਼ਰੀਦਕੋਟ ਵਿਖੇ ਰੋਟਰੀ ਕਲੱਬ ਫ਼ਰੀਦਕੋਟ ਵੱਲੋਂ ਦਸਮੇਸ਼ ਡੈਂਟਲ ਕਾਲਜ ਦੇ ਸਹਿਯੋਗ ਨਾਲ ਦੰਦਾਂ ਦਾ ਚੈੱਕਅਪ ਕੈਂਪ ਲਾਇਆ ਗਿਆ। ਇਸ ਮੌਕੇ ਕਾਲਜ ਦੇ ਪ੍ਰਿੰਸੀਪਲ ਡਾ. ਐੱਸ. ਪੀ. ਐੱਸ. ਸੋਢੀ ਨੇ ਦੱਸਿਆ ਕਿ ਦਸਮੇਸ਼ ਡੈਂਟਲ ਕਾਲਜ ਵੱਲੋਂ ਲੋਕਾਂ ਨੂੰ ਚੰਗੀ ਸਿਹਤ ਪ੍ਰਦਾਨ ਕਰਨ ਵਾਸਤੇ ਫ਼ਰੀਦਕੋਟ, ਮੋਗਾ, ਸ੍ਰੀ ਮੁਕਤਸਰ ਸਾਹਿਬ, ਫਿਰੋਜ਼ਪੁਰ ਜ਼ਿਲਿਆਂ ਅੰਦਰ ਇਕ ਮੁਹਿੰਮ ਵਿੱਢੀ ਹੋਈ ਹੈ। ਇਸ ਮੁਹਿੰਮ ਤਹਿਤ ਇਨ੍ਹਾਂ ਜ਼ਿਲਿਆਂ ਦੇ ਵੱਖ-ਵੱਖ ਪਿੰਡਾਂ, ਕਸਬਿਆਂ ’ਚ ਕਾਲਜ ਵੱਲੋਂ ਨਿਰੰਤਰ ਮੁਫ਼ਤ ਚੈੱਕਅਪ ਕੈਂਪ ਲਾਏ ਜਾ ਰਹੇ ਹਨ। ਉਨ੍ਹਾਂ ਦੱਸਿਆ ਕਿ ਦੰਦਾਂ ਦੇ ਚੈੱਕਅਪ ਦੌਰਾਨ ਚੁਣੇ ਗਏ ਮਰੀਜ਼ਾਂ ਦਾ ਇਲਾਜ ਮੁਫ਼ਤ ਕੀਤਾ ਜਾਵੇਗਾ। ਇਸ ਮੌਕੇ ਸਕੂਲ ਮੁਖੀ ਰਮਿੰਦਰ ਕੌਰ ਨੇ ਪਹੁੰਚੇ ਕਲੱਬ ਮੈਂਬਰਾਂ, ਦਸਮੇਸ਼ ਡੈਂਟਲ ਕਾਲਜ ਦੇ ਡਾਕਟਰ ਸਾਹਿਬਾਨ ਦੀ ਟੀਮ ਨੂੰ ਜੀ ਆਇਆਂ ਨੂੰ ਆਖਿਆ। ਇਸ ਮੌਕੇ ਕੋ-ਚੇਅਰਮੈਨ ਡਾ. ਪ੍ਰਲਾਦ ਗੁਪਤਾ ਨੇ ਦੰਦਾਂ ਦੀ ਸੰਭਾਲ ਵਾਸਤੇ ਵਿਦਿਆਰਥੀਆਂ ਨੂੰ ਅਹਿਮ ਨੁਕਤੇ ਦੱਸੇ। ਇਸ ਮੌਕੇ ਡਾ. ਕਿਰਨਨੂਰ ਕੌਰ, ਡਾ. ਸ਼ਬਨਮ, ਡਾ. ਨਿਤਾਸ਼ਾ, ਡਾ. ਅਭਿਨਵ, ਡਾ. ਨਵਨੀਤ ਕੌਰ ਨੇ ਦੰਦਾਂ ਦੀ ਜਾਂਚ ਕੀਤੀ। ਰੋਟਰੀ ਕਲੱਬ ਦੇ ਪ੍ਰਧਾਨ ਨਵੀਸ਼ ਛਾਬਡ਼ਾ, ਰੋਟਰੀ ਇੰਟਰਨੈਸ਼ਨਲ ਦੇ ਸਾਬਕਾ ਗਵਰਨਰ ਐਡਵੋਕੇਟ ਆਰ. ਸੀ. ਜੈਨ ਦੀ ਅਗਵਾਈ ਹੇਠ ਦਸਮੇਸ਼ ਡੈਂਟਲ ਕਾਲਜ ਦੀ ਟੀਮ ਨੇ 204 ਬੱਚਿਆਂ ਦੇ ਦੰਦਾਂ ਦਾ ਮੁਫਤ ਚੈੱਕਅਪ ਕੀਤਾ। ਇਸ ਮੌਕੇ ਸਕੱਤਰ ਨਵੀਸ਼ ਛਾਬਡ਼ਾ ਨੇ ਪਹੁੰਚੀ ਟੀਮ ਦਾ ਧੰਨਵਾਦ ਕੀਤਾ। ਕਲੱਬ ਦੇ ਸੀਨੀਅਰ ਮੈਂਬਰ ਦਵਿੰਦਰ ਸਿੰਘ ਪੰਜਾਬ ਮੋਟਰਜ਼ ਨੇ ਦੱਸਿਆ ਕਿ ਰੋਟਰੀ ਕਲੱਬ ਵੱਲੋਂ ਨਿਰੰਤਰ ਇਸ ਤਰ੍ਹਾਂ ਦੇ ਉਪਰਾਲੇ ਕੀਤੇ ਜਾਣਗੇ। ਇਸ ਮੌਕੇ ਇੰਜ. ਜੀਤ ਸਿੰਘ, ਸੰਜੀਵ ਮਿੱਤਲ, ਸਤੀਸ਼ ਬਾਗੀ, ਪ੍ਰਿੰ. ਐੱਨ. ਕੇ. ਗੁਪਤਾ ਸਮੇਤ ਕਲੱਬ ਮੈਂਬਰ ਅਤੇ ਸਕੂਲ ਸਟਾਫ਼ ’ਚੋਂ ਭਾਰਤ ਭੂਸ਼ਨ, ਜਤਿੰਦਰ ਸਿੰਘ, ਕਿਰਨਜੀਤ ਕੌਰ, ਬਲਜੀਤ ਕੌਰ, ਰੁਚੀ ਗੋਇਲ, ਰਾਜਪਾਲ ਕੌਰ ਹਾਜ਼ਰ ਸਨ।
