ਫਾਲ ਆਰਮੀ ਵਰਮ ਨਾਮਕ ਕੀੜਾ ਫਸਲਾਂ ਨੂੰ ਕਰ ਰਿਹੈ ਬਰਬਾਦ :ਡਾ. ਨਾਜਰ ਸਿੰਘ

01/24/2020 2:29:43 PM

ਜਲੰਧਰ (ਨਰੇਸ਼ ਗੁਲਾਟੀ)—ਪੰਜਾਬ ਦੀ ਖੇਤੀਬਾੜੀ 'ਚ ਹਮਲਾ ਕਰਨ ਵਾਲੇ ਵੱਖ-ਵੱਖ ਕੀੜਿਆਂ-ਮਕੌੜਿਆਂ ਦੀ ਸੂਚੀ 'ਚ ਇਕ ਨਵਾਂ ਫਾਲ ਆਰਮੀ ਵਰਮ ਨਾਂ ਦੀ ਕੀੜਾ ਮੱਕੀ, ਚਾਰਾ ਆਦਿ ਵਰਗੀਆਂ ਫਸਲਾਂ 'ਤੇ ਨਜ਼ਰ ਆ ਰਿਹਾ ਹੈ। ਇਸ ਕੀੜੇ ਬਾਰੇ ਮੁਕੰਮਲ ਜਾਣਕਾਰੀ ਕਿਸਾਨਾਂ ਤੱਕ ਪਹੁੰਚਾਉਣ ਦੇ ਮੰਤਵ ਅਧੀਨ ਕ੍ਰਿਸ਼ੀ ਵਿਗਿਆਨ ਕੇਂਦਰ ਜਲੰਧਰ ਵਿਖੇ ਇਕ ਰੋਜ਼ਾ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ ਹੈ। ਇਸ ਵਰਕਸ਼ਾਪ 'ਚ ਜ਼ਿਲਾ ਜਲੰਧਰ 'ਚ ਖੇਤੀਬਾੜੀ ਪ੍ਰਸਾਰ ਸੇਵਾਵਾਂ ਪ੍ਰਦਾਨ ਕਰ ਰਹੇ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਦਾ ਸਮੁੱਚਾ ਤਕਨੀਕੀ ਸਟਾਫ ਸ਼ਾਮਲ ਹੋਇਆ।
ਡਾ. ਨਾਜਰ ਸਿੰਘ ਮੁੱਖ ਖੇਤੀਬਾੜੀ ਅਫਸਰ ਜਲੰਧਰ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਹ ਕੀੜਾ ਗਰਮ ਸਿੱਲੇ ਵਾਤਾਵਰਣ 'ਚ ਸਾਡੀਆਂ ਫਸਲਾਂ ਖਾਸ ਤੌਰ 'ਤੇ ਮੱਕੀ ਦੀ ਫਸਲ ਨੂੰ ਨੁਕਸਾਨ ਕਰਦਾ ਹੈ। ਉਨ੍ਹਾਂ ਨੇ ਅੱਗੇ ਜਾਣਕਾਰੀ ਦਿੱਤੀ ਕਿ ਸਾਲ 2018 ਇਸ ਕੀੜੇ ਦਾ ਪ੍ਰਭਾਵ ਦੇਸ਼ ਦੇ ਦੂਜੇ ਸੂਬਿਆਂ ਤੋਂ ਰਿਪੋਰਟ ਹੋਇਆ ਸੀ। ਜ਼ਿਲਾ ਜਲੰਧਰ 'ਚ ਵੀ ਅਗਸਤ 2019 ਦੌਰਾਨ ਕੀੜੇ ਦਾ ਹਮਲਾ ਮੱਕੀ ਦੀ ਫਸਲ 'ਤੇ ਨਜ਼ਰ ਆਇਆ ਸੀ। ਉਨ੍ਹਾਂ ਨੇ ਅੱਗੇ ਕਿਹਾ ਕਿ 25-30 ਦਿਨਾਂ ਦੇ ਜੀਵਨ ਚੱਕਰ ਦੌਰਾਨ ਇਹ ਕੀੜਾ ਤਕਰੀਬਨ 15 ਦਿਨ ਸੁੰਡੀ ਦੀ ਅਸਵਸਥਾ 'ਚ ਰਹਿੰਦੇ ਹੋਏ ਫਸਲਾਂ ਅਤੇ ਖਾਸ ਤੌਰ 'ਤੇ ਮੱਕੀ ਦਾ ਨੁਕਸਾਨ ਕਰਨ ਦੀ ਸਮਰੱਥਾ ਰੱਖਦਾ ਹੈ। ਡਾ. ਨਾਜਰ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਕੀੜੇ ਦੇ ਪ੍ਰਭਾਵ, ਹਮਲੇ ਦੀਆਂ ਨਿਸ਼ਾਨੀਆਂ ਅਤੇ ਰੋਕਥਾਮ ਬਾਰੇ ਜਾਣਕਾਰੀ ਪ੍ਰਾਪਤ ਕਰਦੇ ਹੋਏ ਕਿਸਾਨਾਂ ਨੂੰ ਜਾਗਰੂਕ ਕੀਤਾ ਜਾ ਸਕੇ।
ਇਸ ਵਰਕਸ਼ਾਪ 'ਚ ਡਾ.ਸੰਜੀਵ ਕਟਾਰੀਆ ਜ਼ਿਲਾ ਪ੍ਰਸਾਰ ਮਾਹਿਰ ਕੀਟ ਵਿਗਿਆਨ ਫਾਰਮ ਸਲਾਹਕਾਰ ਸੇਵਾ ਕੇਂਦਰ ਜਲੰਧਰ ਡਾ. ਜਵਾਲਾ ਜਿੰਦਲ ਕੀਟ ਵਿਗਿਆਨੀ ਮੱਕੀ ਵਿਭਾਗ, ਪੰਜਾਬ ਖੇਤੀਬਾੜੀ  ਯੂਨੀਵਰਸਿਟੀ, ਲੁਧਿਆਣਾ ਵਲੋਂ ਜ਼ਿਲੇ ਦੇ ਸਮੂਹ ਖੇਤੀਬਾੜੀ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਦੱਸਿਆ ਕਿ ਇਹ ਫਾਲ ਆਰਮੀ ਵਰਮ ਨਾਂ ਦਾ ਕੀੜਾ ਬਹੁਤ ਖਤਰਨਾਕ ਹੈ ਜਿਹੜਾ ਕਿ ਹਰੇਕ ਫਸਲ ਦਾ ਨੁਕਸਾਨ ਕਰਨ ਦੀ ਸਮਰੱਥਾ ਰੱਖਦਾ ਹੈ ਅਤੇ ਮੱਕੀ ਇਕ ਕੀੜੇ ਦੀ ਪਸੰਦੀਦਾ ਫਸਲ ਹੈ।


Related News