ਕੋਰੋਨਾ ਦਾ ਕਹਿਰ ਜਾਰੀ : ਫਰੀਦਕੋਟ ’ਚ ਸਾਹਮਣੇ ਆਇਆ ਇਕ ਹੋਰ ਪਾਜ਼ੇਟਿਵ ਕੇਸ (ਵੀਡੀਓ)

Wednesday, Apr 08, 2020 - 10:38 AM (IST)

ਫਰੀਦਕੋਟ (ਜਗਤਾਰ) - ਪੰਜਾਬ ’ਚ ਕੋਰੋਨਾ ਵਾਇਰਸ ਦਾ ਕਹਿਰ ਲਗਾਤਾਰ ਵੱਧਦਾ ਜਾ ਰਿਹਾ ਹੈ, ਜਿਸ ਦੀ ਲਪੇਟ ’ਚ ਅਜੇ ਵੀ ਬਹੁਤ ਸਾਰੇ ਲੋਕ ਆ ਰਹੇ ਹਨ। ਅੱਜ ਸਵੇਰੇ ਤਾਜ਼ਾ ਮਾਮਲਾ ਫਰੀਦਕੋਟ ਜ਼ਿਲੇ ਦਾ ਸਾਹਮਣੇ ਆਇਆ ਹੈ, ਜਿੱਥੇ ਇਕ ਹੋਰ 45 ਸਾਲਾ ਵਿਅਕਤੀ ਕੋਰੋਨਾ ਦਾ ਪਾਜ਼ੇਟਿਵ ਪਾਇਆ ਗਿਆ ਹੈ। ਸਿਹਤ ਵਿਭਾਗ ਤੋਂ ਮਿਲੀ ਜਾਣਕਾਰੀ ਮੁਤਾਬਕ ਫਰੀਦਕੋਟ ’ਚ ਪਹਿਲਾਂ ਵੀ ਇਕ ਕੋਰੋਨਾ ਦਾ ਮਾਮਲਾ ਸਾਹਮਣੇ ਆਇਆ ਸੀ ਅਤੇ ਉਕਤ ਪੀੜਤ ਉਸੇ ਵਿਅਕਤੀ ਦਾ ਦੋਸਤ ਹੈ। ਕੋਰੋਨਾ ਮਰੀਜ਼ ਦਰਅਸਲ ਫ਼ਰੀਦਕੋਟ ਦੇ ਪਹਿਲੇ ਪਾਜ਼ੇਟਿਵ ਮਰੀਜ਼ ਦੇ ਸੰਪਰਕ ’ਚ ਆ ਗਿਆ ਸੀ, ਜਿਸ ਕਰਕੇ ਉਹ ਵੀ ਇਸ ਵਾਇਰਸ ਤੋਂ ਪੀੜਤ ਹੋ ਗਿਆ।

ਪੜ੍ਹੋ ਇਹ ਖਬਰ ਵੀ - ਖੁਸ਼ਖਬਰੀ : ‘ਉਜਵਲਾ’ ਲਾਭਪਾਤਰੀਆਂ ਨੂੰ 3 ਮਹੀਨੇ ਮੁਫਤ ਮਿਲੇਗਾ ਗੈਸ ਸਿਲੰਡਰ

ਪੜ੍ਹੋ ਇਹ ਖਬਰ ਵੀ - ‘ਕੋਰੋਨਾ ਨਾਲ ਮਰਨ ਵਾਲੇ ਦਾ ਸਸਕਾਰ ਕਰਨ ’ਚ ਕੋਈ ਖ਼ਤਰਾ ਨਹੀਂ’

ਪੜ੍ਹੋ ਇਹ ਖਬਰ ਵੀ -  ਜਲ੍ਹਿਆਂਵਾਲਾ ਬਾਗ਼ : ਖ਼ੂਨੀ ਸਾਕੇ ਦੇ ਵਾਪਰਣ ਤੋਂ ਪਹਿਲਾਂ ਦੀ ਮੁੰਕਮਲ ਕਹਾਣੀ

ਪੰਜਾਬ ‘ਚ ਕੋਰੋਨਾ ਦੇ ਮਰੀਜ਼ਾਂ ਦੀ ਗਿਣਤੀ 101 ਹੋ ਚੁੱਕੀ ਹੈ, ਜਿਨ੍ਹਾਂ ’ਚੋਂ 8 ਲੋਕਾਂ ਦੀ ਮੌਤ ਹੋ ਚੁੱਕੀ ਹੈ। ਹੁਣ ਤੱਕ ਦੇ ਅੰਕੜਿਆਂ ਮੁਤਾਬਕ ਮੋਹਾਲੀ ‘ਚ ਸਭ ਤੋਂ ਵੱਧ ਕੋਰੋਨਾ ਦੇ 26 ਪਾਜ਼ੇਟਿਵ ਕੇਸ ਸਾਹਮਣੇ ਆਏ ਹਨ। ਇਸ ਤੋਂ ਇਲਾਵਾ ਨਵਾਂਸ਼ਹਿਰ ਦੇ 19, ਹੁਸ਼ਿਆਰਪੁਰ ਦੇ 07, ਜਲੰਧਰ ਦੇ 07, ਲੁਧਿਆਣਾ 06, ਅੰਮ੍ਰਿਤਸਰ ‘ਚ 10, ਪਟਿਆਲਾ, ਫਰੀਦਕੋਟ- 2, ਬਰਨਾਲਾ, ਕਪੂਰਥਲਾ ਦਾ 1-1 ਅਤੇ ਮੋਗਾ ਦੇ 4 ਕੇਸ ਸਾਹਮਣੇ ਆ ਚੁੱਕੇ ਹਨ। ਜਦਕਿ ਰੋਪੜ ‘ਚ ਕੋਰੋਨਾ ਦੇ 03, ਮਾਨਸਾ ‘ਚ 05, ਪਠਾਨਕੋਟ ‘ਚ 07, ਫਤਿਹਗੜ ਸਾਹਿਬ ਦੇ 02 ਕੇਸ ਸਾਹਮਣੇ ਆ ਚੁੱਕੇ ਹਨ।

ਪੜ੍ਹੋ ਇਹ ਖਬਰ ਵੀ - ਖੁਸ਼ਖਬਰੀ : ਕੈਪਟਨ ਦੇ ਨਿਰਦੇਸ਼ਾਂ ’ਤੇ ਪੈਨਸ਼ਨਧਾਰਕਾਂ ਤੇ ਮਨਰੇਗਾ ਮਜ਼ਦੂਰਾਂ ਲਈ ਜਾਰੀ ਹੋਏ ਕਰੋੜਾਂ ਰੁਪਏ      

ਪੜ੍ਹੋ ਇਹ ਖਬਰ ਵੀ - ਕਣਕ ਦੀ ਫਸਲ ਲਈ ਸਰਾਪ ਬਣੇ ਕੋਰੋਨਾ ਅਤੇ ਮੌਸਮ
 


author

rajwinder kaur

Content Editor

Related News