ਮੋਹਲੇਧਾਰ ਬਰਸਾਤ ਨਾਲ ਮੌਸਮ ਨੇ ਲਈ ਕਰਵਟ

Tuesday, Jun 20, 2017 - 03:30 AM (IST)

ਅੰਮ੍ਰਿਤਸਰ,  (ਕੱਕੜ)-  ਅੱਜ ਬਾਅਦ ਦੁਪਹਿਰ ਸ਼ਹਿਰ 'ਚ ਮੋਹਲੇਧਾਰ ਬਰਸਾਤ ਨਾਲ ਮੌਸਮ ਵਿਚ ਭਾਰੀ ਬਦਲਾਅ ਹੋਇਆ ਹੈ ਅਤੇ ਜੂਨ ਮਹੀਨੇ 'ਚ ਬਰਸਾਤ ਅਤੇ ਠੰਡੀਆਂ ਹਵਾਵਾਂ ਦਾ ਸ਼ਹਿਰ ਦੇ ਲੋਕਾਂ ਨੇ ਖੂਬ ਆਨੰਦ ਮਾਣਿਆ। ਲਗਭਗ 3 ਵਜੇ ਤੋਂ ਬਾਅਦ ਸ਼ਹਿਰ ਵਿਚ ਅਚਾਨਕ ਸੰਘਣੇ ਕਾਲੇ ਬੱਦਲ ਛਾ ਗਏ, ਲਗਭਗ ਇਕ ਘੰਟਾ ਜ਼ੋਰਦਾਰ ਬਰਸਾਤ ਹੋਣ ਨਾਲ ਸ਼ਹਿਰ ਦੇ ਅਨੇਕਾਂ ਨੀਵੇਂ ਖੇਤਰਾਂ ਵਿਚ ਪਾਣੀ ਭਰ ਗਿਆ ਤੇ ਸੀਵਰੇਜ ਜਾਮ ਹੋ ਗਏ। ਇਸ ਬਰਸਾਤ ਨੂੰ ਲੈ ਕੇ ਕਿਸਾਨ ਬਹੁਤ ਖੁਸ਼ ਹਨ ਕਿਉਂਕਿ ਝੋਨੇ ਦੀ ਫਸਲ ਅਤੇ ਅਗਲੀਆਂ ਸਬਜ਼ੀਆਂ ਦੀ ਫਸਲ ਲਈ ਵੀ ਜੂਨ ਮਹੀਨੇ ਦੀ ਬਰਸਾਤ ਲਾਭਦਾਇਕ ਹੈ। ਸ਼ਹਿਰ ਵਿਚ ਅੱਜ ਹੋਈ ਮੋਹਲੇਧਾਰ ਬਰਸਾਤ ਨਾਲ ਤਾਪਮਾਨ 'ਚ ਵੀ ਭਾਰੀ ਕਮੀ ਆਈ ਹੈ ਅਤੇ ਅਗਲੇ 2-3 ਦਿਨਾਂ ਤਕ ਨਗਰ ਦੇ ਤਾਪਮਾਨ ਵਿਚ ਕਟੌਤੀ ਹੀ ਰਹੇਗੀ। 


Related News