ਮਹਿੰਗਾਈ ਦੇ ਖਿਲਾਫ ਫਰੀਦਕੋਟ 'ਚ 'ਆਪ' ਦਾ ਪ੍ਰਦਰਸ਼ਨ

Monday, Dec 09, 2019 - 04:36 PM (IST)

ਮਹਿੰਗਾਈ ਦੇ ਖਿਲਾਫ ਫਰੀਦਕੋਟ 'ਚ 'ਆਪ' ਦਾ ਪ੍ਰਦਰਸ਼ਨ

ਫਰੀਦਕੋਟ (ਜਗਤਾਰ) - ਕੁੰਬਕਾਰਨੀ ਨੀਂਦ ਤੋਂ ਜਾਗੀ ਆਮ ਆਦਮੀ ਪਾਰਟੀ ਨੇ ਦਿਨੋ-ਦਿਨ ਵੱਧ ਰਹੀ ਮਹਿੰਗਾਈ ਦੇ ਖਿਲਾਫ ਅੱਜ ਫਰੀਦਕੋਟ 'ਚ ਰੋਸ ਪ੍ਰਦਰਸ਼ਨ ਕੀਤਾ। ਜ਼ਿਲਾ ਪ੍ਰਧਾਨ ਦੀ ਅਗਵਾਈ 'ਚ 'ਆਪ' ਵਜੋਂ ਫਰੀਦਕੋਟ ਦੇ ਭਾਈ ਘਨ੍ਹਈਆ ਚੌਕ ਵਿਖੇ ਕੀਤੇ ਜਾ ਰਹੇ ਪ੍ਰਦਰਸ਼ਨ 'ਚ ਕੇਂਦਰ ਅਤੇ ਪੰਜਾਬ ਸਰਕਾਰ ਦੇ ਖਿਲਾਫ ਜ਼ੋਰਦਾਰ ਨਾਅਰੇਬਾਜ਼ੀ ਕੀਤੀ ਗਈ।ਜਾਣਕਾਰੀ ਅਨੁਸਾਰ ਇਸ ਮੌਕੇ ਕੋਟਕਪੂਰਾ ਦੇ ਵਿਧਾਇਕ ਕੁਲਤਾਰ ਸੰਧਾਵਾ ਅਤੇ ਜ਼ਿਲਾ ਪ੍ਰਧਾਨ ਧਰਮਜੀਤ ਰਾਮੇਆਣਾ ਆਪਣੇ ਵਰਕਰਾਂ ਨਾਲ ਵਿਸ਼ੇਸ਼ ਤੌਰ 'ਤੇ ਮੌਜੂਦ ਸਨ।

ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਉਨ੍ਹਾਂ ਕਿਹਾ ਕਿ ਆਏ ਦਿਨ ਸਰਕਾਰਾਂ ਵਲੋਂ ਬਿਜਲੀ ਦੀਆਂ ਕੀਮਤਾਂ, ਤੇਲ ਅਤੇ ਹੋਰ ਘਰੇਲੂ ਸਾਮਾਨ ਦੀਆਂ ਕੀਮਤਾਂ 'ਚ ਵਾਧਾ ਕੀਤਾ ਜਾ ਰਿਹਾ ਹੈ, ਜਿਸ ਕਾਰਨ ਲੋਕਾਂ ਨੂੰ ਬਹੁਤ ਸਾਰਿਆਂ ਸਮੱਸਿਆ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਲੋਕਾਂ ਦੀਆਂ ਸਮੱਸਿਆ ਵੱਲ ਨਾ ਤਾਂ ਕੇਂਦਰ ਦੀ ਸਰਕਾਰ ਧਿਆਨ ਦੇ ਰਹੀ ਹੈ ਅਤੇ ਨਾ ਹੀ ਪੰਜਾਬ ਸਰਕਾਰ, ਜਿਸ ਕਾਰਨ ਉਹ ਅੱਜ ਦੋਵੇਂ ਸਰਕਾਰਾਂ ਦੇ ਖਿਲਾਫ ਰੋਸ ਪ੍ਰਗਟ ਕਰ ਰਹੇ ਹਨ। ਉਨ੍ਹਾਂ ਸਰਕਾਰ ਨੂੰ ਖਾਣ-ਪੀਣ ਦੀਆਂ ਵਸਤਾਂ ਦੀ ਕੀਮਤ ਘੱਟ ਕਰਨ ਦੀ ਮੰਗ ਕੀਤੀ ਤਾਂ ਕਿ ਲੋਕ ਆਸਾਨੀ ਨਾਲ ਰੋਟੀ ਖਾ ਸਕਣ।


author

rajwinder kaur

Content Editor

Related News