ਨਕਲੀ ਪੁਲਸ ਵਾਲੇ ਦਾ ਕਾਰਾ, ਤਲਾਸ਼ੀ ਦੌਰਾਨ ਹਜ਼ਾਰਾਂ ਦੀ ਨਕਦੀ ਸਮੇਤ ਸੋਨਾ ਲੁੱਟ ਕੇ ਹੋਏ ਫਰਾਰ
Wednesday, Aug 04, 2021 - 10:59 AM (IST)
ਹੁਸ਼ਿਆਰਪੁਰ (ਰਾਕੇਸ਼)- ਅੱਜ ਕੱਲ ਕੁੱਝ ਲੋਕ ਨਕਲੀ ਪੁਲਸ ਵਾਲੇ ਬਣ ਕੇ ਲੋਕਾਂ ਨੂੰ ਠੱਗਣ ਵਿਚ ਲੱਗੇ ਹੋਏ ਹਨ। ਅਜਿਹੀ ਹੀ ਘਟਨਾ ਮੰਗਲਵਾਰ ਉਸ ਸਮੇਂ ਵੇਖਣ ਨੂੰ ਮਿਲੀ ਜਦੋਂ ਗੜ੍ਹਸ਼ੰਕਰ ਇਲਾਕੇ ਦੇ ਇਕ ਸਰਾਫ਼ ਨਾਲ 2 ਨਕਲੀ ਪੁਲਸ ਵਾਲਿਆਂ ਨੇ ਠੱਗੀ ਮਾਰ ਲਈ। ਪ੍ਰਾਪਤ ਜਾਣਕਾਰੀ ਅਨੁਸਾਰ ਗੜ੍ਹਸ਼ੰਕਰ ਇਲਾਕੇ ਦਾ ਸਰਾਫ਼ ਸੰਜੀਵ ਕੁਮਾਰ ਹੁਸ਼ਿਆਰਪੁਰ ਦੀ ਕਣਕ ਮੰਡੀ ਇਲਾਕੇ ਵਿਚ ਸਰਾਫ਼ਾ ਬਾਜ਼ਾਰ ਵਿਚ ਕਿਸੇ ਡਾਈ ਵਾਲੇ ਕੋਲੋਂ ਸੋਨੇ ਦਾ ਸਾਮਾਨ ਬਣਵਾਉਣ ਲਈ ਆਇਆ ਸੀ।
ਇਹ ਵੀ ਪੜ੍ਹੋ: ਕੈਪਟਨ ਵੱਲੋਂ ਮੰਤਰੀਆਂ ਤੇ ਪਾਰਟੀ ਆਗੂਆਂ ਨਾਲ ਮਿਲਣ ਦਾ ਸਿਲਸਿਲਾ ਜਾਰੀ, ਵਿਕਾਸ ਕਾਰਜਾਂ ਦੀ ਲੈ ਰਹੇ ਫੀਡਬੈਕ
ਕਣਕ ਮੰਡੀ ਚੌਕ ਪੁੱਜਾ ਤਾਂ ਉੱਥੇ ਉਸ ਨੂੰ ਦੋ ਪੁਲਸ ਵਾਲੇ ਮਿਲੇ, ਜਿਨ੍ਹਾਂ ਨੇ ਉਸ ਨੂੰ ਬੈਗ ਦੀ ਤਲਾਸ਼ੀ ਦੇਣ ਲਈ ਕਿਹਾ। ਤਲਾਸ਼ੀ ਦੌਰਾਨ ਹੀ ਉਹ ਬੈਗ ਵਿਚ ਪਏ 37,000 ਰੁਪਏ ਅਤੇ 35 ਗ੍ਰਾਮ ਸੋਨਾ ਗਾਇਬ ਕਰਕੇ ਫਰਾਰ ਹੋ ਗਏ। ਇਸ ਤੋਂ ਪਹਿਲਾਂ ਕਿ ਸੰਜੀਵ ਕੁਮਾਰ ਕੁੱਝ ਸਮਝਦਾ, ਨਕਲੀ ਪੁਲਸ ਵਾਲੇ ਦੂਰ ਨਿਕਲ ਚੁੱਕੇ ਸਨ।
ਉਸ ਨੇ ਤੁਰੰਤ ਇਸਦੀ ਸੂਚਨਾ ਪੁਲਸ ਨੂੰ ਦਿੱਤੀ। ਥਾਣਾ ਸਿਟੀ ਦੇ ਇੰਚਾਰਜ ਤਲਵਿੰਦਰ ਕੁਮਾਰ ਨੇ ਮੌਕੇ ’ਤੇ ਪਹੁੰਚ ਕੇ ਆਸਪਾਸ ਲੱਗੇ ਸੀ. ਸੀ. ਟੀ. ਵੀ. ਕੈਮਰਿਆਂ ਦੀ ਫੁਟੇਜ ਨੂੰ ਖੰਗਾਲਣਾ ਸ਼ੁਰੂ ਕੀਤਾ। ਉਨ੍ਹਾਂ ਨੇ ਦੱਸਿਆ ਕਿ ਛੇਤੀ ਹੀ ਲੁਟੇਰੇ ਪੁਲਸ ਦੀ ਗ੍ਰਿਫਤ ਵਿਚ ਹੋਣਗੇ।
ਇਹ ਵੀ ਪੜ੍ਹੋ: ਕਰਜ਼ੇ ਦੇ ਬੋਝ ਨੇ ਉਜਾੜਿਆ ਹੱਸਦਾ-ਵੱਸਦਾ ਪਰਿਵਾਰ, ਢਾਈ ਸਾਲ ਪਹਿਲਾਂ ਵਿਆਹੇ 28 ਸਾਲਾ ਨੌਜਵਾਨ ਨੇ ਕੀਤੀ ਖ਼ੁਦਕੁਸ਼ੀ
ਨੋਟ : ਇਸ ਖ਼ਬਰ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ, ਕੁਮੈਂਟ ਬਾਕਸ ’ਚ ਦਿਓ ਆਪਣੀ ਰਾਏ