ਫੇਅਰਵੈੱਲ ਪਾਰਟੀ ਦੌਰਾਨ ਵਿਦਿਆਰਥੀਆਂ ਨੇ ਪਾਈਆਂ ਧਮਾਲਾਂ

Saturday, Mar 02, 2019 - 04:11 AM (IST)

ਫੇਅਰਵੈੱਲ ਪਾਰਟੀ ਦੌਰਾਨ ਵਿਦਿਆਰਥੀਆਂ ਨੇ ਪਾਈਆਂ ਧਮਾਲਾਂ
ਫਰੀਦਕੋਟ (ਪਰਮਜੀਤ)-ਪੰਜਾਬ ਡਿਗਰੀ ਕਾਲਜ ਮਹਿਮੂਆਣਾ ਵਿਖੇ 12ਵੀਂ ਜਮਾਤ ਦੇ ਵਿਦਿਆਰਥੀਆਂ ਨੂੰ ਵਿਦਾਇਗੀ ਪਾਰਟੀ ਸਬੰਧੀ ਸਮਾਗਮ ਕਰਵਾਇਆ ਗਿਆ, ਜਿਸ ’ਚ ਵਿਦਿਆਰਥੀਆਂ ਵੱਲੋਂ ਗੀਤ, ਡਾਂਸ, ਸਕਿੱਟ, ਸੋਲੋ ਡਾਂਸ ਅਤੇ ਭੰਗਡ਼ਾ ਪੇਸ਼ ਕੀਤਾ ਗਿਆ। ਵਿਦਿਆਰਥੀਆਂ ਨੇ ਆਪਣੇ ਕਲਾ ਦਾ ਪ੍ਰਦਰਸ਼ਨ ਕਰਦੇ ਹੋਏ ਭੰਗਡ਼ੇ ’ਤੇ ਧਮਾਲਾਂ ਪਾਈਆਂ। 11ਵੀਂ ਕਲਾਸ ਦੇ ਵਿਦਿਆਰਥੀਆਂ ਵੱਲੋਂ ਆਪਣੇ ਸੀਨੀਅਰਾਂ ਨਾਲ ਬਿਤਾਏ ਇਕ ਸਾਲ ਨੂੰ ਗੀਤਾਂ ਦੇ ਜ਼ਰੀਏ ਆਪਣੇ ਤਜਰਬੇ ਸਾਂਝੇ ਕੀਤੇ। ਮੰਚ ਸੰਚਾਲਨ ਰਮਨਦੀਪ ਕੌਰ ਅਤੇ ਪ੍ਰਿਯੰਕਾ ਨੇ ਸ਼ੇਅਰੋ ਸ਼ਾਇਰੀ ਨਾਲ ਬਾਖੂਬੀ ਕੀਤਾ। ਵਿਦਿਆਰਥੀਆਂ ਨੇ ਭਾਵੁਕ ਹੁੰਦੇ ਹੋਏ ਸਮੁੱਚੀ ਮੈਨੇਜਮੈਂਟ ਅਤੇ ਸਟਾਫ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਅਸੀਂ ਬਹੁਤ ਖੁਸ਼ਕਿਸਮਤ ਹਾਂ ਕਿ ਅਸੀਂ ਇਸ ਕਾਲਜੀਏਟ ਸਕੂਲ ਦਾ ਪਹਿਲਾ ਬੈਚ ਹਾਂ। ਡਾਇਰੈਕਟਰ ਕੈਂਪਸ ਪ੍ਰੋ. ਦਲਬੀਰ ਸਿੰਘ ਨੇ ਕਿਹਾ ਕਿ ਸਾਡੀਆਂ ਸ਼ੁਭ ਕਾਮਨਾਵਾਂ ਇਨ੍ਹਾਂ ਵਿਦਿਆਰਥੀਆਂ ਦੇ ਨਾਲ ਹਨ ਅਤੇ ਸਾਨੂੰ ਯਕੀਨ ਹੈ ਕਿ ਭਵਿੱਖ ’ਚ ਵੀ ਇਹ ਵਿਦਿਆਰਥੀ ਖੂਬ ਤਰੱਕੀ ਕਰਨਗੇ। ਮੈਨੇਜਿੰਗ ਡਾਇਰੈਕਟਰ ਇੰਜੀ. ਜਰਮਨਜੀਤ ਸਿੰਘ ਸੰਧੂ ਨੇ ਕਿਹਾ ਕਿ ਨੌਜਵਾਨ ਪੀਡ਼੍ਹੀ ’ਚ ਇੰਨੀ ਸਮਰੱਥਾ ਹੈ ਕਿ ਜੀਵਨ ਵਿਚ ਆਉਂਦੀ ਹਰ ਮੁਸ਼ਕਲ ਦਾ ਸਾਹਮਣਾ ਡਟ ਕੇ ਕਰ ਸਕਦੇ ਹਨ। ਜ਼ਰੂਰਤ ਸਿਰਫ਼ ਇਨ੍ਹਾਂ ਦੀ ਸਮਰੱਥਾ ਨੂੰ ਪਛਾਣਨ ਦੀ ਹੈ। ਐਡੀਸ਼ਨਲ ਡਾਇਰੈਕਟਰ ਹਰਵਿੰਦਰ ਸਿੰਘ ਟੌਹਡ਼ਾ ਨੇ ਅਕਾਦਮਿਕ ਪ੍ਰਾਪਤੀਆਂ ਕਰਨ ਵਾਲੇ ਵਿਦਿਆਰਥੀਆਂ ਨੂੰ ਸਨਮਾਨਤ ਕੀਤਾ। ਅੰਤ ਵਿਚ ਵਿਦਿਆਰਥੀਆਂ ਨੇ ਯਾਦਗਾਰੀ ਤਸਵੀਰਾਂ ਕਰਵਾਈਆਂ। ਇਸ ਮੌਕੇ ਮੈਨੇਜਿੰਗ ਡਾਇਰੈਕਟਰ ਇੰਜੀ. ਜਰਮਨਜੀਤ ਸਿੰਘ ਸੰਧੂ, ਡਾਇਰੈਕਟਰ ਰੀਸਰਚ ਸੈਂਟਰ ਡਾ. ਅਜੀਤਪਾਲ ਸਿੰਘ, ਸਕੂਲ ਕੋਆਰਡੀਨੇਟਰ ਪ੍ਰੋ. ਪ੍ਰੀਤਇੰਦਰ ਕੌਰ ਗੋਂਦਾਰਾ, ਪ੍ਰੋ. ਮਨਿੰਦਰ ਕੌਰ ਧਾਲੀਵਾਲ, ਮਨਪ੍ਰੀਤ ਸਿੰਘ (ਪੀ. ਆਰ. ਓ.), ਪ੍ਰੋ. ਸੰਦੀਪ ਕੌਰ ਬਰਾਡ਼, ਪ੍ਰੋ. ਰਮਨਪ੍ਰੀਤ ਕੌਰ ਬਰਾਡ਼, ਹਰਵਿੰਦਰ ਸਿੰਘ ਰੋਮਾਨਾ, ਗੁਰਮੁਖ ਸਿੰਘ ਗਿੱਲ, ਅਰਸ਼ਦੀਪ ਸਿੰਘ ਭਾਣਾ, ਰਜਨੀ ਮਲਿਕ, ਪੂਰਵਾ ਕੋਰਡੇ, ਸਿਮਰਨਜੋਤ ਕੌਰ, ਪ੍ਰਿਯੰਕਾ, ਰੰਜੂ ਬਾਲਾ, ਦਫਤਰ ਸੁਪਰਡੈਂਟ ਰਾਜਦੀਪ ਸਿੰਘ, ਦਫ਼ਤਰ ਕਲਰਕ ਜਗਤਾਰ ਸਿੰਘ ਅਤੇ ਅੰਮ੍ਰਿਤ ਸਿੰਘ, ਐਡਮਿਸ਼ਨ ਇੰਚਾਰਜ ਮਨਜਿੰਦਰ ਸਿੰਘ ਬਰਾਡ਼, ਸਮੇਤ ਸਮੂਹ ਸਟਾਫ ਅਤੇ ਵਿਦਿਆਰਥੀ ਹਾਜ਼ਰ ਸਨ।

Related News