ਫਰਜ਼ੀ ਪੁਲਸ ਵਾਲੇ ਬਣ ਕੇ ਠੱਗੀਆਂ ਮਾਰਦੇ 2 ਕਾਬੂ
Friday, Oct 06, 2017 - 05:40 AM (IST)

ਅੰਮ੍ਰਿਤਸਰ, (ਜ. ਬ.)- ਫਰਜ਼ੀ ਪੁਲਸ ਵਾਲੇ ਬਣ ਕੇ ਵਾਹਨ ਚੈਕਿੰਗ ਬਹਾਨੇ ਠੱਗੀਆਂ ਮਾਰਨ ਵਾਲੇ 2 ਮੁਲਜ਼ਮਾਂ ਨੂੰ ਥਾਣਾ ਰਾਮਬਾਗ ਦੀ ਪੁਲਸ ਨੇ ਕਾਬੂ ਕੀਤਾ ਹੈ।
ਆਟੋ ਚਾਲਕ ਪ੍ਰਵੀਨ ਕੁਮਾਰ ਦੀ ਸ਼ਿਕਾਇਤ 'ਤੇ ਰਸਤਾ ਰੋਕ ਕੇ ਉਸ ਕੋਲੋਂ ਦਸਤਾਵੇਜ਼ੀ ਜਾਂਚ ਬਹਾਨੇ 200 ਰੁਪਏ ਵਸੂਲਣ ਵਾਲੇ ਫਰਜ਼ੀ ਪੁਲਸ ਇੰਸਪੈਕਟਰ ਸੁਖਬੀਰ ਸਿੰਘ ਪੁੱਤਰ ਕਰਤਾਰ ਸਿੰਘ ਵਾਸੀ ਪ੍ਰੀਤ ਨਗਰ ਬਟਾਲਾ ਰੋਡ ਤੇ ਬਲਵਿੰਦਰ ਸਿੰਘ ਪੁੱਤਰ ਠਾਕੁਰ ਸਿੰਘ ਵਾਸੀ ਮੱਲ੍ਹੀਆਂ ਖਿਲਾਫ ਧੋਖਾਦੇਹੀ ਦਾ ਮਾਮਲਾ ਦਰਜ ਕਰ ਕੇ ਪੁਲਸ ਮੁੱਢਲੀ ਪੁੱਛਗਿੱਛ ਕਰ ਰਹੀ ਹੈ।