ਮਸ਼ਹੂਰ ਪੈਲੇਸ ''ਚ ਖੁਸ਼ੀ-ਖੁਸ਼ੀ ਚੱਲ ਰਹੇ ਵਿਆਹ ''ਚ ਪੈ ਗਿਆ ਭੜਥੂ, ਹੋਈ ਘਟਨਾ ਨੇ ਸਭ ਦੇ ਉਡਾਏ ਹੋਸ਼

Wednesday, Nov 27, 2024 - 01:15 PM (IST)

ਮਸ਼ਹੂਰ ਪੈਲੇਸ ''ਚ ਖੁਸ਼ੀ-ਖੁਸ਼ੀ ਚੱਲ ਰਹੇ ਵਿਆਹ ''ਚ ਪੈ ਗਿਆ ਭੜਥੂ, ਹੋਈ ਘਟਨਾ ਨੇ ਸਭ ਦੇ ਉਡਾਏ ਹੋਸ਼

ਖਰੜ (ਰਣਬੀਰ) : ਖਰੜ ਦੇ ਨੇੜਲੇ ਪਿੰਡ ਸਵਾੜਾ ਵਿਖੇ ਸਥਿਤ ਵਿਆਹ ਸਮਾਰੋਹ ਦੌਰਾਨ ਅਣਪਛਾਤੇ ਵਿਅਕਤੀ ਵੱਲੋਂ ਵਿਆਹ ਵਾਲੇ ਮੰਡਪ ਵਿਚੋਂ ਲੱਖਾਂ ਰੁਪਏ ਦੀ ਨਕਦੀ, ਮੋਬਾਈਲ ਫੋਨ ਅਤੇ ਗਹਿਣਿਆਂ ਨਾਲ ਭਰੇ ਦੋ ਬੈਗ ਚੋਰੀ ਕਰ ਲਏ। ਇਸ ਘਟਨਾ ਦੀ ਸੂਚਨਾ ਮਜਾਤ ਪੁਲਸ ਚੌਕੀ ਨੂੰ ਦਿੱਤੀ ਗਈ। ਪੁਲਸ ਵੱਲੋਂ ਥਾਣਾ ਸਦਰ ਅਧੀਨ ਅਣਪਛਾਤੇ ਵਿਅਕਤੀ ਖ਼ਿਲਾਫ਼ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਅਭਿਸ਼ੇਕ ਗਰਗ ਵਾਸੀ ਸੈਕਟਰ -91 ਮੋਹਾਲੀ ਨੇ ਦੱਸਿਆ ਕਿ ਉਸ ਦੀ ਭੈਣ ਦਾ ਵਿਆਹ 23-24 ਨਵੰਬਰ ਦੀ ਰਾਤ ਲਾਂਡਰਾਂ-ਚੂੰਨੀ ਰੋਡ ’ਤੇ ਮੈਰਿਜ ਪੈਲੇਸ ਟਰੈਲਿਸ ਗਾਰਡਨ ਵਿਖੇ ਰੱਖਿਆ ਗਿਆ ਹੋਇਆ ਸੀ। ਅੱਧੀ ਰਾਤ ਕਰੀਬ 1:29 ਵਜੇ ਜਦੋਂ ਉਹ ਮੰਡਪ ਨੇੜੇ ਫੇਰਿਆਂ ਦੀ ਤਿਆਰੀ ਕਰ ਰਿਹਾ ਸੀ ਤਾਂ ਉਸ ਨੇ ਆਪਣੇ 2 ਬੈਗ ਜ਼ਮੀਨ ’ਤੇ ਰੱਖ ਦਿੱਤੇ। ਮਹਿਜ਼ 3 ਮਿੰਟਾਂ ’ਚ ਹੀ ਉਸ ਦੇ ਦੋਵੇਂ ਬੈਗ ਗਾਇਬ ਹੋ ਗਏ। 

ਇਹ ਵੀ ਪੜ੍ਹੋ : ਸੂਬੇ ਦੇ ਪੈਨਸ਼ਨਧਾਰਕਾਂ ਲਈ ਖ਼ੁਸ਼ਖ਼ਬਰੀ, ਹੋ ਗਿਆ ਇਹ ਵੱਡਾ ਐਲਾਨ

ਅਭਿਸ਼ੇਕ ਨੇ ਦੱਸਿਆ ਕਿ ਉਸ ਦੇ ਇਕ ਬੈਗ ’ਚ 4.50 ਲੱਖ ਰੁਪਏ ਨਕਦ, 2000 ਕੈਨੇਡੀਅਨ ਡਾਲਰ, 400 ਅਮਰੀਕੀ ਡਾਲਰ, ਜਦਕਿ ਦੂਜੇ ਬੈਗ ’ਚ 21,000 ਰੁਪਏ ਨਕਦ, ਇਕ ਸੋਨੇ ਦਾ ਬਰੈਸਲੇਟ, ਸੋਨੇ ਦੀ ਅੰਗੂਠੀ, ਚਾਂਦੀ ਦਾ ਪਰਸ, ਉਸ ਦੀ ਮਾਸੀ ਦੀ ਲੜਕੀ ਤੇ ਉਸ ਦੀ ਭੈਣ ਦੇ ਮੋਬਾਈਲ, ਉਸ ਦੇ ਮਾਮਾ ਪ੍ਰਵੀਨ ਕੁਮਾਰ ਦਾ ਕੈਨੇਡੀਅਨ ਪਾਸਪੋਰਟ, ਪੀ.ਆਰ. ਕਾਰਡ ਅਤੇ ਮੋਬਾਈਲ ਫੋਨ ਸਭ ਕੁਝ ਦੋਵੇਂ ਬੈਗਾਂ ਸਣੇ ਉਥੋਂ ਗਾਇਬ ਸਨ। ਇਸ ਨੂੰ ਕੋਈ ਅਣਪਛਾਤਾ ਵਿਅਕਤੀ ਮੌਕਾ ਪਾ ਕੇ ਉਥੋਂ ਚੋਰੀ ਕਰ ਲਿਜਾ ਚੁੱਕਾ ਸੀ। ਇਸ ਘਟਨਾ ਦੀ ਸੂਚਨਾ ਮਿਲਦਿਆਂ ਪੁਲਸ ਵੱਲੋਂ ਮੌਕੇ ’ਤੇ ਪੁੱਜ ਕੇ ਅਣਪਛਾਤੇ ਵਿਅਕਤੀ ਖ਼ਿਲਾਫ਼ ਕੇਸ ਦਰਜ ਕਰ ਪੈਲੇਸ ਦੇ ਅੰਦਰ ਬਾਹਰ ਲੱਗੇ ਸੀ.ਸੀ.ਟੀ.ਵੀ. ਕੈਮਰਿਆਂ ਦੀ ਫੁਟੇਜ ਦੀ ਮਦਦ ਨਾਲ ਉਸਦਾ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੀ ਹੈ।

ਇਹ ਵੀ ਪੜ੍ਹੋ : ਪੰਜਾਬ 'ਚ ਲੱਗ ਰਹੇ ਸਮਾਰਟ ਮੀਟਰਾਂ ਨੂੰ ਲੈ ਕੇ ਵੱਡੀ ਖ਼ਬਰ, ਜਾਣੋ ਕੀ ਹੈ ਪੂਰਾ ਮਾਮਲਾ

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e


author

Gurminder Singh

Content Editor

Related News