ਰਾਜਾ ਵੜਿੰਗ ਦਾ ਨਾਂ ਸੁਣਦੇ ਹੀ ਝੂਮਦਾ ਹੈ ਇਹ ਛੋਟਾ ਬੱਚਾ, ਦੇਖੋ ਵੀਡੀਓ

Monday, May 27, 2019 - 10:22 AM (IST)

ਫਰੀਦਕੋਟ (ਬਿਊਰੋ) - ਗਿੱਦੜਬਾਹਾ ਦੇ ਵਿਧਾਇਕ ਅਮਰਿੰਦਰ ਸਿੰਘ ਰਾਜਾ ਵੜਿੰਗ ਭਾਵੇਂ ਲੋਕ ਸਭਾ ਚੋਣਾਂ 'ਚੋਂ ਕੁਝ ਕੁ ਵੋਟਾਂ ਦੇ ਫਰਕ ਨਾਲ ਹਾਰ ਗਏ ਹਨ ਪਰ ਉਨ੍ਹਾਂ ਦਾ ਲੋਕਾਂ ਦੇ ਪ੍ਰਤੀ ਪਿਆਰ ਕਦੇ ਖਤਮ ਹੋਣ ਵਾਲਾ ਨਹੀਂ। ਉਹ ਆਪਣੀ ਹਾਰ ਤੋਂ ਬਾਅਦ ਵੀ ਲੋਕਾਂ ਨਾਲ ਮੁਲਾਕਾਤ ਕਰਕੇ ਉਨ੍ਹਾਂ ਨਾਲ ਗੱਲਾਂ ਕਰਦੇ ਹੋਏ ਦਿਖਾਈ ਦੇ ਰਹੇ ਹਨ। ਤੁਸੀਂ ਰਾਜਾ ਵੜਿੰਗ ਦੇ ਫੈਨ ਦਾ ਬਹੁਤ ਦੇਖੇ ਹੋਣਗੇ ਪਰ ਉਨ੍ਹਾਂ ਦਾ ਇਕ ਫੈਨ ਸਭ ਤੋਂ ਛੋਟੀ ਉਮਰ ਦਾ ਇਕ ਬੱਚਾ ਵੀ ਹੈ, ਜੋ ਰਾਜਾ ਵੜਿੰਗ ਦਾ ਨਾਂ ਸੁਣਗੇ ਸਾਰ ਹੀ ਝੂਮ ਉਠਦਾ ਹੈ। ਜਾਣਕਾਰੀ ਅਨੁਸਾਰ ਰਾਜਾ ਵੜਿੰਗ ਦੇ ਆਪਣੇ ਛੋਟੇ ਫੈਨ ਦੀ ਵੀਡੀਓ ਆਪਣੇ ਫੇਸਬੁੱਕ ਪੇਜ਼ 'ਤੇ ਸਾਂਝੀ ਕੀਤੀ ਹੈ। ਇਸ ਵੀਡੀਓ ਬਾਰੇ ਵੜਿੰਗ ਨੇ ਲਿਖਿਆ ਕਿ ''ਸ਼ਤਰੰਜ਼ ਦੀਆਂ ਚਾਲਾਂ ਦਾ ਫਿਕਰ ਉਨ੍ਹਾਂ ਨੂੰ ਹੁੰਦਾ, ਜੋ ਸਿਆਸਤ ਕਰਦੇ ਹਨ। ਮੈਂ ਤਾਂ ਮੁਹੱਬਤ ਦਾ ਖਿਡਾਰੀ ਹਾਂ ਨਾ ਜਿੱਤ ਦਾ ਫਿਕਰ ਨਾ ਹਾਰ ਦਾ। ਦੱਸ ਦੇਈਏ ਕਿ ਇਹ ਰਾਜਾ ਵੜਿੰਗ ਵਲੋਂ ਫੇਸਬੁੱਕ ਪੇਜ਼ 'ਤੇ ਸਾਂਝੀ ਕੀਤੀ ਗਈ ਇਹ ਵੀਡੀਓ ਦਰਸ਼ਕਾਂ ਨੂੰ ਖੂਬ ਪਸੰਦ ਆ ਰਹੀ ਹੈ, ਜੋ ਬੜੀ ਹੀ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ।


author

rajwinder kaur

Content Editor

Related News