ਮੀਂਹ ਤੇ ਤੇਜ਼ ਹਵਾਵਾਂ ਕਾਰਨ ਕਣਕ ਦੀ ਫਸਲ ਨੁਕਸਾਨੀ

Thursday, Feb 28, 2019 - 04:10 AM (IST)

ਮੀਂਹ ਤੇ ਤੇਜ਼ ਹਵਾਵਾਂ ਕਾਰਨ ਕਣਕ ਦੀ ਫਸਲ ਨੁਕਸਾਨੀ
ਫਰੀਦਕੋਟ (ਸੁਖਪਾਲ, ਪਵਨ)-ਬੀਤੀ ਰਾਤ ਇਸ ਖੇਤਰ ਦੇ ਕਈ ਪਿੰਡਾਂ ’ਚ ਮੀਂਹ ਪੈਣ ਅਤੇ ਤੇਜ਼ ਹਵਾਵਾਂ ਚੱਲਣ ਕਾਰਨ ਕਿਸਾਨਾਂ ਦੇ ਖੇਤਾਂ ਵਿਚ ਖਡ਼੍ਹੀ ਕਣਕ ਦੀ ਫ਼ਸਲ ਧਰਤੀ ’ਤੇ ਵਿਛ ਗਈ। ਜਿਨ੍ਹਾਂ ਖੇਤਾਂ ਵਿਚ ਕਣਕ ਨੂੰ ਪਾਣੀ ਲੱਗਾ ਸੀ, ਉੱਥੇ ਫਸਲ ਦਾ ਭਾਰੀ ਨੁਕਸਾਨ ਹੋਇਆ ਹੈ। ਜਾਣਕਾਰੀ ਅਨੁਸਾਰ ਇਸ ਖੇਤਰ ਦੇ ਪਿੰਡਾਂ ਭਾਗਸਰ, ਗੰਧਡ਼, ਮਦਰੱਸਾ, ਕੌਡ਼ਿਆਂਵਾਲੀ, ਰਾਮਗਡ਼੍ਹ ਚੂੰਘਾਂ, ਬਲਮਗਡ਼੍ਹ, ਰਹੂਡ਼ਿਆਂਵਾਲੀ, ਮਹਾਂਬੱਧਰ, ਗੋਨਿਆਣਾ ਤੇ ਦਿਹਾਤੀ ਸ੍ਰੀ ਮੁਕਤਸਰ ਸਾਹਿਬ ਦੀਆਂ ਜ਼ਮੀਨਾਂ ’ਚ ਕਈ ਥਾਵਾਂ ’ਤੇ ਕਣਕ ਦੀ ਫ਼ਸਲ ਧਰਤੀ ’ਤੇ ਵਿਛ ਗਈ ਹੈ। ਜੇਕਰ ਆਉਣ ਵਾਲੇ ਦਿਨਾਂ ’ਚ ਮੌਸਮ ਸਾਫ਼ ਨਾ ਹੋਇਆ ਤਾਂ ਕਣਕ ਦੀ ਫਸਲ ਦਾ ਹੋਰ ਵੀ ਨੁਕਸਾਨ ਹੋ ਜਾਵੇਗਾ। ਜ਼ਿਕਰਯੋਗ ਹੈ ਕਿ ਕੁਝ ਥਾਵਾਂ ’ਤੇ ਪਹਿਲਾਂ ਹਲਕੀ ਗਡ਼ੇਮਾਰੀ ਵੀ ਹੋਈ ਸੀ ਪਰ ਜ਼ਿਆਦਾ ਨੁਕਸਾਨ ਹੋਣੋਂ ਬਚ ਗਿਆ।

Related News