ਮਿੰਟਾਂ-ਸਕਿੰਟਾਂ 'ਚ ਉੱਜੜ ਗਿਆ ਪੂਰਾ ਪਰਿਵਾਰ, ਪਿਓ ਨੇ 5 ਮਹੀਨੇ ਦੀ ਨੰਨ੍ਹੀ ਜਾਨ ਸਣੇ ਦੁਨੀਆ ਨੂੰ ਕਿਹਾ ਅਲਵਿਦਾ
Monday, Nov 25, 2024 - 05:46 AM (IST)
ਮੋਗਾ- ਪੰਜਾਬ ਦੇ ਮੋਗਾ ਜ਼ਿਲ੍ਹੇ ਤੋਂ ਬੇਹੱਦ ਦਰਦਨਾਕ ਖ਼ਬਰ ਸਾਹਮਣੇ ਆਈ ਹੈ, ਜਿੱਥੋਂ ਦੇ ਧਰਮਕੋਟ-ਕੋਟਸੇਖਾਂ ਰੋਡ 'ਤੇ ਵਾਪਰੇ ਇਕ ਭਿਆਨਕ ਸੜਕ ਹਾਦਸਾ ਵਾਪਰ ਗਿਆ ਹੈ। ਮੋਟਰਸਾਈਕਲ 'ਤੇ ਜਾ ਰਹੇ ਇਕ ਪਰਿਵਾਰ ਨੂੰ ਇਕ ਅਣਪਛਾਤੇ ਵਾਹਨ ਨੇ ਟੱਕਰ ਮਾਰ ਦਿੱਤੀ, ਜਿਸ ਕਾਰਨ ਮੋਟਰਸਾਈਕਲ ਸਵਾਰ ਵਿਅਕਤੀ ਤੇ ਉਸ ਦੇ 5 ਮਹੀਨੇ ਦੇ ਮਾਸੂਮ ਬੱਚੇ ਦੀ ਮੌਕੇ 'ਤੇ ਹੀ ਮੌਤ ਹੋ ਗਈ, ਜਦਕਿ ਉਸ ਦੀ ਪਤਨੀ ਵੀ ਜ਼ਖ਼ਮੀ ਹੋ ਗਈ ਹੈ।
ਮੌਕੇ 'ਤੇ ਮੌਜੂਦ ਲੋਕਾਂ ਨੇ ਮ੍ਰਿਤਕ ਦੇਹਾਂ ਨੂੰ ਪੋਸਟਮਾਰਟਮ ਲਈ ਮੋਗਾ ਦੇ ਸਿਵਲ ਹਸਪਤਾਲ ਵਿਖੇ ਰਖਵਾ ਦਿੱਤਾ ਗਿਆ ਹੈ। ਹਾਦਸੇ ਮਗਰੋਂ ਮੌਕੇ 'ਤੇ ਹੀ ਪਿਓ-ਪੁੱਤ ਦੀ ਮੌਤ ਹੋ ਗਈ, ਜਿਸ ਮਗਰੋਂ ਮਾਸੂਮ ਦੀ ਮਾਂ ਸੜਕ ਕੰਢੇ ਵਿਰਲਾਪ ਕਰਦੀ ਹੋਈ ਦੇਖੀ ਨਹੀਂ ਸੀ ਜਾ ਰਹੀ।
ਇਹ ਵੀ ਪੜ੍ਹੋ- ਜੀਜੇ ਦੇ ਆਏ ਫ਼ੋਨ ਨੇ ਨੌਜਵਾਨ ਦੇ ਉਡਾ'ਤੇ ਹੋਸ਼- 'ਹੈਲੋ ! ਤੇਰੀ ਭੈਣ ਨੇ...'
ਮ੍ਰਿਤਕ ਦੀ ਪਛਾਣ ਮਾਣਕ ਸਿੰਘ ਵਾਸੀ ਪਿੰਡ ਮੌਜਗੜ੍ਹ ਵਜੋਂ ਹੋਈ ਹੈ। ਉਸ ਦੇ ਭਰਾ ਮੇਜਰ ਸਿੰਘ ਨੇ ਦੱਸਿਆ ਕਿ ਮਾਣਕ ਸਿੰਘ ਉਸ ਦਾ ਵੱਡਾ ਭਰਾ ਸੀ ਤੇ ਉਹ ਆਪਣੀ ਪਤਨੀ ਤੇ 5 ਮਹੀਨੇ ਦੇ ਮਾਸੂਮ ਬੱਚੇ ਸਣੇ ਮੋਟਰਸਾਈਕਲ 'ਤੇ ਕਿਤੇ ਜਾ ਰਿਹਾ ਸੀ ਕਿ ਰਸਤੇ 'ਚ ਉਸ ਨਾਲ ਇਹ ਦਰਦਨਾਕ ਭਾਣਾ ਵਾਪਰ ਗਿਆ। ਉਸ ਨੂੰ ਇਸ ਹਾਦਸੇ ਬਾਰੇ ਕਿਸੇ ਨੇ ਫੋ਼ਨ ਕਰ ਕੇ ਦੱਸਿਆ, ਜਿਸ ਮਗਰੋਂ ਉਹ ਮੌਕੇ 'ਤੇ ਪਹੁੰਚ ਗਿਆ ਤੇ ਉਸ ਨੇ ਦੱਸਿਆ ਕਿ ਭਰਾ ਤੇ ਬੱਚੇ ਦੀ ਮੌਤ ਮਗਰੋਂ ਉਸ ਦਾ ਤਾਂ ਪੂਰਾ ਪਰਿਵਾਰ ਹੀ ਤਬਾਹ ਹੋ ਗਿਆ ਹੈ।
ਇਹ ਵੀ ਪੜ੍ਹੋ- ਜਦੋਂ ਵਾੜ ਹੀ ਖਾ ਜਾਏ ਖੇਤ..., ਚੋਰੀ ਦਾ ਅਜਿਹਾ ਤਰੀਕਾ ਕਿ ਵੱਡਿਆਂ-ਵੱਡਿਆਂ ਨੂੰ ਪੈ ਜਾਵੇ ਮਾਤ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e